Home /News /punjab /

ਬਠਿੰਡਾ ਅਦਾਲਤ ਵੱਲੋਂ ਸੋਨੀਆ ਗਾਂਧੀ ਤੇ ਜਾਖੜ ਨੂੰ ਸੰਮਨ ਜਾਰੀ

ਬਠਿੰਡਾ ਅਦਾਲਤ ਵੱਲੋਂ ਸੋਨੀਆ ਗਾਂਧੀ ਤੇ ਜਾਖੜ ਨੂੰ ਸੰਮਨ ਜਾਰੀ

 • Share this:
  ਬਠਿੰਡਾ ਅਦਾਲਤ ਵੱਲੋਂ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਸੋਨੀਆ ਗਾਂਧੀ ਅਤੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਸਣੇ 12 ਵਿਅਕਤੀਆਂ ਨੂੰ ਸੰਮਨ ਜਾਰੀ ਕਰਕੇ 6 ਸਤੰਬਰ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਮਾਮਲਾ ਬਠਿੰਡਾ ਦੇ ਸਿਵਲ ਲਾਈਨ ਵਿਚ ਬਣੀ ਗੁਰੂ ਨਾਨਕ ਦੇਵ ਲਾਇਬ੍ਰੇਰੀ ਵਿਚ ਕਾਂਗਰਸ ਪਾਰਟੀ ਵੱਲੋਂ ਆਪਣੇ ਦਫ਼ਤਰ ਬਣਾਉਣ ਦਾ ਹੈ। ਬਠਿੰਡਾ ਦੇ ਸ਼ਿਵਦੇਵ ਨਾਮਕ ਵਿਅਕਤੀ ਵੱਲੋਂ ਕੋਰਟ ਵਿੱਚ ਅਰਜ਼ੀ ਦਾਖ਼ਲ ਕਰਨ ਤੋਂ ਬਾਅਦ ਇਹ ਨੋਟਿਸ ਜਾਰੀ ਕੀਤਾ ਗਿਆ ਹੈ।

  ਬਠਿੰਡਾ ਦੇ ਸਿਵਲ ਲਾਈਨ ਕਲੱਬ ਵਿਚ 1971 ਵਿਚ ਬਣੀ ਗੁਰੂ ਨਾਨਕ ਦੇਵ ਲਾਇਬ੍ਰੇਰੀ ਵੱਲੋਂ 1997 ਵਿਚ ਮਤਾ ਪਾ ਕੇ ਇਸ ਦੇ ਨਾਲ ਹੀ ਇੱਕ ਸਪੋਰਟਸ ਹਾਲ ਅਤੇ ਸਿਵਲ ਲਾਈਨ ਕਲੱਬ ਬਣਾਇਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਹੁਣ ਕੁਝ ਕਾਂਗਰਸੀਆਂ ਨੇ ਬਿਲਡਿੰਗ ਉੱਪਰ ਕਬਜ਼ਾ ਕਰ ਲਿਆ ਸੀ ਅਤੇ ਹੁਣ ਉਹ ਚਾਹੁੰਦੇ ਹਨ ਕਿ ਗੁਰੂ ਨਾਨਕ ਦੇਵ ਲਾਇਬ੍ਰੇਰੀ ਦੀ ਬਿਲਡਿੰਗ ਨੂੰ ਬਾਹਰ ਕੀਤਾ ਜਾਵੇ। ਬਿਲਡਿੰਗ ਵਿਚ ਧਾਰਮਿਕ ਪੁਸਤਕਾਂ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਫੋਟੋਆਂ ਪਈਆਂ ਹਨ। ਇਸ ਵਿੱਚ ਸਾਰੇ ਕਲੱਬ ਦੇ ਮੈਂਬਰ ਜਾਂਦੇ ਹਨ ਤੇ
  First published:

  Tags: Court, Court summons, Sonia Gandhi, Sunil Jakhar

  ਅਗਲੀ ਖਬਰ