• Home
  • »
  • News
  • »
  • punjab
  • »
  • BATALA DRUG MONEY WORTH RS 35 LAKH AND 8 WEAPONS RECOVERED FROM HEROIN SMUGGLER

ਬਟਾਲਾ : ਹੈਰੋਇਨ ਸਮੱਗਲਰ ਕੋਲੋਂ 35 ਲੱਖ ਰੁਪਏ ਦੀ ਡਰੱਗ ਮਨੀ ਅਤੇ ਹਥਿਆਰ ਬਰਾਮਦ

ਦੋਸ਼ੀ ਦੀ ਪਹਿਲਾਂ ਹੀ 1 ਕਰੋੜ  17 ਲੱਖ ਦੀ ਜਾਇਦਾਦ ਕੀਤੀ ਜਾ ਚੁੱਕੀ ਹੈ ਜ਼ਬਤ

ਐਸਐਸਪੀ ਬਟਾਲਾ ਰਛਪਾਲ ਸਿੰਘ ਜਾਣਕਾਰੀ ਦਿੰਦੇ ਹੋਏ।

  • Share this:
bishamber  bittu
ਬਟਾਲਾ ਪੁਲਿਸ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦ ਇਕ ਨਸ਼ਾ ਤਸਕਰ ਤੋਂ 35 ਲੱਖ ਰੁਪਏ ਦੀ ਡਰੱਗ ਮਨੀ ਅਤੇ ਨਾਜਾਇਜ਼ ਅਸਲਾ ਬਰਾਮਦ ਕੀਤਾ ਗਿਆ। ਇਸ ਸਬੰਧ ਜਾਣਕਾਰੀ ਦਿੰਦਿਆਂ ਐਸਐਸਪੀ ਬਟਾਲਾ ਰਛਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਡੀਐੱਸਪੀ (ਡੀ) ਗੁਰਿੰਦਰਬੀਰ ਸਿੰਘ ਅਤੇ ਸੀਆਈਏ ਦੇ ਇੰਚਾਰਜ ਸਬ ਇੰਸਪੈਕਟਰ ਦਲਜੀਤ ਸਿੰਘ ਪੱਡਾ ਦੀ ਅਗਵਾਈ ਚ ਪੁਲਸ ਨੇ ਦੋ ਦੋਸ਼ੀਆਂ ਸੰਦੀਪ ਕੁਮਾਰ ਵਾਸੀ ਬਟਾਲਾ ਅਤੇ ਸਰਵਣ ਸਿੰਘ ਵਾਸੀ ਪੁਰੀਆਂ ਕਲਾਂ ਨੂੰ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਸੀ।

ਐੱਸਐੱਸਪੀ ਨੇ ਦੱਸਿਆ ਕਿ ਫੜੇ ਗਏ ਦੋਹਾਂ ਦੋਸ਼ੀਆਂ ਤੋਂ ਕੀਤੀ ਪੁੱਛਗਿੱਛ ਤਹਿਤ ਇਹਨਾਂ ਦੇ ਤੀਜਾ ਸਾਥੀ ਜੋਗਿੰਦਰ ਸਿੰਘ ਪੁੱਤਰ ਰਤਨ ਸਿੰਘ ਵਾਸੀ ਪੁਰੀਆਂ ਕਲਾਂ ਸਾਬਕਾ ਸਰਪੰਚ ਜੋ ਕਿ ਪਹਿਲਾਂ ਹੀ ਅੰਮ੍ਰਿਤਸਰ ਜੇਲ੍ਹ ਚ ਬੰਦ ਹੈ, ਵੱਲੋਂ ਜੇਲ੍ਹ ਅੰਦਰ ਤੋਂ ਹੀ ਚਲਾਏ ਜਾ ਰਹੇ ਨਸ਼ਾ ਤਸਕਰੀ ਦੇ ਧੰਦੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ ਸੀ। ਐੱਸਐੱਸਪੀ ਨੇ ਦੱਸਿਆ ਕਿ ਇਹ ਦੋਸ਼ੀ ਜੋਗਿੰਦਰ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਉਸ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਜਿਸ ਤੇ ਉਸ ਪਾਸੋਂ  ਨਾਜਾਇਜ਼ ਅਸਲਾ ਅਤੇ 35 ਲੱਖ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਦੋਸ਼ੀ ਜੋਗਿੰਦਰ ਸਿੰਘ ਤੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ ਜਿਸ ਤੋਂ ਆਉਂਦੇ ਦਿਨਾਂ ਚ ਹੋਰ ਅਹਿਮ ਖੁਲਾਸੇ ਸਾਹਮਣੇ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਦਸਿਆ ਕਿ ਦੋਸ਼ੀ ਦੀ ਪਹਿਲਾਂ ਹੀ 1 ਕਰੋੜ 17 ਲੱਖ ਦੀ ਜਾਇਦਾਦ ਕੀਤੀ ਜਾ ਚੁੱਕੀ ਹੈ ਜ਼ਬਤ।

ਐੱਸਐੱਸਪੀ ਰਛਪਾਲ ਸਿੰਘ ਨੇ ਦੱਸਿਆ ਕਿ ਦੋਸ਼ੀ ਜੋਗਿੰਦਰ ਸਿੰਘ ਪੁੱਤਰ ਰਤਨ ਸਿੰਘ ਵਾਸੀ ਪੁਰੀਆਂ ਕਲਾਂ ਜਿਸ ਤੇ  ਵੱਖ ਵੱਖ ਮਾਮਲਿਆਂ ਦੇ  16 ਪਰਚੇ ਦਰਜ ਹਨ ਅਤੇ ਦੋਸ਼ੀ ਜੇਲ੍ਹ ਚ ਬੰਦ ਹੈ। ਉਨ੍ਹਾਂ ਕਿਹਾ ਕਿ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਕੀਤੀ ਪੁੱਛਗਿੱਛ ਤੋਂ ਬਾਅਦ ਉਸ ਪਾਸੋਂ ਨਸ਼ੇ ਤਸਕਰੀ ਦੀ ਕਮਾਈ ਤੋਂ  ਇਕੱਠੇ ਕੀਤੇ 35 ਲੱਖ ਦੀ ਕਰੰਸੀ ਬਰਾਮਦ ਕੀਤੀ ਗਈ ਹੈ, ਉਨ੍ਹਾਂ ਦੱਸਿਆ ਕਿ ਦੋਸ਼ੀ ਜੋਗਿੰਦਰ ਸਿੰਘ ਦਾ ਭਣੇਵਾਂ ਸਰਵਣ ਸਿੰਘ ਅਤੇ ਉਸਦੀ ਪਤਨੀ ਅਮਰਜੀਤ ਕੌਰ ਵੀ ਨਸ਼ੇ ਦੀ ਸਪਲਾਈ ਕਰਦਿਆਂ ਫੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਜੋਗਿੰਦਰ ਸਿੰਘ ਦਾ ਪਰਿਵਾਰ ਨਸ਼ਾ ਤਸਕਰੀ ਚ ਲੱਗਾ ਹੋਇਆ ਹੈ।
Published by:Ashish Sharma
First published:
Advertisement
Advertisement