ਬਰਨਾਲਾ: ਹਰਿਆਣਾ ਮਾਰਕਾ ਸ਼ਰਾਬ ਵੇਚਦੇ ਤਿੰਨ ਤਸਕਰ ਕਾਬੂ

ਬਰਨਾਲਾ: ਹਰਿਆਣਾ ਮਾਰਕਾ ਸ਼ਰਾਬ ਵੇਚਦੇ ਤਿੰਨ ਤਸਕਰ ਕਾਬੂ

 • Share this:
  ਆਸ਼ੀਸ਼ ਸ਼ਰਮਾ

  ਬਰਨਾਲਾ: ਬਰਨਾਲਾ ਪੁਲਿਸ ਨੇ ਇੱਕ ਵਿਅਕਤੀ ਨੂੰ ਇੱਕ ਵਿਅਕਤੀ ਨੂੰਘ 12 ਬੋਤਲਾਂ ਠੇਕਾ ਦੇਸੀ ਸ਼ਰਾਬ ਸਮੇਤ ਕਾਬੂ ਕੀਤਾ ਹੈ। ਚਮਕੌਰ ਸਿੰਘ ਥਾਣਾ ਸਿਟੀ ਨੇ ਦੱਸਿਆ ਕਿ ਮੁਕੱਦਮਾ ਨੰਬਰ 450 ਮਿਤੀ 04-09-2021 ਅ/ਧ 61/1/14 ਆਬਾਕਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਕਥਿਤ ਦੋਸ਼ੀ ਦੀ ਸ਼ਨਾਖਤ ਦਵਿੰਦਰ ਸਿੰਘ ਵਾਸੀ ਠੇਠਿਆ ਵਾਲਾ ਮਹੁੱਲਾ ਫਰੀਦਕੋਟ ਬਰਨਾਲਾ ਵੱਜੋਂ ਹੋਈ ਹੈ।

  ਇਸੇ ਤਰ੍ਹਾਂ ਹੌਲਦਾਰ ਸੁਖਚੈਨ ਸਿੰਘ ਸੀ.ਆਈ.ਏ. ਬਰਨਾਲਾ ਨੂੰ ਗੁਪਤ ਸੂਚਨਾ ਮਿਲੀ ਸੀ। ਇਸ ਦੇ ਆਧਾਰ 'ਤੇ ਜਗਤਾਰ ਸਿੰਘ ਉਰਫ ਜੱਗਾ ਵਾਸੀ ਮੱਲੂਮਾਜਰਾ ਜ਼ਿਲ੍ਹਾ ਪਟਿਆਲਾ, ਪ੍ਰਵੀਨ ਕੁਮਾਰ ਵਾਸੀ ਧਬਲਾਨ ਜ਼ਿਲ੍ਹਾ ਪਟਿਆਲਾ, ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਬੀਬੀਪੁਰ ਜ਼ਿਲ੍ਹਾ ਪਟਿਆਲਾ ਕਥਿਤ ਦੋਸੀਆਨ ਨੂੰ ਬਾਹੱਦ ਭੱਠਲਾਂ ਤੋਂ ਗੱਡੀ ਮਾਰਕਾ ਸਵਿੱਫਟ ਡਿਜ਼ਾਇਰ ਰੰਗ ਸਿਲਵਰ ਵਿੱਚੋਂ 05 ਡੱਬੇ  (60 ਬੋਤਲਾਂ) ਸਰਾਬ ਠੇਕਾ ਦੇਸੀ ਮਾਰਕਾ ਹਰਿਆਣਾ ਬਰਾਮਦ ਕਰਵਾਈਆ।

  ਪੁਲਿਸ ਨੇ ਕਥਿਤ ਦੋਸ਼ੀਆਂ ਵਿਰੁੱਧ ਮੁਕੱਦਮਾ ਨੰਬਰ 120  ਮਿਤੀ 05-09-2021 ਅ/ਧ 61, 78(2)/1/14 ਆਬਕਾਰੀ ਐਕਟ ਥਾਣਾ ਧਨੋਲਾ ਦਰਜ ਕਰਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ। ਇਨ੍ਹਾਂ ਵਿੱਚ ਕਥਿਤ ਦੋਸੀ ਗੁਰਪ੍ਰੀਤ ਸਿੰਘ ਖਿਲਾਫ ਪਹਿਲਾਂ ਵੀ ਕਤਲ ਅਤੇ ਸੱਟਾਂ ਮਾਰਨ ਦੇ 02 ਮੁਕੱਦਮੇ ਦਰਜ ਹਨ।
  Published by:Krishan Sharma
  First published: