ਬਠਿੰਡਾ ਦੇ ਅਮਰਪੁਰਾ ਮੁਹੱਲੇ ਦੀ ਢਾਈ ਨੰਬਰ ਗਲੀ ਵਿੱਚ ਇਕ ਘਰ ਨੂੰ ਜ਼ਬਰਦਸਤ ਅੱਗ ਲੱਗ ਗਈ l ਅੱਗ ਇੰਨੀ ਜ਼ਬਰਦਸਤ ਸੀ ਕਿ ਘਰ ਦਾ ਪੂਰਾ ਸਾਮਾਨ ਸੜ ਕੇ ਰਾਖ ਹੋ ਗਿਆ। ਹੁਣ ਤਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ l ਜਦੋਂ ਤੱਕ ਅੱਗ ਬੁਝਾਊ ਅਮਲਾ ਪਹੁੰਚਿਆ ਉਦੋਂ ਤਕ ਘਰ ਦਾ ਪੂਰਾ ਸਾਮਾਨ ਜਲ ਕੇ ਰਾਖ ਹੋ ਚੁੱਕਿਆ ਸੀ
ਬਠਿੰਡਾ ਦੇ ਅਮਰਪੁਰਾ ਬਸਤੀ ਵਿੱਚ ਰਹਿਣ ਵਾਲੇ ਇਸ ਗ਼ਰੀਬ ਪਰਿਵਾਰ ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਗਿਆ, ਜਦੋਂ ਘਰ ਦੇ ਵਿੱਚ ਅਚਾਨਕ ਜ਼ਬਰਦਸਤ ਅੱਗ ਲੱਗ ਗਈ ਜਦੋਂ ਤਕ ਕਿਸੇ ਨੂੰ ਕੁਝ ਸਮਝ ਆਉਂਦਾ ਉਦੋਂ ਤਕ ਘਰ ਦਾ ਸਾਰਾ ਸਾਮਾਨ ਜਲ ਕੇ ਰਾਖ ਹੋ ਗਿਆ l ਘਰ ਦੇ ਫ਼ਰਨੀਚਰ ਅਲਮਾਰੀਆਂ ਅਤੇ ਖਾਣ ਪੀਣ ਵਾਲੇ ਸਾਮਾਨ ਤੋਂ ਲੈ ਕੇ ਸਾਰਾ ਕੁਝ ਸੜ ਕੇ ਸਵਾਹ ਹੋ ਗਿਆ l ਘਰ ਦੀ ਮਾਲਕਿਨ ਬਬਲੀ ਦਾ ਕਹਿਣਾ ਹੈ ਕਿ ਅਚਾਨਕ ਘਰ ਵਿਚ ਅੱਗ ਲੱਗ ਗਈ ਉਦੋਂ ਪਤਾ ਲੱਗਿਆ ਜਦੋਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ ਹੁਣ ਉਨ੍ਹਾਂ ਦੇ ਘਰ ਵਿਚ ਕੋਈ ਵੀ ਸਾਮਾਨ ਨਹੀਂ ਬਚਿਆ ਹੈ l ਅਤੇ ਪੂਰਾ ਘਰ ਮੱਚ ਕੇ ਰਾਖ ਹੋ ਗਿਆ ਹੁਣ ਇਹ ਪਰਿਵਾਰ ਸਰਕਾਰ ਅਤੇ ਪ੍ਰਸ਼ਾਸ਼ਨ ਤੋਂ ਮਦਦ ਦੀ ਗੁਹਾਰ ਲਾ ਰਿਹਾ ਹੈ l
ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਨੂੰ ਕੰਟਰੋਲ ਰੂਮ ਤੇ ਫੋਨ ਆਇਆ ਕਿ ਅਮਰਪੁਰਾ ਬਸਤੀ ਵਿਚ ਘਰ ਵਿਚ ਅੱਗ ਲੱਗੀ ਹੈ l ਅੱਗ ਕਾਫੀ ਜ਼ਬਰਦਸਤ ਸੀ ਘਰ ਦਾ ਪੂਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਿਆ ਹੈ l ਅਸੀਂ ਲੋਕਾਂ ਦੀ ਮੱਦਦ ਦੇ ਨਾਲ ਇਸ ਅੱਗ ਤੇ ਕਾਬੂ ਪਾਇਆ ਪ੍ਰੰਤੂ ਘਰ ਦਾ ਸਾਰਾ ਸਾਮਾਨ ਸੜ ਚੁੱਕਿਆ ਹੈ l
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bathinda, Fire incident