
ਭਾਰੀ ਮਾਤਰਾ ਨਸ਼ੀਲੀਆਂ ਗੋਲੀਆਂ ਸਮੇਤ ਬਰਨਾਲਾ ਪੁਲਿਸ ਨੇ ਤਸਕਰ ਕੀਤੇ ਕਾਬੂ
ਬਰਨਾਲਾ ਪੁਲਿਸ ਨੂੰ ਨਸ਼ਿਆਂ ਖ਼ਿਲਾਫ਼ ਵੱਡੀ ਪ੍ਰਾਪਤੀ ਹਾਸਲ ਹੋਈ ਹੈ। ਪੁਲਿਸ ਵਲੋਂ ਹਜ਼ਾਰਾਂ ਨਸ਼ੀਲੀਆਂ ਗੋਲੀਆਂ ਸਮੇਤ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ।ਇਸ ਸਬੰਧੀ ਰਵਿੰਦਰ ਸਿੰਘ ਪੀਪੀਐੱਸ ਉਪ ਕਪਤਾਨ ਪੁਲਿਸ (ਡੀ) ਬਰਨਾਲਾ ਅਤੇ ਇੰਸ. ਬਲਜੀਤ ਸਿੰਘ ਇੰਚਾਰਜ ਸੀਆਈਏ ਸਟਾਫ ਬਰਨਾਲਾ ਨੇ ਦੱਸਿਆ ਕਿ ਸੀਆਈਏ ਸਟਾਫ ਦੀ ਟੀਮ ਨੇ ਇੱਕ ਸੂਚਨਾ ਦੇ ਆਧਾਰ ਤੇ ਵੱਡੀ ਪ੍ਰਾਪਤੀ ਨਸ਼ਿਆਂ ਵਿਰੁੱਧ ਹਾਸਲ ਕੀਤੀ ਹੈ।ਇਸ ਦੌਰਾਨ ਪੁਲਸ ਪਾਰਟੀ ਨੇ ਗਗਨਦੀਪ ਸਿੰਘ ਪੁੱਤਰ ਬਾਘ ਸਿੰਘ, ਭਗਵੰਤ ਸਿੰਘ ਪੁੱਤਰ ਬਚਿੱਤਰ ਵਾਸੀਆਨ ਰਾਮਣਵਾਸ ਜ਼ਿਲ੍ਹਾ ਬਠਿੰਡਾ ਅਤੇ ਸੁਖਪਾਲ ਸਿੰਘ ਪੁੱਤਰ ਮੇਘ ਸਿੰਘ ਵਾਸੀ ਬਡਬਰ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਤਪਾ ਦਰਜ ਰਜਿਸਟਰ ਕਰਵਾਇਆ ਗਿਆ।
ਮਾਮਲੇ ਦੀ ਤਫਤੀਸ਼ ਦੌਰਾਨ ਥਾਣੇਦਾਰ ਸਰੀਫ ਖਾਨ ਸੀ.ਆਈ.ਏ. ਸਟਾਫ ਬਰਨਾਲਾ ਨੇ ਘੜੈਲਾ ਚੌਂਕ ਤਪਾ ਵਿਖੇ ਨਾਕਬੰਦੀ ਕਰਕੇ ਦੋਸ਼ੀ ਗਗਨਦੀਪ ਸਿੰਘ ਉਕਤ ਨੂੰ ਸਮੇਤ ਗੱਡੀ ਮਾਰਕਾ ਵੋਕਸਵੈਗਨ ਪੋਲੋ ਰੰਗ ਚਿੱਟਾ ਦੇ ਕਾਬੂ ਕਰਕੇ ਦੋਸ਼ੀ ਪਾਸੋਂ ਉਸਦੀ ਗੱਡੀ ਵਿੱਚੋਂ ਜਾਬਤਾ ਅਨੁਸਾਰ 25ਹਜਾਰ ਨਸ਼ੀਲੀਆਂ ਗੋਲੀਆਂ ਮਾਰਕਾ 10 ਹਜਾਰ ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਰੰਗ ਚਿੱਟਾ ਬਰਾਮਦ ਕਰਵਾਕੇ ਗਗਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ। ਇਸ ਤਫਤੀਸ਼ ਦੀ ਲੜੀ ਵਿੱਚ ਦੋਸ਼ੀ ਗਗਨਦੀਪ ਸਿੰਘ ਦੀ ਨਿਸ਼ਾਨਦੇਹੀ ਤੇ ਦੋਸ਼ੀ ਸੁਖਪਾਲ ਸਿੰਘ ਉਕਤ ਨੂੰ ਸਮੇਤ ਉਸਦੇ ਕੈਂਟਰ ਮਾਰਕਾ ਆਇਸ਼ਰ ਦੇ ਕਾਬੂ ਕਰਕੇ ਉਸਦੇ ਕੈਂਟਰ ਵਿੱਚੋਂ ਜਾਬਤਾ ਅਨੁਸਾਰ 2 ਗੱਟੇ ਭੁੱਕੀ ਚੂਰਾ ਪੋਸਤ ਹਰੇਕ ਗੱਟੇ ਵਿੱਚ 20/20 ਕਿਲੋ ਭੁੱਕੀ ਚੂਰਾ ਪੋਸਤ (ਕੁੱਲ 40 ਕਿੱਲੋ) ਬਰਾਮਦ ਕਰਵਾ ਕੇ ਮਕੁੱਦਮਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਹੈ।। ਦੋਸ਼ੀ ਭਗਵੰਤ ਸਿੰਘ ਉਕਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।