Home /News /punjab /

Bathinda : ਸੁੰਦਰ ਲੜਕੀਆਂ ਦਾ ਮੁਕਾਬਲਾ ਵਾਲੇ ਬੈਨਰ ਬਣੇ ਚਰਚਾ ਦਾ ਵਿਸ਼ਾ, ਲੋਕਾਂ ਵੱਲੋਂ ਡਟਵਾਂ ਵਿਰੋਧ 

ਲੜਕੀਆਂ ਦੇ ਸੁੰਦਰਤਾ ਦੇ ਮੁਕਾਬਲੇ ਕਰਵਾਉਣ ਦੀ ਕਰਾਂਗੇ ਜਾਂਚ ਐੱਸਐੱਸਪੀ ਬਠਿੰਡਾ 

  • Share this:

ਬਠਿੰਡਾ- ਕੱਲ੍ਹ ਤੋਂ ਸੋਸ਼ਲ ਮੀਡੀਆ ਵਿੱਚ ਇੱਕ ਪੋਸਟਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ  ਪਰ ਲੋਕ ਇਸ ਪੋਸਟਰ ਦੀਆਂ ਸੋਸ਼ਲ ਮੀਡੀਆ ਤੇ ਆਪਣੇ ਆਪਣੇ ਤਰੀਕੇ ਨਾਲ ਪੋਸਟਾਂ ਪਾ ਕੇ ਇਸ ਦੀ ਆਲੋਚਨਾ ਕਰ ਰਹੇ ਹਨ  l ਸ਼ਹਿਰ ਦੇ ਇਕ ਹੋਟਲ ਵਿਚ ਸੁੰਦਰ ਲੜਕੀਆਂ ਦਾ ਮੁਕਾਬਲਾ ਕਰਵਾਉਣ ਦੇ  ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਪੋਸਟਰ ਲੱਗੇ ਹਨ। ਇਸ ਸੰਬੰਧੀ ਪੋਸਟਰ ਵਿੱਚ ਲਿਖਿਆ ਹੈ ਕਿ ਇਹ ਮੁਕਾਬਲਾ ਜਨਰਲ ਕੈਟਾਗਿਰੀ ਦੀਆਂ ਲੜਕੀਆਂ ਲਈ ਰੱਖਿਆ ਗਿਆ ਹੈ ਅਤੇ ਸਭ ਤੋਂ ਸੁੰਦਰ ਲੜਕੀ ਨਾਲ ਐੱਨ ਆਰ ਆਈ ਜਨਰਲ ਕਾਸਟ ਪੱਕੇ ਲੜਕੇ ਵੱਲੋਂ ਵਿਆਹ ਵੀ ਕਰਵਾਇਆ ਜਾਵੇਗਾ। ਇਹ ਬੈਨਰ ਲੱਗਣ ਨਾਲ ਪੂਰੇ ਸ਼ਹਿਰ ਅਤੇ ਸਮਾਜ ਸੇਵੀ ਲੋਕਾਂ ਵਿਚ ਹੜਕੰਪ ਮੱਚਿਆ ਹੋਇਆ ਨਜ਼ਰ ਆ ਰਿਹਾ ਹੈ। ਲੋਕਾਂ ਵੱਲੋਂ ਸੋਸ਼ਲ ਮੀਡੀਆ ਤੇ ਇਨ੍ਹਾਂ ਪੋਸਟਰਾਂ ਦਾ ਡਟਵਾਂ   ਵਿਰੋਧ ਕੀਤਾ ਜਾ ਰਿਹਾ ਹੈ।

ਸਮਾਜ ਸੇਵੀ ਆਗੂ ਗੁਰਵਿੰਦਰ ਸ਼ਰਮਾ ਨੇ ਕਿਹਾ ਕਿ ਇਸ ਤਰ੍ਹਾਂ ਲੜਕੀਆਂ ਦੇ ਸੁੰਦਰਤਾ ਦੇ ਮੁਕਾਬਲੇ ਕਰਵਾਉਣਾ ਸਮਾਜ ਵਿੱਚ ਲੜਕੀਆਂ ਦੇ ਸਨਮਾਨ ਨੂੰ ਠੇਸ ਪਹੁੰਚਾਉਣਾ ਹੈ, ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਇਨ੍ਹਾਂ ਲੱਗੇ ਪੋਸਟਰਾਂ 'ਤੇ ਛਾਪੇ ਗਏ ਨੰਬਰਾਂ ਤੇ ਜਦੋਂ ਸੰਪਰਕ ਕਰਨਾ ਚਾਹਿਆ ਤਾਂ ਵਾਰ ਵਾਰ ਘੰਟੀ ਜਾਣ ਦੇ ਬਾਵਜੂਦ ਫੋਨ ਰਸੀਵ ਨਾ ਹੋਇਆ । ਜ਼ਿਕਰਯੋਗ ਹੈ ਕਿ ਇਨ੍ਹਾਂ ਨੰਬਰਾਂ ਵਿੱਚ ਇੱਕ ਨੰਬਰ ਵਿਦੇਸ਼ੀ ਵੀ ਦਿੱਤਾ ਗਿਆ ਹੈ ।

ਇਸ ਮਾਮਲੇ ਸਬੰਧੀ ਐਸਐਸਪੀ ਬਠਿੰਡਾ ਜੇ ਏਲਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਅਜਿਹੀਆਂ ਸਮਾਜ ਵਿਰੋਧੀ ਹਰਕਤਾਂ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Published by:Ashish Sharma
First published:

Tags: Bathinda, Viral news