ਡੇਢ ਕਿਲੋ ਹੈਰੋਇਨ ਸਮੇਤ ਬਰਨਾਲਾ ਪੁਲਿਸ ਵਲੋਂ ਦੋ ਤਸਕਰ ਕਾਬੂ, ਇੱਕ ਕਾਰ ਬਰਾਮਦ

Ashish Sharma | News18 Punjab
Updated: June 1, 2020, 7:52 PM IST
share image
ਡੇਢ ਕਿਲੋ ਹੈਰੋਇਨ ਸਮੇਤ ਬਰਨਾਲਾ ਪੁਲਿਸ ਵਲੋਂ ਦੋ ਤਸਕਰ ਕਾਬੂ, ਇੱਕ ਕਾਰ ਬਰਾਮਦ
ਡੇਢ ਕਿਲੋ ਹੈਰੋਇਨ ਸਮੇਤ ਬਰਨਾਲਾ ਪੁਲਿਸ ਵਲੋਂ ਦੋ ਤਸਕਰ ਕਾਬੂ, ਇੱਕ ਕਾਰ ਬਰਾਮਦ

  • Share this:
  • Facebook share img
  • Twitter share img
  • Linkedin share img
ਬਰਨਾਲਾ ਪੁਲਿਸ ਵਲੋਂ ਨਸ਼ੇ ਦੇ ਮਾਮਲੇ ਵਿੱਚ ਇੱਕ ਹੋਰ ਵੱਡੀ ਪ੍ਰਾਪਤ ਹਾਸਲ ਕੀਤੀ ਗਈ ਹੈ। ਪੁਲਿਸ ਵਲੋਂ ਡੇਢ ਕਿਲੋ ਹੈਰੋਇਨ ਸਮੇਤ ਦੋ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਤਸਕਰਾਂ ਤੋਂ ਇੱਕ ਕਾਰ ਵੀ ਬਰਾਮਦ ਕੀਤੀ ਗਈ ਹੈ। ਫ਼ੜੀ ਗਈ ਹੈਰੋਇਨ ਦੀ ਬਾਜ਼ਾਰੀ ਕੀਮਤ ਸਾਢੇ 7 ਕਰੋੜ ਰੁਪਏ ਦੱਸੀ ਜਾ ਰਹੀ ਹੈ। ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਸੂਚਨਾ ਦੇ ਆਧਾਰ ’ਤੇ ਦੋਵੇਂ ਤਸਕਰਾਂ ਨੂੰ ਕਾਬੂ ਕਰਕੇ ਹੈਰੋਇਨ ਬਰਾਮਦ ਕੀਤੀ ਗਈ ਹੈ। ਦੋਵੇਂ ਤਸਕਰ ਸੁਨਾਮ ਸ਼ਹਿਰ ਦੇ ਰਹਿਣ ਵਾਲੇ ਹਨ। ਉਹਨਾਂ ਦੱਸਿਆ ਕਿ ਪੁਲਿਸ ਵਲੋਂ ਦੋਵਾਂ ਵਿਰੁੱਧ ਪਰਚਾ ਦਰਜ਼ ਕਰਕੇ ਜਾਂਚ ਆਰੰਭ ਦਿੱਤੀ ਗਈ ਹੈ।

ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ ਨੇ ਦੱਸਿਆ ਕਿ ਇੱਕ ਔਰਤ ਤੋਂ 55 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ। ਉਸੇ ਲੜੀ ਵਿੱਚ ਕੜੀ ਦਰ ਕੜੀ ਜੁੜ ਰਹੀ ਹੈ। ਜਿਸ ਤਹਿਤ ਰੂੜੇਕੇ ਕਲਾਂ ਥਾਣੇ ਅਧੀਨ ਇੱਕ ਗੱਡੀ ’ਚ ਸਵਾਰ ਦੋ ਨੌਜਵਾਨਾਂ ਹੈਰੋਇਨ ਲੈ ਕੇ ਆਉਣ ਦੀ ਇੱਕ ਸੂਚਨਾ ਮਿਲੀ ਸੀ। ਜਿਸਤੋਂ ਬਾਅਦ ਸੀਆਈਏ ਸਟਾਫ਼ ਦੀ ਟੀਮ ਵਲੋਂ ਨਾਕੇਬੰਦੀ ਕੀਤੀ ਗਈ ਅਤੇ ਇੱਕ ਸਵਿੱਫ਼ਟ ਕਾਰ ਸਵਾਰ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਜਿਹਨਾਂ ਤੋਂ ਤਲਾਸ਼ੀ ਦੌਰਾਨ 1 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਦੋਵੇਂ ਨੌਜਵਾਨ ਸੁਨਾਮ ਸ਼ਹਿਰ ਦੇ ਰਹਿਣ ਵਾਲੇ ਹਨ। ਇਹਨਾਂ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗੀ। ਉਹਨਾਂ ਦੱਸਿਆ ਕਿ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਵਿੱਚ ਇਹ ਪ੍ਰਾਪਤੀ ਹਾਸਲ ਕੀਤੀ ਗਈ ਹੈ। ਇਸ ਮਾਮਲੇ ਵਿੱਚ ਹੋਰ ਕਿੰਨੇ ਵਿਅਕਤੀ ਸ਼ਾਮਲ ਹੈ, ਇਸਦੀ ਜਾਂਚ ਕੀਤੀ ਜਾ ਰਹੀ ਹੈ।
First published: June 1, 2020, 7:52 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading