ਮਲੇਸ਼ਿਆ ’ਚ ਬਰਨਾਲਾ ਦੀ ਰਹਿਣ ਵਾਲੀ ਕੁੜੀ ਵੱਲੋਂ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਕੁੜੀ ਨੂੰ ਪਿਛਲੇ ਕਾਫੀ ਸਮੇਂ ਤੋਂ ਕਿਸੇ ਗੱਲ੍ਹ ਨੂੰ ਲੈਕੇ ਪ੍ਰੇਸ਼ਾਨ ਸੀ ਜਿਸ ਤੋਂ ਬਾਅਦ ਉਸਨੇ ਇਹ ਕਦਮ ਚੁੱਕਿਆ। ਮਿਲੀ ਜਾਣਕਾਰੀ ਦੇ ਅਨੁਸਾਰ ਮੁਲਜ਼ਮ ਮ੍ਰਿਤਕ ਕੁੜੀ ਦੀ ਫੇਸਬੁੱਕ ਆਈਡੀ ਤੋਂ ਫੋਟੋ ਚੁੱਕ ਕੇ ਉਸਨੂੰ ਗਲਤ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਕਰਦੇ ਸੀ। ਜਦੋ ਕੁੜੀ ਉਨ੍ਹਾਂ ਨੂੰ ਅਜਿਹਾ ਨਾ ਕਰਨ ਲਈ ਕਹਿੰਦੀ ਸੀ ਤਾਂ ਮੁਲਜ਼ਮ ਉਸ ਤੋਂ ਪੈਸਿਆਂ ਦੀ ਮੰਗ ਕਰਦੇ ਸੀ।
ਇਸ ਮਾਮਲੇ ਤੋਂ ਪ੍ਰੇਸ਼ਾਨ ਹੋ ਕੇ ਮ੍ਰਿਤਕਾ 27 ਅਗਸਤ 2019 ਨੂੰ ਮਲੇਸ਼ਿਆ ਚੱਲੀ ਗਈ ਸੀ। ਪਰ ਮੁਲਜ਼ਮ ਮਲੇਸ਼ਿਆ ਜਾਣ ਤੋਂ ਬਾਅਦ ਵੀ ਮ੍ਰਿਤਕਾ ਨੂੰ ਪ੍ਰੇਸ਼ਾਨ ਕਰਦੇ ਰਹੇ। ਜਿਸ ਤੋਂ ਬਾਅਦ ਮ੍ਰਿਤਕਾ ਨੇ ਲਾਇਵ ਹੋਕੇ ਖੁਦ ਨੂੰ ਫਾਹਾ ਦੇ ਦਿੱਤਾ ਤੇ ਖੁਦਕੁਸ਼ੀ ਕਰ ਲਈ।
ਦੂਜੇ ਪਾਸੇ ਮ੍ਰਿਤਕਾਂ ਦੀ ਮਾਂ ਨੇ ਦੱਸਿਆ ਹੈ ਕਿ ਮੁਲਜ਼ਮ ਉਨ੍ਹਾਂ ਦੀ ਕੁੜੀ ਨੂੰ ਪਿਛਲੇ 8 ਮਹੀਨੀਆਂ ਤੋਂ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਜਿਸਦੀ ਸ਼ਿਕਾਇਤ ਉਨ੍ਹਾਂ ਨੇ ਪੁਲਿਸ ਨੂੰ ਦਿੱਤੀ ਸੀ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।