Home /News /punjab /

ਬਰਨਾਲਾ ਪੁਲਿਸ ਵੱਲੋਂ 8 ਵਿਅਕਤੀ ਨਸ਼ੀਲੇ ਪਦਾਰਥਾਂ ਸਣੇ ਕਾਬੂ

ਬਰਨਾਲਾ ਪੁਲਿਸ ਵੱਲੋਂ 8 ਵਿਅਕਤੀ ਨਸ਼ੀਲੇ ਪਦਾਰਥਾਂ ਸਣੇ ਕਾਬੂ

 • Share this:
  ਆਸ਼ੀਸ਼ ਸ਼ਰਮਾ

  ਬਰਨਾਲਾ ਪੁਲਿਸ ਨੇ ਇਕ ਵਾਰ ਫਿਰ ਨਸ਼ਿਆ ਦੇ ਸੌਦਾਗਰਾਂ ਨੂੰ ਦਬੋਚ ਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ।ਇਸ ਸਬੰਧੀ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਐਸ ਪੀ (ਡੀ) ਜਗਜੀਤ ਸਿੰਘ ਸਰੋਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਜਿਲ੍ਹਾ ਪੁਲਿਸ ਮੁਖੀ ਮੈਡਮ ਅਲਕਾ ਮੀਨਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਆਈਏ ਸਟਾਫ ਬਰਨਾਲਾ ਦੇ ਇੰਚਾਰਜ ਇੰਸ: ਬਲਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਰਾਣੀ ਕੌਰ, ਦਿਲਬਾਗ ਸਿੰਘ ਵਾਸੀਆਨ ਝੁਰੜ (ਮੁਕਤਸਰ ਸਾਹਿਬ) ਰਾਜਨੀ ਬਾਲਾ ਉਰਫ ਰੋਜ਼ੀ, ਜਗਸੀਰ ਸਿੰਘ ਵਾਸੀਆਨ ਭੀਖੀ (ਮਾਨਸਾ) ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

  ਦੱਸਣਾ ਬਣਦਾ ਹੈ ਕਿ ਉਕਤ ਮੁਲਜ਼ਮ ਬਾਹਰਲੇ ਸੂਬਿਆਂ ਤੋ ਨਸ਼ੀਲੇ ਪਦਾਰਥ ਹੈਰੋਇਨ ਲਿਆ ਕੇ ਬਰਨਾਲਾ, ਮਾਨਸਾ, ਬਠਿੰਡਾ ਦੇ ਇਲਾਕਿਆਂ ਵਿੱਚ ਸਿਲਾਈ ਕਰਦੇ ਸਨ, ਜਿਨ੍ਹਾਂ ਦੇ ਖਿਲਾਫ ਮੁਕੱਦਮਾ ਨੰਬਰ 170 ਮਿਤੀ 28/11/2021, ਅ/ਧ 21,25,29/61/85 ਐਨ ਡੀ ਆਂਡ ਪੀ ਐਸ ਐਕਟ ਥਾਣਾ ਧਨੌਲਾ ਦਰਜ ਕੀਤਾ ਗਿਆ।

  ਦੌਰਾਨੇ ਤਫ਼ਤੀਸ਼ ਥਾਣੇਦਾਰ ਕੁਲਦੀਪ ਸਿੰਘ ਸੀ ਆਈਏ ਸਟਾਫ ਬਰਨਾਲਾ ਨੇ ਪੁਲਿਸ ਪਾਰਟੀ ਸਮੇਤ ਇੱਕ ਕਾਰ ਨੰਬਰੀ ਐਚ ਆਰ-10 ਯੂ 7651 ਮਾਰਕਾ ਫੀਗੋ ਰੰਗ ਕਾਲਾ-ਨੀਲਾ ਵਿੱਚੋਂ ਰਾਣੀ ਕੌਰ, ਦਿਲਬਾਗ ਸਿੰਘ, ਰਜਨੀ ਬਾਲਾ ਅਤੇ ਜਗਸੀਰ ਸਿੰਘ ਨੂੰ ਬਰਨਾਲਾ ਧਨੌਲਾ ਮੁੱਖ ਸੜਕ ਤੋਂ ਸੰਪਰਕ ਸੜਕ ਰਾਜਗੜ੍ਹ ਤੋਂ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜੇ ਵਿਚੋਂ 400 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਦੋਸ਼ੀਆਂ ਦਾ ਪੁਲਿਸ ਰਿਮਾਂਡ ਲੈ ਕੇ ਡੁੰਘਾਈ ਨਾਲ ਪੁੱਛ-ਗਿੱਛ ਕਰਕੇ ਇਹਨਾਂ ਦੇ ਹੋਰ ਸਾਥੀਆਂ ਦਾ ਪਤਾ ਲਾਇਆ ਜਾ ਰਿਹਾ ਹੈ।

  ਰਾਣੀ ਕੌਰ ਦੇ ਖਿਲਾਫ ਪਹਿਲਾਂ ਵੀ ਬਰਨਾਲਾ ਅਤੇ ਮਲੋਟ ਦੇ ਵੱਖ ਵੱਖ ਥਾਣਿਆਂ ਵਿੱਚ ਨਸ਼ਿਆ ਦੇ ਅੱਠ ਪਰਚੇ ਦਰਜ ਹਨ, (ਜਿੰਨਾਂ ਵਿਚੋਂ ਬਰਨਾਲਾ ਸਮੇਤ ਚਾਰ ਕੇਸਾਂ ਵਿੱਚ ਸਜ਼ਾ ਵੀ ਹੋ ਚੁੱਕੀ ਹੈ) ਦਰਜ ਹਨ। ਇਸ ਤੋਂ ਇਲਾਵਾ ਸਰੀਫ ਖਾਨ ਸੀਆਈਏ ਸਟਾਫ ਬਰਨਾਲਾ ਨੇ ਪੁਲਿਸ ਪਾਰਟੀ ਸਮੇਤ ਲਵਪ੍ਰੀਤ ਸਿੰਘ ਉਰੇ ਲਵੀ, ਮਨਦੀਪ ਸਿੰਘ ਉਰਫ ਕਾਲੀ ਵਾਸੀਆਣ ਕਲਿਆਣ ਅਤੇ ਹਰਵਿੰਦਰ ਸਿੰਘ ਉਰਫ ਹੈਰੀ ਵਾਸੀ ਮਹੋਲੀ ਖੁਰਦ (ਮਲੇਰਕੋਟਲਾ) ਨੂੰ ਕਰਮਗੜ੍ਹ ਦੀ ਸੰਪਰਕ ਸੜਕ ਤੋਂ ਮੋਟਰ-ਸਾਈਕਲ ਸਮੇਤ ਕਾਬੂ ਕਰਕੇ ਇਕ ਪਿਸਟਲ 32 ਬੋਰ ਦੇਸੀ, ਇੱਕ ਪਿਸਤੌਲ 315 ਬੋਰ ਦੇਸੀ, 2 ਜ਼ਿੰਦਾ ਕਾਰਤੂਸ 315 ਅਤੇ 30 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

  ਉਕਤ ਖਿਲਾਫ ਮੁਕੱਦਮਾ ਨੰਬਰ 69 ਮਿਤੀ 25/11/2021 ਯੂ ਐਸ 21,25/61/85ਐਨ ਡੀ ਪੀ ਐਸ ਐਕਟ ਅਤੇ 25/54/59 ਆਰਮਜ ਐਕਟ ਤਹਿਤ ਥਾਣਾ ਠੁੱਲੀਵਾਲ ਵਿਖੇ ਦਰਜ ਕੀਤਾ ਗਿਆ। ਉਕਤ ਦੋਸ਼ੀਆਂ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਗਹਿਰਾਈ ਨਾਲ ਪੁੱਛ ਗਿੱਲ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਸਹਾਇਕ ਥਣੇਦਾਰ ਸੁਖਵੀਰ ਸਿੰਘ ਸੀਆਈਏ ਸਟਾਫ ਬਰਨਾਲਾ ਨੇ ਸਮੇਤ ਪੁਲਿਸ ਪਾਰਟੀ ਖਾਸ ਇਤਲਾਹ ਉਤੇ ਹਰਦੀਪ ਸਿੰਘ ਉਰਫ ਗੱਗੂ, ਵਾਸੀ ਜਵੰਧਾ ਪਿੰਡੀ ਧਨੌਲਾ, ਨੂੰ ਗ੍ਰਿਫਤਾਰ ਕੀਤਾ ਹੈ, ਜਿੰਨਾਂ ਦੇ ਕਬਜੇ ਵਿਚੋਂ 44 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਹਰਿਆਣਾ ਬਰਾਮਦ ਕੀਤੀ ਗਈ ਹੈ।
  Published by:Gurwinder Singh
  First published:

  Tags: Barnala, Crime, Drug

  ਅਗਲੀ ਖਬਰ