40 ਏਕੜ ਦੀ ਪਰਾਲੀ ਨੂੰ ਇਕੱਲਾ ਹੀ ਟਿਕਾਣੇ ਲਾਉਂਦਾ ਇਹ ਅਗਾਂਹਵਧੂ ਕਿਸਾਨ, ਹੋ ਰਹੀ ਪ੍ਰਸ਼ੰਸਾ

ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨ ਦੇ ਖੇਤਾਂ ਦਾ ਦੌਰਾ ਕਰਦੇ ਹੋਏ ਦੱਸਿਆ ਕਿ ਸੁਖਵਿੰਦਰ ਸਿੰਘ ਨੇ ਚਾਲੀ ਏਕੜ ਰਕਬੇ ਵਿੱਚ  ਝੋਨੇ ਦੀ ਪਰਾਲੀ ਦੀ ਸੰਭਾਲ ਗੱਠਾਂ ਬਣਾ ਕੇ ਕੀਤੀ ਹੈ। ਓਹ ਬੇਲਰ ਦੀ ਵਰਤੋਂ ਕਰਕੇ ਆਪਣੇ ਨਾਲ-2 ਦੂਜੇ ਕਿਸਾਨਾਂ ਦੀ ਝੋਨੇ ਦੀ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰ ਰਿਹਾ ਹੈ । 

40 ਏਕੜ ਦੀ ਪਰਾਲੀ ਨੂੰ ਇਕੱਲਾ ਹੀ ਟਿਕਾਣੇ ਲਾਉਂਦਾ ਇਹ ਅਗਾਂਹਵਧੂ ਕਿਸਾਨ, ਹੋ ਰਹੀ ਪ੍ਰਸ਼ੰਸਾ

 • Share this:
  ਅਸ਼ੀਸ਼ ਸ਼ਰਮਾ

  ਬਰਨਾਲਾ ਜ਼ਿਲ੍ਹੇ ਅਧੀਨ ਪਿੰਡ ਰਾਜੀਆ ਦਾ ਅਗਾਂਹਵਧੂ ਕਿਸਾਨ ਸੁਖਵਿੰਦਰ ਸਿੰਘ ਪਿਛਲੇ ਕਈ ਸਾਲਾਂ ਤੋਂ ਝੋਨੇ ਦੀ ਪਰਾਲੀ ਦੀ ਵਾਤਾਵਰਨ ਪੱਖੀ ਸੰਭਾਲ ਕਰ ਰਿਹਾ ਹੈ, ਜਿਸ 'ਤੇ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਅਤੇ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ  ਡਾ. ਬਲਦੇਵ ਸਿੰਘ ਨੇ ਕਿਸਾਨ ਦੀ ਸ਼ਲਾਘਾ ਕੀਤੀ।
  ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨ ਦੇ ਖੇਤਾਂ ਦਾ ਦੌਰਾ ਕਰਦੇ ਹੋਏ ਦੱਸਿਆ ਕਿ ਸੁਖਵਿੰਦਰ ਸਿੰਘ ਨੇ ਚਾਲੀ ਏਕੜ ਰਕਬੇ ਵਿੱਚ  ਝੋਨੇ ਦੀ ਪਰਾਲੀ ਦੀ ਸੰਭਾਲ ਗੱਠਾਂ ਬਣਾ ਕੇ ਕੀਤੀ ਹੈ। ਓਹ ਬੇਲਰ ਦੀ ਵਰਤੋਂ ਕਰਕੇ ਆਪਣੇ ਨਾਲ-2 ਦੂਜੇ ਕਿਸਾਨਾਂ ਦੀ ਝੋਨੇ ਦੀ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰ ਰਿਹਾ ਹੈ ।

  ਉਨ੍ਹਾਂ ਦੱਸਿਆ ਕਿ ਕਿਸਾਨ ਸੁਖਵਿੰਦਰ ਸਿੰਘ  ਨੂੰ ਖੇਤੀਬਾੜੀ ਵਿਭਾਗ ਵੱਲੋਂ  50 ਫ਼ੀਸਦੀ ਸਬਸਿਡੀ 'ਤੇ ਬੇਲਰ ਮੁਹੱਈਆ ਕਰਾਇਆ ਗਿਆ ਹੈ, ਜਿਸ ਨਾਲ ਕਿਸਾਨ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਰਾਲੀ ਸਾੜ੍ਹਨ ਨਾਲ ਉਪਜਾਊ ਸ਼ਕਤੀ  ਘਟਦੀ ਹੈ, ਕਿਉਂਕਿ ਹੋਰ ਛੋਟੇ ਤੱਤ ਸੜਕੇ ਸੁਆਹ ਹੋ ਜਾਂਦੇ ਹਨ।
  ਉਨ੍ਹਾਂ ਜ਼ਿਲ੍ਹੇ ਦੇ ਸਾਰੇ ਕਿਸਾਨਾਂ ਨੂੰ ਪਰਾਲੀ ਦਾ ਵਾਤਾਵਰਨ ਪੱਖੀ ਨਿਬੇੜਾ ਕਰਨ ਦੀ ਅਪੀਲ ਕੀਤੀ।
  Published by:Sukhwinder Singh
  First published:
  Advertisement
  Advertisement