Home /News /punjab /

ਬਰਨਾਲਾ: ਹਿਜਾਬ 'ਤੇ ਪਾਬੰਦੀ ਖ਼ਿਲਾਫ਼ ਰੋਸ ਮਾਰਚ, ਘੱਟ ਗਿਣਤੀਆਂ 'ਤੇ ਹਮਲੇ ਦੀ ਸਖ਼ਤ ਨਿੰਦਾ

ਬਰਨਾਲਾ: ਹਿਜਾਬ 'ਤੇ ਪਾਬੰਦੀ ਖ਼ਿਲਾਫ਼ ਰੋਸ ਮਾਰਚ, ਘੱਟ ਗਿਣਤੀਆਂ 'ਤੇ ਹਮਲੇ ਦੀ ਸਖ਼ਤ ਨਿੰਦਾ

ਬਰਨਾਲਾ: ਹਿਜਾਬ 'ਤੇ ਪਾਬੰਦੀ ਖ਼ਿਲਾਫ਼ ਰੋਸ ਮਾਰਚ, ਘੱਟ ਗਿਣਤੀਆਂ 'ਤੇ ਹਮਲੇ ਦੀ ਸਖ਼ਤ ਨਿੰਦਾ

ਬਰਨਾਲਾ: ਹਿਜਾਬ 'ਤੇ ਪਾਬੰਦੀ ਖ਼ਿਲਾਫ਼ ਰੋਸ ਮਾਰਚ, ਘੱਟ ਗਿਣਤੀਆਂ 'ਤੇ ਹਮਲੇ ਦੀ ਸਖ਼ਤ ਨਿੰਦਾ

  • Share this:
    ਆਸ਼ੀਸ਼ ਸ਼ਰਮਾ
     
    ਬਰਨਾਲਾ: ਕਰਨਾਟਕ ਵਿਚ ਮੁਸਲਿਮ ਲੜਕੀਆਂ ਨੂੰ ਹਿਜਾਬ ਪਹਿਨ ਕੇ ਵਿਦਿਅਕ ਸੰਸਥਾਵਾਂ ਵਿੱਚ ਆਉਣ ਤੋਂ ਰੋਕਣ ਖ਼ਿਲਾਫ਼ ਇੱਥੇ ਸਾਂਝਾ ਇਸਤਰੀ ਮੰਚ ਬਰਨਾਲਾ ਵੱਲੋਂ ਰੋਸ ਮਾਰਚ ਕੀਤਾ ਗਿਆ।

    ਸ਼ਹੀਦ ਭਗਤ ਸਿੰਘ ਚੌਕ ਤੋਂ ਸ਼ੁਰੂ ਕਰਕੇ ਰੇਲਵੇ ਸਟੇਸ਼ਨ ਤੱਕ ਕੱਢੇ ਗਏ ਇਸ ਰੋਸ ਮਾਰਚ ਦੌਰਾਨ ਬੀਬੀਆਂ ਨੇ ‘ਧਰਮ ਦੇ ਨਾਂਅ 'ਤੇ ਵਿਤਕਰਾ ਬੰਦ ਕਰੋ ’ ਅਤੇ ‘ਸਾਡੇ ਖਾਣੇ ਤੇ ਪਹਿਰਾਵੇ ਵਿਚ ਦਖ਼ਲ ਦੇਣਾ ਬੰਦ ਕਰੋ' ਫਾਸ਼ੀ ਮੋਦੀ ਹਕੂਮਤ-ਮਰਦਾਬਾਦ' ਵਰਗੇ ਨਾਅਰਿਆਂ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ।

    ਸੰਬੋਧਨ ਕਰਦਿਆਂ ਔਰਤ ਆਗੂਆਂ ਚਰਨਜੀਤ ਕੌਰ ,ਕਮਲਜੀਤ ਅਮਰਜੀਤ ਕੌਰ , ਕੇਵਲਜੀਤ ਕੌਰ, ਕਮਲਜੀਤ ਕੌਰ, ਗਮਦੂਰ ਕੌਰ, ਗੁਰਮੀਤ ਕੌਰ ਨੱਤ, ਖੁਸ਼ੀ ਮਨਸੂਰੀ, ਸੀਬਾ ਮਨਸੂਰੀ ਨੇ ਆਖਿਆ ਕਿ ਕਰਨਾਟਕ ਵਿਚ ਹਿਜਾਬ ਪਹਿਨਣ ਤੋਂ ਰੋਕਣਾ ਅਸਲ ਵਿੱਚ ਆਰ.ਐੱਸ.ਐੱਸ ਦਾ ਹਿੰਦੂ ਰਾਸ਼ਟਰ ਦੇ ਏਜੰਡਾ ਦਾ ਹੀ ਅਮਲ ਹੈ।

    ਉਨ੍ਹਾਂ ਆਖਿਆ ਕਿ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਕਿ ਆਜ਼ਾਦੀ ਦੇ ਸੱਤ ਦਹਾਕੇ ਬੀਤ ਜਾਣ ' ਤੇ ਵੀ ਔਰਤ ਆਜ਼ਾਦ ਨਹੀਂ ਹੋ ਸਕੀ। ਉਨ੍ਹਾਂ ਆਖਿਆ ਕਿ ਮੁਸਲਿਮ ਲੜਕੀਆਂ ਵੱਲੋਂ ਰਵਾਇਤੀ ਤੌਰ ' ਤੇ ਪਹਿਨੇ ਜਾ ਰਹੇ ਹਿਜਾਬ ਨੂੰ ਬਹਾਨਾ ਬਣਾ ਕੇ ਆਰ.ਐੱਸ.ਐੱਸ ਨੇ ਕਰਨਾਟਕ ਵਿੱਚ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ।

    ਉਨ੍ਹਾਂ ਆਖਿਆ ਕਿ ਧਰਮ ਨਿਰਪੱਖਤਾ ਦੀਆਂ ਦਲੀਲਾਂ ਦੇ ਰਹੇ ਲੋਕ ਗੈਰ ਹਿੰਦੂ ਲੜਕੀਆਂ ਨੂੰ ਭਗਵੇਂ ਦੁਪੱਟੇ ਲੈ ਕੇ ਵਿਦਿਅਕ ਸੰਸਥਾਵਾਂ ਵਿੱਚ ਜਾਣ ਲਈ ਲਾਮਬੰਦ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਘੱਟ ਗਿਣਤੀਆਂ ਦੀ ਆਜ਼ਾਦੀ ' ਤੇ ਇਸ ਤਰ੍ਹਾਂ ਦੇ ਹਮਲੇ ਉੱਕਾ ਹੀ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ।

    ਇਸ ਮੌਕੇ ਮੁਸਲਿਮ ਫਰੰਟ ਪੰਜਾਬ ਦੇ ਪ੍ਰਧਾਨ ਹਸਨ ਮੁਹੰਮਦ, ਮੁਹੰਮਦ ਹਮੀਦ ਚੌਹਾਨ ਕੇ , ਸੁਖਵਿੰਦਰ ਖ਼ਾਨ , ਰੇਸ਼ਮਾ ਖਾਤੂਨ , ਸ਼ਹਿਨਾਜ ਖ਼ਾਤੂਨ ਵੀ ਹਾਜ਼ਰ ਸਨ।
    Published by:Gurwinder Singh
    First published:

    Tags: Hijab, Protest march

    ਅਗਲੀ ਖਬਰ