Home /News /punjab /

Barnala: ਬਿਜਲੀ ਕੱਟਾਂ ਤੋਂ ਦੁਖੀ ਲੋਕਾਂ ਵੱਲੋਂ ਚੀਮਾ ਬਿਜਲੀ ਗਰਿੱਡ 'ਤੇ ਹਮਲਾ

Barnala: ਬਿਜਲੀ ਕੱਟਾਂ ਤੋਂ ਦੁਖੀ ਲੋਕਾਂ ਵੱਲੋਂ ਚੀਮਾ ਬਿਜਲੀ ਗਰਿੱਡ 'ਤੇ ਹਮਲਾ

  • Share this:

ਬਰਨਾਲਾ- ਪੰਜਾਬ ਵਿੱਚ ਦਿਨੋਂ ਦਿਨ ਵਧ ਰਹੀ ਗਰਮੀ ਨੂੰ ਲੈ ਕੇ ਬਿਜਲੀ ਦੀ ਵੀ ਮੰਗ ਵਧ ਰਹੀ ਹੈ । ਉੱਥੇ ਬਿਜਲੀ ਦੀ ਮੰਗ ਵਧਣ ਕਾਰਨ ਪਾਵਰਕੌਮ ਵੱਲੋਂ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ । ਖੇਤਾਂ ਦੀ ਬਿਜਲੀ ਦੇ ਕੱਟ ਦੇ ਨਾਲ ਨਾਲ ਹੁਣ ਘਰੇਲੂ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ । ਜਿਸ ਕਾਰਨ ਲੋਕਾਂ ਨੂੰ ਅੱਤ ਦੀ ਗਰਮੀ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਇਸੇ ਦੇ ਚੱਲਦਿਆਂ ਬੀਤੀ ਰਾਤ ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ ਦੇ ਬਿਜਲੀ ਗਰਿੱਡ ਵਿੱਚ ਲੋਕਾਂ ਵੱਲੋਂ ਬਿਜਲੀ ਕੱਟਾਂ ਤੋਂ ਤੰਗ ਪਰੇਸ਼ਾਨ ਹੋ ਕੇ ਗਰਿੱਡ ਦੀ ਭੰਨਤੋੜ ਕਰ ਦਿੱਤੀ ਗਈ । ਵੱਡੀ ਗਿਣਤੀ ਵਿਚ ਇਕੱਠੇ ਹੋਏ ਤਿੰਨ ਪਿੰਡਾਂ ਦੇ ਲੋਕਾਂ ਵੱਲੋਂ ਗਰਿੱਡ ਦੇ ਮੇਨ ਗੇਟ, ਇਮਾਰਤ ਦੇ ਕੈਬਿਨ ਦੇ ਸ਼ੀਸ਼ੇ ਭੰਨੇ ਗਏ ਹਨ । ਬਿਜਲੀ ਮੁਲਾਜ਼ਮਾਂ ਵਿੱਚ ਇਸ ਭੰਨਤੋੜ ਨੂੰ ਲੈ ਕੇ ਭਾਰੀ ਰੋਸ ਹੈ , ਜਿਸਦੀ ਉਨ੍ਹਾਂ ਵੱਲੋਂ ਪੁਲਸ ਵਿਭਾਗ ਨੂੰ ਸ਼ਿਕਾਇਤ ਦਰਜ ਕਰਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ।


ਇਸ ਸਬੰਧੀ ਗੱਲਬਾਤ ਕਰਦਿਆਂ ਗਾਰਡ ਦੇ ਮੁਲਾਜ਼ਮ ਇੰਦਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਚੀਮਾ ਦੇ ਗਰਿੱਡ ਤੇ ਬੀਤੀ ਰਾਤ ਪਿੰਡ ਨਾਈਵਾਲਾ ਜੋਧਪੁਰ ਅਤੇ ਪੱਤੀ ਸੇਖਵਾਂ ਦੇ ਕੁਝ ਲੋਕਾਂ ਵੱਲੋਂ ਆ ਕੇ ਬਿਜਲੀ ਸਪਲਾਈ ਸਬੰਧੀ ਪ੍ਰਦਰਸ਼ਨ ਕੀਤਾ ਗਿਆ।


ਜਿਨ੍ਹਾਂ ਵੱਲੋਂ ਬਾਅਦ ਵਿੱਚ ਜਿੱਥੇ ਡਿਊਟੀ ਤੇ ਹਾਜ਼ਰ ਮੁਲਾਜ਼ਮ ਨਾਲ ਭੱਦੀ ਸ਼ਬਦਾਵਲੀ ਅਤੇ ਮਾੜਾ ਵਰਤਾਓ ਕੀਤਾ ਗਿਆ , ਉਥੇ ਗਰਿੱਡ ਵਿਚ ਭੰਨ ਤੋੜ ਵੀ ਕੀਤੀ ਗਈ ਹੈ । ਗਰਿੱਡ ਦੇ ਮੇਨ ਗੇਟ ਨੂੰ ਤੋੜ ਦਿੱਤਾ ਗਿਆ ਅਤੇ ਗਰਿੱਡ ਦੇ ਕੈਬਿਨ ਦੇ ਸ਼ੀਸ਼ੇ ਅਤੇ ਮੇਜ਼ ਦਾ ਸ਼ੀਸ਼ਾ ਬੁਰੀ ਤਰ੍ਹਾਂ ਭੰਨ ਦਿੱਤਾ ਗਿਆ ਹੈ ।


ਇਸ ਸਬੰਧੀ ਬਿਜਲੀ ਮੁਲਾਜ਼ਮ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਵੀ ਜਾਣੂ ਕਰਵਾ ਦਿੱਤਾ ਗਿਆ , ਪ੍ਰੰਤੂ ਪੁਲੀਸ ਦੀ ਹਾਜ਼ਰੀ ਵਿੱਚ ਵੀ ਇਹ ਹੁੱਲੜਬਾਜ਼ੀ ਬੰਦ ਨਹੀਂ ਹੋਈ । ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ । ਉਨ੍ਹਾਂ ਹੁੱਲੜਬਾਜ਼ੀ ਕਰਨ ਵਾਲੇ ਲੋਕਾਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ।

ਇੰਦਰਜੀਤ ਸਿੰਘ ( ਗਰਿੱਡ ਮੁਲਾਜ਼ਮ )ਉਥੇ ਇਸ ਸਬੰਧੀ ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ ਟੀਐਸਯੂ ਦੇ ਸਬ ਡਿਵੀਜ਼ਨ ਪ੍ਰਧਾਨ ਮਹਿੰਦਰ ਸਿੰਘ ਨੇ ਦੱਸਿਆ ਕਿ ਚੀਮਾ ਗਰਿੱਡ ਦੇ ਬੀਤੀ ਰਾਤ ਰਘਬੀਰ ਸਿੰਘ ਮੁਲਾਜ਼ਮ ਤਾਇਨਾਤ ਸੀ । ਜਿਥੇ ਕੁਝ ਲੋਕਾਂ ਵਲੋਂ ਆ ਕੇ ਉਸ ਨਾਲ ਮਾੜਾ ਵਰਤਾਓ ਕਰਨ ਦੇ ਨਾਲ ਨਾਲ ਗਰੇਡ ਦੀ ਭੰਨ ਤੋੜ ਕੀਤੀ ਗਈ ਹੈ ।


ਉਨ੍ਹਾਂ ਕਿਹਾ ਕਿ ਜਿੱਥੇ ਬਿਜਲੀ ਗਰਿੱਡਾਂ ਵਿੱਚ ਮੁਲਾਜ਼ਮਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ , ਉਥੇ ਹੁੱਲੜਬਾਜ਼ੀ ਕਰਨ ਵਾਲੇ ਲੋਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ । ਉਨ੍ਹਾਂ ਕਿਹਾ ਕਿ ਜੇਕਰ ਬੀਤੀ ਰਾਤ ਭੰਨ ਤੋੜ ਕਰਨ ਵਾਲੇ ਲੋਕਾਂ ਵਿਰੁੱਧ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਆਪਣਾ ਕੰਮ ਬੰਦ ਕਰਕੇ ਗਰੇਡਾਂ ਨੂੰ ਜਿੰਦੇ ਤੱਕ ਲਾ ਦੇਣਗੇ


ਉਧਰ ਇਸ ਸਬੰਧੀ ਬਰਨਾਲਾ ਦੇ ਪਾਵਰਕੌਮ ਦੇ ਐਸਈ ਤੇਜ ਬਾਂਸਲ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਗਰਮੀ ਵਧ ਜਾਣ ਕਾਰਨ ਇਸ ਦੀ ਮੰਗ ਵਧ ਗਈ ਹੈ । ਜਿਸ ਕਰਕੇ ਉਨ੍ਹਾਂ ਨੂੰ ਪਾਵਰ ਕੱਟ ਲਗਾਉਣੇ ਪੈ ਰਹੇ ਹਨ । ਝੋਨੇ ਦਾ ਸੀਜ਼ਨ ਹੋਣ ਕਰਕੇ ਖੇਤੀ ਸੈਕਟਰ ਨੂੰ ਬਿਜਲੀ ਪੂਰੀ ਦੇ ਲਈ ਘਰੇਲੂ ਬਿਜਲੀ ਦੇ ਕੱਟ ਲਗਾਉਣੇ ਪੈ ਰਹੇ ਹਨ । ਇਨ੍ਹਾਂ ਪਾਵਰ ਕੱਟਾਂ ਕਾਰਨ ਲੋਕਾਂ ਵੱਲੋਂ ਪਿੰਡ ਚੀਮਾ ਅਤੇ ਸੁਖਪੁਰਾ ਦੇ ਗਰਿੱਡ ਤੇ ਭੰਨਤੋੜ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।


ਉਨ੍ਹਾਂ ਦੱਸਿਆ ਕਿ ਇਸ ਸਬੰਧੀ ਐਸਐਸਪੀ ਅਤੇ ਡੀਸੀ ਬਰਨਾਲਾ ਨੂੰ ਪੱਤਰ ਜਾਰੀ ਕਰਕੇ ਜਿੱਥੇ ਬਿਜਲੀ ਗਰਿੱਡਾਂ ਨੂੰ ਸੁਰੱਖਿਆ ਦੀ ਮੰਗ ਕੀਤੀ ਗਈ ਹੈ , ਉਥੇ ਭੰਨਤੋੜ ਕਰਨ ਵਾਲੇ ਮੁਲਜ਼ਮਾਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਭੰਨਤੋੜ ਕਰਨ ਵਾਲੇ ਮੁਲਜ਼ਮਾਂ ਵਿਰੁੱਧ ਹਰ ਹਾਲਤ ਕਾਰਵਾਈ ਹੋਵੇਗੀ। ਉਹਨਾਂ ਕਿਹਾ ਕਿ ਪੰਜਾਬ ਵਿੱਚ ਗਰਮੀ ਵਧਣ ਕਰਕੇ ਬਿਜਲੀ ਦੀ ਮੰਗ ਵਧ ਗਈ ਹੈ। ਪਰ ਬਿਜਲੀ ਦੀ ਪੈਦਾਵਾਰ ਮੰਗ ਤੋਂ ਘੱਟ ਹੋਣ ਕਾਰਨ ਪਾਵਰਕੱਟ ਲਗਾਉਣੇ ਪੈ ਰਹੇ ਹਨ। ਉਹਨਾਂ ਕਿਹਾ ਕਿ ਜਿੰਨਾਂ ਸਮਾਂ ਪੰਜਾਬ ਵਿੱਚ ਮੀਂਹ ਨਹੀਂ ਪੈਂਦਾ, ਉਨਾਂ ਸਮਾਂ ਅਜਿਹੇ ਹਾਲਾਤ ਰਹਿਣ ਵਾਲੇ ਹਨ।

Published by:Ashish Sharma
First published:

Tags: Barnala, PSPCL