Bathinda : 108 ਐਂਬੂਲੈਂਸ ਦੇ ਮੁਲਾਜ਼ਮਾਂ ਨੇ ਕੀਤੀ ਹੜਤਾਲ, ਮੰਗਾਂ ਨਾ ਮੰਨੀਆਂ ਤਾਂ ਕਰਾਂਗੇ ਵੱਡਾ ਸੰਘਰਸ਼ 

Bathinda : 108 ਐਂਬੂਲੈਂਸ ਦੇ ਮੁਲਾਜ਼ਮਾਂ ਨੇ ਕੀਤੀ ਹੜਤਾਲ, ਮੰਗਾਂ ਨਾ ਮੰਨੀਆਂ ਤਾਂ ਕਰਾਂਗੇ ਵੱਡਾ ਸੰਘਰਸ਼ 

  • Share this:
ਬਠਿੰਡਾ- ਪੰਜਾਬ ਸਰਕਾਰ ਵੱਲੋਂ ਲੋਕਾਂ ਲਈ ਫ੍ਰੀ ਸੇਵਾ ਲਈ ਚਲਾਈ ਇੱਕ ਸੌ ਅੱਠ ਐਂਬੂਲੈਂਸ ਸੇਵਾ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਤਨਖਾਹਾਂ ਨੂੰ ਲੈਕੇ  ਬਠਿੰਡਾ ਅਤੇ ਮਾਨਸਾ ਦੀਆਂ ਐਂਬੂਲੈਂਸਾਂ ਨੂੰ ਸਿਵਲ ਹਸਪਤਾਲ ਬਠਿੰਡਾ ਚ ਇਕੱਠੇ ਕਰਕੇ ਰੋਕ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਤਨਖਾਹਾਂ ਵਿੱਚ ਵਾਧਾ ਕਰਕੇ ਸਾਨੂੰ  ਸਰਕਾਰ ਵੱਲੋਂ ਪੱਕੇ ਨਹੀਂ ਕੀਤਾ ਜਾਂਦਾ ਉਦੋਂ ਤਕ ਅਸੀਂ ਇਹ ਐਂਬੂਲੈਂਸ ਸੇਵਾ ਬਹਾਲ ਨਹੀਂ ਕਰਾਂਗੇ । ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਇਸ ਵਿੱਚ ਪਿਛਲੇ ਦਸ ਸਾਲਾਂ ਤੋਂ ਲਗਾਤਾਰ ਕੰਮ ਕਰਦੇ ਆ ਰਹੇ ਹਾਂ ਨਾ ਹੀ ਸਾਡੀ ਕੋਈ ਪਾਲਿਸੀ ਬਣਾਈ ਹੈ ਅਤੇ ਨਾ ਹੀ ਸਾਡਾ ਕੋਈ ਬੀਮਾ ਹੁੰਦਾ ਹੈ।  ਐਕਸੀਡੈਂਟ ਦੌਰਾਨ ਅਗਰ ਕੋਈ ਡਰਾਈਵਰ ਮਰ ਜਾਂਦਾ ਹੈ ਤਾਂ ਉਸ ਦਾ ਪਰਿਵਾਰ ਨੂੰ ਸੰਭਾਲਣ ਵਾਲਾ ਕੋਈ ਨਹੀਂ ਹੁੰਦਾ। ਜੇ ਗੱਲ ਕਰੀਏ ਇਨ੍ਹਾਂ ਦੇ ਅਧਿਕਾਰਾਂ ਦੀ ਗੱਲ ਤਾਂ ਇਹ ਇਕ ਪ੍ਰਾਈਵੇਟ ਕੰਪਨੀ ਦੁਆਰਾ ਗੌਰਮਿੰਟ ਵੱਲੋਂ ਚਲਾਈਆਂ ਜਾਂਦੀਆਂ ਐਂਬੂਲੈਂਸਾਂ ਹਨ ਜਿਸ ਨੂੰ ਇੱਕ ਠੇਕੇਦਾਰੀ ਸਿਸਟਮ ਅਧੀਨ  ਰੱਖਿਆ ਗਿਆ ਹੈ ਇਸ ਕਰਕੇ ਇਹ ਸਰਕਾਰ ਦੀ ਕਿਸੇ ਪਾਲਿਸੀ ਦੇ ਵਿਚ ਨਹੀਂ ਆਉਂਦੇ ।

ਐਂਬੂਲੈਂਸਾਂ ਦੇ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ l ਹੁਣ ਵੋਟਾਂ ਦਾ ਟਾਈਮ ਹੈ ਜੇਕਰ ਸਰਕਾਰ ਉਨ੍ਹਾਂ ਦੀ ਹੁਣ ਵੀ ਗੱਲ ਨਹੀਂ ਮੰਨਦੀ ਤਾਂ ਸਰਕਾਰ ਦੇ ਖ਼ਿਲਾਫ਼ ਵੱਡੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਜਾਵੇਗਾ । ਐਂਬੂਲੈਂਸ ਚਾਲਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਅਗਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਸੜਕਾਂ ਜਾਮ ਕਰ ਦੇਵਾਂਗੇ।
Published by:Ashish Sharma
First published: