Home /News /punjab /

ਯੂਕਰੇਨ ਵਿਚ ਰਹਿ ਰਹੇ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਨਾਗਰਿਕਾਂ ਦੀ ਮਦਦ ਲਈ ਕੰਟਰੋਲ ਰੂਮ ਸਥਾਪਿਤ

ਯੂਕਰੇਨ ਵਿਚ ਰਹਿ ਰਹੇ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਨਾਗਰਿਕਾਂ ਦੀ ਮਦਦ ਲਈ ਕੰਟਰੋਲ ਰੂਮ ਸਥਾਪਿਤ

 • Share this:
  ਆਸ਼ੀਸ਼ ਸ਼ਰਮਾ

  ਬਰਨਾਲਾ: ਯੂਕਰੇਨ ਦੇਸ਼ ਵਿਚ ਰਹਿ ਰਹੇ ਜਾਂ ਪੜ੍ਹਾਈ ਕਰ ਰਹੇ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਨਾਗਰਿਕਾਂ ਦੀ ਮਦਦ ਅਤੇ ਉਨ੍ਹਾਂ ਸਬੰਧੀ ਜਾਣਕਾਰੀ ਦੇਣ ਲਈ ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਸ੍ਰੀਮਤੀ ਅਲਕਾ ਮੀਨਾ ਦੁਆਰਾ ਵਿਸ਼ੇਸ਼ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ।

  ਸੀਨੀਅਰ ਪੁਲਿਸ ਕਪਤਾਨ ਨੇ ਦੱਸਿਆ ਕਿ ਯੂਕਰੇਨ ਵਿਚ ਰਹਿ ਰਹੇ ਜਾਂ ਪੜ੍ਹਾਈ ਕਰ ਰਹੇ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਨਾਗਰਿਕਾਂ ਦੀ ਹਰ ਪੱਖੋਂ ਮਦਦ ਲਈ ਐਸ.ਪੀ. (ਸ) ਸ੍ਰੀ ਕੁਲਦੀਪ ਸਿੰਘ ਸੋਹੀ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਸਮੂਹ ਮੁੱਖ ਅਫ਼ਸਰ ਅਤੇ ਹਲਕਾ ਨਿਗਰਾਨ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਜਦੋਂ ਵੀ ਉਨ੍ਹਾਂ ਦੇ ਧਿਆਨ ਹਿੱਤ ਇਹ ਗੱਲ ਆਉੰਦੀ ਹੈ ਕਿ ਉਨ੍ਹਾਂ ਦੇ ਇਲਾਕੇ ਦਾ ਕੋਈ ਨਾਗਰਿਕ ਯੂਕਰੇਨ ਦੇਸ਼ ਵਿਚ ਰਹਿ ਰਿਹਾ ਹੈ ਤਾਂ ਇਸ ਸਬੰਧੀ ਸੂਚਨਾ ਤੁਰੰਤ ਐਸ.ਪੀ. (ਸ) ਬਰਨਾਲਾ ਨੂੰ ਦੇਣ, ਜਿੰਨ੍ਹਾਂ ਨਾਲ 75081-790021, 99151-00248 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ, ਬਰਨਾਲਾ ਨਾਲ 99159-44437 ਅਤੇ ਕੰਟਰੋਲ ਰੂਮ, ਬਰਨਾਲਾ ਵਿਖੇ 97795-45100, 85588-32100 'ਤੇ ਸੂਚਨਾ ਦਿੱਤੀ ਜਾ ਸਕਦੀ ਹੈ।
  Published by:Anuradha Shukla
  First published:

  Tags: Barnala, Helpline, Russia Ukraine crisis, Russia-Ukraine News, Students

  ਅਗਲੀ ਖਬਰ