Home /News /punjab /

ਸਰਬੱਤ ਦਾ ਭਲਾ ਟਰੱਸਟ ਵੱਲੋਂ ਗੁਰਜਿੰਦਰ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ ਨਿਯੁਕਤ

ਸਰਬੱਤ ਦਾ ਭਲਾ ਟਰੱਸਟ ਵੱਲੋਂ ਗੁਰਜਿੰਦਰ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ ਨਿਯੁਕਤ

 • Share this:
  ਅਸ਼ੀਸ਼ ਸ਼ਰਮਾ

  ਬਰਨਾਲਾ: ਸਰਬੱਤ ਦਾ ਭਲਾ ਟਰੱਸਟ ਪਟਿਆਲਾ ਦੇ ਚੇਅਰਮੈਨ ਐਸ.ਪੀ. ਸਿੰਘ ਉਬਰਾਏ ਵੱਲੋ ਜ਼ਿਲ੍ਹਾ ਬਰਨਾਲਾ ਦੀ 19 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ ਅਤੇ ਇੰਜ ਗੁਰਜਿੰਦਰ ਸਿੰਘ ਸਿੱਧੂ ਨੂੰ ਜ਼ਿਲ੍ਹਾ ਪ੍ਰਧਾਨ ਥਾਪਿਆ ਹੈ। ਇਹ ਜਾਣਕਾਰੀ ਪ੍ਰੈਸ ਦੇ ਨਾ ਜਾਰੀ ਕਰਦਿਆ ਟਰੱਸਟ ਦੇ ਕੌਮੀ ਪ੍ਰਧਾਨ ਜੱਸਾ ਸਿੰਘ ਨੇ ਦਿੱਤੀ।

  ਉਨ੍ਹਾਂ ਦੱਸਿਆ ਕਿ ਸੀਨੀਅਰ ਵਾਈਸ ਪ੍ਰਧਾਨ ਸੁਖਦਰਸ਼ਨ ਸਿੰਘ, ਵਾਈਸ ਪ੍ਰਧਾਨ ਸੂਬੇਦਾਰ ਸਰਬਜੀਤ ਸਿੰਘ, ਜਨਰਲ ਸਕੱਤਰ ਦੇ ਅਹੁਦੇ 'ਤੇ ਜਗਦੀਪ ਸਿੰਘ ਸਾਬਕਾ ਏਐਸਆਈ, ਖਜਾਨਚੀ ਰਣਦੀਪ ਰਾਣਾ ਔਜਲਾ ਅਤੇ ਸਰਵਣ ਸਿੰਘ, ਗੁਰਮੀਤ ਸਿੰਘ ਧਾਲੀਵਾਲ, ਸੁਰਿੰਦਰ ਸ਼ਰਮਾ ਐਡਵੋਕੇਟ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਅਤੇ 10 ਹੋਰ ਵਿਅਕਤੀਆਂ ਸਮੇਤ 14 ਐਗਜ਼ੀਕਿਊਟਿਵ ਮੈਂਬਰਾਂ ਦੀ ਲਿਸਟ ਜਾਰੀ ਕੀਤੀ ਹੈ।

  ਇਸ ਮੌਕੇ ਇੰਜ ਸਿੱਧੂ ਨੇ ਦੱਸਿਆ ਕਿ ਭਾਵੇਂ ਉਹ ਟਰੱਸਟ ਨਾਲ ਪਿਛਲੇ 7 ਸਾਲ ਤੋਂ ਜੁੜੇ ਹਨ ਤੇ ਚੇਅਰਮੈਨ ਓਬਰਾਏ ਨੇ ਮੇਰੇ ਕਹਿਣ 'ਤੇ ਬਹੁਤ ਸਾਰੇ ਕੰਮ ਟਰੱਸਟ ਵੱਲੋਂ ਕੀਤੇ ਹਨ, ਜਿਨ੍ਹਾਂ ਵਿੱਚ ਜੇਲ ਵਿੱਚ ਕੈਦੀਆਂ ਲਈ ਕੰਪਿਊਟਰ ਸੈਂਟਰ, ਆਰਓ ਸਿਸਟਿਮ ਆਦਿ ਮਹੱਤਵਪੂਰਨ ਕੰਮ ਟਰੱਸਟ ਨੇ ਬਰਨਾਲਾ ਜ਼ਿਲ੍ਹੇ ਵਿੱਚ ਕੀਤੇ ਹਨ। ਪਰੰਤੂ ਅੱਜ ਉਹ ਧੰਨਵਾਦੀ ਹਨ ਕਿ ਉਨ੍ਹਾਂ ਨੇ ਸੇਵਾਵਾਂ ਨੂੰ ਵੇਖਦੇ ਹੋਏ ਇਹ ਜ਼ਿੰਮੇਵਾਰ ਸੌਂਪੀ ਹੈ।

  ਉਨ੍ਹਾਂ ਕਿਹਾ ਕਿ ਛੇਤੀ ਹੀ ਜ਼ਿਲ੍ਹੇ ਵਿੱਚ ਟਰੱਸਟ ਦਾ ਦਫਤਰ ਖੋਲਿਆ ਜਾਵੇਗਾ, ਜਿਥੇ ਲੋਕ ਆ ਕੇ ਆਪਣੀਆਂ ਸਮੱਸਿਆ ਦੱਸ ਸਕਣਗੇ। ਇਸ ਮੌਕੇ ਬਲਵਿੰਦਰ ਸਿੰਘ ਸਮਾਓ ਤੇ ਸੂਬੇਦਾਰ ਸਰਬਜੀਤ ਸਿੰਘ ਹਾਜ਼ਰ ਸਨ।
  Published by:Krishan Sharma
  First published:

  Tags: Barnala, Sarbat da Bhala Express

  ਅਗਲੀ ਖਬਰ