Home /News /punjab /

Barnala: ਪਿੰਡ ਚੀਮਾ ਵਿਖੇ ਨਸ਼ੇ ਨਾਲ ਨੌਜਵਾਨ ਦੀ ਮੌਤ

Barnala: ਪਿੰਡ ਚੀਮਾ ਵਿਖੇ ਨਸ਼ੇ ਨਾਲ ਨੌਜਵਾਨ ਦੀ ਮੌਤ

ਮ੍ਰਿਤਕ  ਦੀ ਫਾਈਲ ਫੋਟੋ

ਮ੍ਰਿਤਕ ਦੀ ਫਾਈਲ ਫੋਟੋ

  • Share this:
ਬਰਨਾਲਾ : ਜ਼ਿਲ੍ਹੇ ਦੇ ਪਿੰਡ ਚੀਮਾ ਵਿਖੇ ਨਸ਼ੇ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਮੱਖਣ ਰਾਮ (27) ਦੇ ਪਿਤਾ ਪ੍ਰਕਾਸ਼ ਰਾਮ ਨੇ ਦੱਸਿਆ ਕਿ ਉਸਦਾ ਲੜਕਾ ਮਜ਼ਦੂਰੀ ਦਾ ਕੰਮ ਕਰਦਾ ਸੀ। ਪਿਛਲੇ ਕੁੱਝ ਸਮੇਂ ਤੋਂ ਉਹ ਮੈਡੀਕਲ ਨਸ਼ੇ ਦਾ ਆਦੀ ਸੀ। ਪਿਛਲੇ ਕੁੱਝ ਦਿਨ ਪਹਿਲਾਂ ਉਸਨੇ ਬਰਨਾਲਾ ਤੋਂ ਲਿਆ ਕੇ ਇੱਕ ਮੈਡੀਕਲ ਨਸ਼ੇ ਦਾ ਕੈਪਸੂਲ ਖਾ ਲਿਆ। ਜਿਸ ਨਾਲ ਉਸਦੀ ਹਾਲਤ ਗੰਭੀਰ ਹੋ ਗਈ ਅਤੇ ਉਸਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਉਸਦੀ ਬੀਤੇ ਕੱਲ ਮੌਤ ਹੋ ਗਈ।

ਦੱਸਣਯਗੋ ਹੈ ਕਿ ਮ੍ਰਿਤਕ ਦਾ ਕਰੀਬ ਅੱਠ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸ ਦੀਆਂ  ਤਿੰਨ ਛੋਟੀਆਂ ਲੜਕੀਆਂ ਹਨ। ਦੱਸ ਦਈਏ ਕਿ ਮ੍ਰਿਤਕ ਦੇ ਨਾਲ ਦੋ ਹੋਰ ਨੌਜਵਾਨਾਂ ਨੇ ਇਹ ਮੈਡੀਕਲ ਕੈਪਸੂਲ ਖਾਧਾ ਦੱਸਿਆ ਜਾ ਰਿਹਾ ਹੈ। ਜਿਹਨਾਂ ਵਿੱਚੋਂ ਇੱਕ ਨੌਜਵਾਨ ਦੀ ਹਾਲਤ ਵੀ ਗੰਭੀਰ ਹੈ। ਪਿੰਡ ਦੇ ਸਮਾਜ ਸੇਵੀ ਜਗਸੀਰ ਸਿੰਘ ਚੀਮਾ ਨੇ ਕਿਹਾ ਕਿ ਨਸ਼ੇ ਦਾ ਦੈਂਤ ਲਗਾਤਾਰ ਪੰਜਾਬ ਦੀ ਜਵਾਨੀ ਨੂੰ ਨਿਗਲ ਰਿਹਾ ਹੈ। ਕੋਈ ਸਰਕਾਰ ਵੀ ਨਸ਼ਾ ਰੋਕ ਨਹੀਂ ਸਕੀ। ਮ੍ਰਿਤਕ ਮੱਖਣ ਰਾਮ ਦੀ ਨਸ਼ੇ ਨਾਲ ਹੋਈ ਮੌਤ ਨੇ ਉਸਦਾ ਸਾਰਾ ਪਰਿਵਾਰ ਬਰਬਾਦ ਕਰ ਦਿੱਤਾ ਹੈ। ਉਸਦੀ ਪਤਨੀ ਅਤੇ ਬੱਚੀਆਂ ਦਾ ਹੁਣ ਕੋਈ ਸਹਾਰਾ ਨਹੀਂ ਰਿਹਾ। ਜਿਸ ਕਰਕੇ ਜਿੱਥੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਇਸ ਪਰਿਵਾਰ ਦੀ ਮੱਦਦ ਲਈ ਅੱਗੇ ਆਉਣ, ਉਥੇ ਨਸ਼ਾ ਰੋਕਣ ਲਈ ਲੋਕਾਂ ਨੂੰ ਲਾਮਬੰਦ ਹੋਣ ਦੀ ਲੋੜ ਹੈ।
Published by:Ashish Sharma
First published:

Tags: Barnala, Death, Drug, Drug pills, Punjab Police

ਅਗਲੀ ਖਬਰ