Home /News /punjab /

9 ਮਹੀਨਿਆਂ ਤੋਂ ਦਿੱਲੀ ਮੋਰਚੇ 'ਚ ਡਟਿਆ ਰੂੜੇਕੇ ਕਲਾਂ ਦਾ ਕਿਸਾਨ ਸ਼ਹੀਦ

9 ਮਹੀਨਿਆਂ ਤੋਂ ਦਿੱਲੀ ਮੋਰਚੇ 'ਚ ਡਟਿਆ ਰੂੜੇਕੇ ਕਲਾਂ ਦਾ ਕਿਸਾਨ ਸ਼ਹੀਦ

ਮ੍ਰਿਤਕ ਦੀ ਫਾਈਲ ਫੋਟੋ

ਮ੍ਰਿਤਕ ਦੀ ਫਾਈਲ ਫੋਟੋ

9 ਮਹੀਨਿਆਂ ਤੋਂ ਲਗਾਤਰ ਦਿੱਲੀ ਮੋਰਚੇ ਵਿੱਚ ਟਿੱਕਰੀ ਬਾਰਡਰ 'ਤੇ ਡਟਿਆ ਹੋਇਆ ਸੀ

  • Share this:
ਬਰਨਾਲਾ: ਪਿੰਡ ਰੂੜੇਕੇ ਕਲਾਂ ਦਾ ਇੱਕ ਕਿਸਾਨ ਦਿੱਲੀ ਚੱਲ ਰਹੇ ਮੋਰਚੇ ਵਿੱਚ ਸ਼ਹੀਦ ਹੋ ਗਿਆ ਹੈ। ਜਾਣਕਾਰੀ ਅਨੁਸਾਰ ਕਰਨੈਲ ਸਿੰਘ ਪੁੱਤਰ ਨਿੱਕਾ ਸਿੰਘ (72) ਪਿਛਲੇ 9 ਮਹੀਨਿਆਂ ਤੋਂ ਲਗਾਤਰ ਦਿੱਲੀ ਮੋਰਚੇ ਵਿੱਚ ਟਿੱਕਰੀ ਬਾਰਡਰ 'ਤੇ ਡਟਿਆ ਹੋਇਆ ਸੀ। ਜਿੱਥੇ ਉਸ ਦੀ ਤਬੀਅਤ ਵਿਗੜ ਗਈ  ਅਤੇ ਉਨ੍ਹਾਂ ਨੂੰ ਬਹਾਦਰਗੜ੍ਹ ਦੇ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ। ਉਥੋਂ ਉਨ੍ਹਾਂ ਨੂੰ ਅੱਗੇ ਪੀਜੀਆਈ ਰੋਹਤਕ ਰੈਫਰ ਕਰ ਦਿੱਤਾ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਸਾਥੀਆਂ ਨੇ ਦੱਸਿਆ ਕਿ ਕਰਨੈਲ ਸਿੰਘ ਨੇ ਇਹ ਪ੍ਰਣ ਕੀਤਾ ਸੀ ਕਿ ਉਹ ਜਿੱਤੇ ਬਗੈਰ ਘਰ ਵਾਪਿਸ ਨਹੀਂ ਜਾਵੇਗਾ ਅਤੇ ਉਹ ਆਪਣੀ ਜਿੰਦਗੀ ਇਸ ਕਿਸਾਨੀ ਸੰਘਰਸ਼ ਦੇ ਲੇਖੇ ਲਾ ਕੇ ਆਪਣੇ ਕੀਤਾ ਪ੍ਰਣ ਨਿਭਾ ਗਿਆ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਰੂੜੇਕੇ ਕਲਾਂ ਪਿੰਡ ਇਕਾਈ ਆਗੂ ਜਗਸੀਰ ਸਿੰਘ, ਮਨਪ੍ਰੀਤ ਸਿੰਘ ਪੱਪੂ , ਕੁਲਦੀਪ ਸਿੰਘ, ਵੀਰਾ ਸਿੰਘ, ਜਰਨੈਲ ਸਿੰਘ ਧੌਲਾ, ਬਲਵਿੰਦਰ ਸਿੰਘ ਫਤਿਹਗੜ ਛੰਨਾ ਆਦਿ ਨੇ ਮੰਗ ਕੀਤੀ ਕਿ ਸ਼ਹੀਦ ਕਰਨੈਲ ਸਿੰਘ ਦੇ ਪ੍ਰੀਵਾਰ ਨੂੰ ਦਸ ਲੱਖ ਮੁਆਵਜ਼ਾ ਦਿੱਤਾ ਜਾਵੇ ਅਤੇ ਸਰਕਾਰੀ ਤੇ ਗੈਰ ਸਰਕਾਰੀ ਕਰਜਾ ਮੁਆਫ ਕੀਤਾ ਜਾਵੇ । ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਜਥੇਬੰਦੀ ਦੇ ਜਿਲ੍ਹਾ ਜਰਨਲ ਸਕੱਤਰ ਜਰਨੈਲ ਸਿੰਘ ਬਦਰਾ ,ਦਿੱਲੀ ਮੋਰਚੇ ਦੇ ਪ੍ਰਧਾਨ ਕੇਵਲ ਸਿੰਘ ਧਨੌਲਾ ਅਤੇ ਹੋਰ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਉਪਰੋਕਤ ਮੰਗਾਂ ਪੂਰੀਆ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਸੰਸਕਾਰ ਨਹੀਂ ਕੀਤਾ ਜਾਵੇਗਾ।
Published by:Ashish Sharma
First published:

Tags: Agricultural law, Barnala, Farmers Protest

ਅਗਲੀ ਖਬਰ