Home /News /punjab /

Barnala- ਪੁਲਿਸ ਨੇ ਕੁਝ ਹੀ ਘੰਟਿਆਂ 'ਚ ਸੁਲਝਾਈ ਅੰਨੇ ਕਤਲ ਦੀ ਗੁੱਥੀ, ਪਤੀ ਹੀ ਨਿਕਲਿਆ ਮੁਲਜ਼ਮ

  • Share this:
ਬਰਨਾਲਾ:  ਬਰਨਾਲਾ ਸ਼ਹਿਰ  ਦੇ ਰਿਹਾਇਸ਼ੀ ਇਲਾਕੇ ਵਿੱਚ ਬੀਤੇ ਕੱਲ ਇੱਕ ਨਵਵਿਆਹੁਤਾ ਔਰਤ ਦਾ ਉਸਦੇ ਘਰ ਵਿੱਚ ਵੱਡੀ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਉੱਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਗਹਿਰਾਈ ਨਾਲ ਜਾਂਚ ਪੜਤਾਲ ਕਰਦਿਆਂ 24 ਘੰਟੀਆਂ ਵਿੱਚ ਮੁਲਜ਼ਮ  ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

ਬਰਨਾਲਾ ਡੀਐਸਪੀ ਨੇ ਗੱਲ ਕਰਦੇ ਦੱਸਿਆ ਕਿ ਔਰਤ ਮਨਜੀਤ ਕੌਰ ਦਾ ਕਤਲ ਕਰਨ ਵਾਲਾ ਉਸਦਾ ਪਤੀ ਹੈ। ਜੋ ਇੱਕ ਨਸ਼ੇ ਦਾ ਆਦੀ ਹੈ ਅਤੇ ਉਸਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜੋ ਕੱਲ ਮੌਕੇ ਵਲੋਂ ਫਰਾਰ ਸੀ। ਲੇਕਿਨ ਪੁਲਿਸ ਪ੍ਰਸ਼ਾਸਨ ਵਲੋਂ ਗਿਰਫਤਾਰ ਕਰ ਲਿਆ ਗਿਆ ਹੈ। ਜਿਸਦੇ ਖਿਲਾਫ 302 ਦਾ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬ੍ਰਿਜ ਮੋਹਨ  (ਡੀਐਸਪੀ.ਡੀ ਬਰਨਾਲਾ) ਦੱਸ ਦਈਏ ਕਿ ਬੀਤੇ ਕੱਲ ਦਿਨ ਦਿਹਾੜੇ ਵਿਆਹੁਤਾ ਔਰਤ ਮਨਜੀਤ ਕੌਰ ਦਾ ਉਸਦੇ ਘਰ ਵਿੱਚ ਹੀ ਕਤਲ ਕੀਤਾ ਗਿਆ ਸੀ। ਜਿਸਦੀ ਪੁਲਿਸ ਵੱਲੋਂ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਅਤੇ ਅੱਜ ਮ੍ਰਿਤਕਾ ਦੇ ਕਾਤਲ ਪਤੀ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।
Published by:Ashish Sharma
First published:

Tags: Barnala

ਅਗਲੀ ਖਬਰ