Home /News /punjab /

ਬਰਨਾਲਾ ਪ੍ਰੈਸ ਕਲੱਬ ਰਜਿ. ਦਾ ਸਾਲਾਨਾ ਕੈਲੰਡਰ ਰਿਲੀਜ਼ ਸਮਾਗਮ ਕਰਵਾਇਆ

ਬਰਨਾਲਾ ਪ੍ਰੈਸ ਕਲੱਬ ਰਜਿ. ਦਾ ਸਾਲਾਨਾ ਕੈਲੰਡਰ ਰਿਲੀਜ਼ ਸਮਾਗਮ ਕਰਵਾਇਆ

ਬਰਨਾਲਾ ਪ੍ਰੈਸ ਕਲੱਬ ਰਜਿ. ਦਾ ਸਾਲਾਨਾ ਕੈਲੰਡਰ ਰਿਲੀਜ਼ ਸਮਾਗਮ ਕਰਵਾਇਆ

ਬਰਨਾਲਾ ਪ੍ਰੈਸ ਕਲੱਬ ਰਜਿ. ਦਾ ਸਾਲਾਨਾ ਕੈਲੰਡਰ ਰਿਲੀਜ਼ ਸਮਾਗਮ ਕਰਵਾਇਆ

ਬਰਨਾਲਾ, 24 ਅਗੱਸਤ ( ਆਸ਼ੀਸ਼ ਸ਼ਰਮਾ )

 • Share this:
  ਬਰਨਾਲਾ ਪ੍ਰੈਸ ਕਲੱਬ ਰਜਿ. ਦਾ ਸਾਲਾਨਾ ਕੈਲੰਡਰ ਰਿਲੀਜ਼ ਸਮਾਗਮ ਸ਼ਾਂਤੀ ਹਾਲ ਰਾਮਬਾਗ ਬਰਨਾਲਾ ਵਿਖੇ ਕਰਵਾਇਆ ਗਿਆ। ਇਸ ਮੌਕੇ ਦੌਰਾਨ ਮੁੱਖ ਮਹਿਮਾਨ ਅਤੇ ਬੁਲਾਰਿਆਂ ਦੇ ਤੌਰ 'ਤੇ ਸੀਨੀਅਰ ਪੱਤਰਕਾਰ ਬਲਜੀਤ ਬੱਲੀ ਸੰਪਾਦਕ ਬਾਬੂਸ਼ਾਹੀ ਅਤੇ ਨਰਪਾਲ ਸਿੰਘ ਸ਼ੇਰਗਿੱਲ ਮੈਂਬਰ ਭਾਰਤੀ ਜਰਨਾਲਿਸਟ ਐਸੋਸੀਏਸ਼ਨ ਲੰਡਨ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਕੋਰੋਨਾ ਕਾਲ ਦੌਰਾਨ ਸ਼ਹੀਦ ਹੋਏ ਪੱਤਰਕਾਰਾਂ ਨੂੰ ਦੋ ਮਿੰਟ ਮੌਨ ਰੱਖ ਦੇ ਸ਼ਰਧਾਂਜਲੀ ਭੇਂਟ ਕੀਤੀ ਗਈ।

  ਬੁਲਾਰਿਆਂ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਫ਼ੀਲਡ ਦੀ ਪੱਤਰਕਾਰੀ ਨੂੰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਡੀਆ ਅਦਾਰਿਆਂ ਤੇ ਵੱਡੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋਣ ਕਰਕੇ ਮੀਡੀਆ ਕਰਮਸ਼ੀਅਲ ਹੋ ਗਿਆ ਹੈ। ਜਿਸ ਕਰਕੇ ਇਸ ਸਮੇਂ ਵਿੱਚ ਸੱਚੀ ਸੁੱਚੀ ਪੱਤਰਕਾਰੀ ਕਰਨੀ ਬਹੁਤ ਮੁਸ਼ਕਿਲ ਹੈ।

  ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਦੌਰਾਨ ਪੰਜਾਬ ਸਮੇਤ ਦੁਨੀਆਂ ਭਰ ਦੇ ਪੱਤਰਕਾਰ ਭਾਈਚਾਰੇ ਨੇ ਫ਼ਰੰਟ ਲਾਈਨ ਤੇ ਰਹਿ ਕੇ ਪਲ ਪਲ ਦੀ ਖ਼ਬਰ ਲੋਕਾਂ ਤੱਕ ਪਹੁੰਚਾਈ। ਭਾਰਤ ਵਿੱਚ 238 ਦੇ ਕਰੀਬ ਪੱਤਰਕਾਰ ਕੋਰੋਨਾ ਕਾਲ ਦੌਰਾਨ ਸ਼ਹੀਦ ਹੋ ਗਏ। ਸਰਕਾਰਾਂ ਵੱਲੋਂ ਵੀ ਅਜਿਹੀ ਔਖੀ ਘੜੀ ਵਿੱਚ ਪੱਤਰਕਾਰਾਂ ਨੂੰ ਬਣਦੀਆਂ ਸਹੂਲਤਾਂ ਪ੍ਰਦਾਨ ਨਹੀਂ ਕੀਤੀਆਂ ਗਈਆਂ। ਜਦਕਿ ਪੱਤਰਕਾਰ ਹਮੇਸ਼ਾ ਸਰਕਾਰਾਂ ਅਤੇ ਆਮ ਲੋਕਾਂ ਵਿੱਚ ਸੁਨੇਹਾ ਪਹੁੰਚਾਉਣ ਦੀ ਮੁੱਖ ਕੜੀ ਹੈ।

  ਬਰਨਾਲਾ ਪ੍ਰੈਸ ਕਲੱਬ ਰਜਿ. ਦਾ ਸਾਲਾਨਾ ਕੈਲੰਡਰ ਰਿਲੀਜ਼ ਸਮਾਗਮ ਕਰਵਾਇਆ
  ਬਰਨਾਲਾ ਪ੍ਰੈਸ ਕਲੱਬ ਰਜਿ. ਦਾ ਸਾਲਾਨਾ ਕੈਲੰਡਰ ਰਿਲੀਜ਼ ਸਮਾਗਮ ਕਰਵਾਇਆ


  ਉਨ੍ਹਾਂ ਕਿਹਾ ਕਿ ਬਰਨਾਲਾ ਪ੍ਰੈਸ ਕਲੱਬ ਵਧਾਈ ਦਾ ਪਾਤਰ ਹੈ। ਜੋ ਕੋਰੋਨਾ ਕਾਲ ਦੌਰਾਨ ਸ਼ਹੀਦ ਹੋਏ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਯਾਦ ਕਰ ਰਿਹਾ ਹੈ ਅਤੇ ਪੱਤਰਕਾਰਾਂ ਦੀਆਂ ਸਮੱਸਿਆਵਾਂ ਸਬੰਧੀ ਸੈਮੀਨਾਰ ਕਰਵਾ ਰਿਹਾ ਹੈ। ਇਸ ਮੌਕੇ ਅਦਾਰਾ ਅੱਖਰ ਤੋਂ ਕਰਨ ਸ਼ਰਮਾ, ਸੀਨੀਅਰ ਪੱਤਰਕਾਰ ਸੁਖਚਰਨਪ੍ਰੀਤ ਸੁੱਖੀ, ਵਿਵੇਕ ਸਿੰਧਵਾਨੀ, ਦਵਿੰਦਰ ਦੇਵ ਅਤੇ ਡੀਪੀਆਰਓ ਮੈਡਮ ਮੇਘਾ ਮਾਨ ਨੇ ਵੀ ਪੱਤਰਕਾਰਤਾ ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸਤੋਂ ਇਲਾਵਾ ਪਹੁੰਚੇ ਮੁੱਖ ਮਹਿਮਾਨਾਂ ਦਾ ਬਰਨਾਲਾ ਪ੍ਰੈਸ ਕਲੱਬ ਦੇ ਪ੍ਰਧਾਨ ਅਸ਼ੀਸ਼ ਸ਼ਰਮਾ, ਜਨਰਲ ਸਕੱਤਰ ਬਘੇਲ ਸਿੰਘ ਧਾਲੀਵਾਲ, ਖ਼ਜ਼ਾਨਚੀ ਕਰਨਪ੍ਰੀਤ ਸਿੰਘ ਧੰਦਰਾਲ, ਕਮਲਜੀਤ ਸਿੰਘ ਸੰਧੂ, ਅਵਤਾਰ ਸਿੰਘ ਤਾਰੀ, ਅਰਿਹੰਤ ਗਰਗ, ਹਰਿੰਦਰ ਵਾਲੀਆ, ਹਮੀਰ ਸਿੰਘ ਆਦਿ ਨੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ। ਸਟੇਜ਼ ਦੇ ਫ਼ਰਜ਼ ਜਨਰਲ ਸਕੱਤਰ ਬਘੇਲ ਸਿੰਘ ਧਾਲੀਵਾਲ ਅਤੇ ਦਵਿੰਦਰ ਦੇਵ ਨੇ ਸਾਂਝੇ ਤੌਰ ਤੇ ਅਦਾ ਕਰਦਿਆਂ ਸਮਾਗਮ ਮੌਕੇ ਪਹੁੰਚੀਆਂ ਸਖ਼ਸੀਅਤਾਂ ਦਾ ਧੰਨਵਾਦ ਕੀਤਾ।

  ਇਸ ਮੌਕੇ ਸਮਾਗਮ ਵਿੱਚ ਐਸਐਸਪੀ ਭਾਗੀਰਥ ਸਿੰਘ ਮੀਨਾ, ਐਸਡੀਐਮ ਵਰਜੀਤ ਸਿੰਘ ਵਾਲੀਆ, ਰਾਜਦੇਵ ਸਿੰਘ ਖਾਲਸਾ ਸਾਬਕਾ ਐਮਪੀ, ਸੰਤ ਬਲਵੀਰ ਸਿੰਘ ਘੁੰਨਸ ਸਾਬਕਾ ਸੰਸਦੀ ਸਕੱਤਰ, ਸਟੇਟ ਐਵਾਰਡੀ ਭੋਲਾ ਸਿੰਘ ਵਿਰਕ, ਚੇਅਰਮੈਨ ਮੱਖਣ ਸ਼ਰਮਾ, ਨਗਰ ਕੌਸ਼ਲ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਰੁਪਿੰਦਰ ਗੁਪਤਾ ਟ੍ਰਾਈਡੈਂਟ ਗਰੁੱਪ, ਬਸੰਤ ਸਿੰਘ ਆਈਓਐਲ ਧੌਲਾ, ਪਰਮਜੀਤ ਸਿੰਘ ਖਾਲਸਾ ਐਸਜੀਪੀਸੀ ਮੈਂਬਰ, ਸਤਨਾਮ ਸਿੰਘ ਰਾਹੀ, ਕੁਲਦੀਪ ਸਿੰਘ ਕਾਲਾ ਢਿੱਲੋਂ, ਦਵਿੰਦਰ ਸਿੰਘ ਬੀਹਲਾ, ਕੁਲਵੰਤ ਸਿੰਘ ਕੰਤਾ, ਸੰਜੀਵ ਸ਼ੋਰੀ, ਯਾਦਵਿੰਦਰ ਸਿੰਘ ਦੀਵਾਨਾ ਆਦਿ ਨੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ।
  Published by:Krishan Sharma
  First published:

  Tags: Barnala, Corona, Corona Warriors, Homage

  ਅਗਲੀ ਖਬਰ