• Home
  • »
  • News
  • »
  • punjab
  • »
  • BATHINDA FARM WORKER COMMITS SUICIDE DUE TO FINANCIAL CRISIS

Bathinda: ਆਰਥਿਕ ਤੰਗੀ ਦੇ ਚਲਦਿਆਂ ਖੇਤ ਮਜ਼ਦੂਰ ਨੇ ਕੀਤੀ ਖੁਦਕਸ਼ੀ

ਅੱਜ ਫਿਰ ਬੁਝਿਆ ਆਰਥਿਕ ਤੰਗੀ ਕਰਕੇ ਇਕ ਹੋਰ ਘਰ ਦਾ ਚਿਰਾਗ਼..!ਆਰਥਿਕ ਤੰਗੀ ਕਰਕੇ ਪਿੰਡ ਬੱਲੋ ਦੇ ਖੇਤ ਮਜ਼ਦੂਰ ਵੱਲੋ ਕੀਤੀ ਖੁਦਕਸ਼ੀ

ਮ੍ਰਿਤਕ ਦੀ ਫਾਇਲ ਫੋਟੋ

  • Share this:
ਅੱਜ  ਫੇਰ ਇੱਕ ਹੋਰ ਘਰ ਦਾ ਚਿਰਾਗ ਆਰਥਕ ਤੰਗੀ ਕਰਕੇ ਬੁਝ ਗਿਆ ਹੈ। ਖੇਤ ਮਜ਼ਦੂਰ ਵੱਲੋਂ ਆਰਥਿਕ ਤੰਗੀ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪਿੰਡ ਬੱਲੋ ਦੇ ਪ੍ਰਧਾਨ ਗੁਰਵਿੰਦਰ ਸਿੰਘ ਬੱਲੋ ਤੇ ਭਗਤ ਰਵਿਦਾਸ ਸਮਾਜ ਭਲਾਈ ਕਲੱਬ ਦੇ ਪ੍ਰਧਾਨ ਹਰਬੰਸ ਸਿੰਘ ਬਿੱਟੂ ਨੇ ਦੱਸਿਆ ਕਿ ਜਤਿੰਦਰ ਸਿੰਘ ਪੁੱਤਰ ਭੋਲਾ ਸਿੰਘ ਨੇ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ ।  ਮਿਤ੍ਰਕ ਦੇ ਦੋ ਬੇਟੀਆਂ ਤੇ ਇੱਕ ਬੇਟਾ ਹੈ।

ਜਤਿੰਦਰ ਸਿੰਘ ਖੇਤ ਮਜ਼ਦੂਰੀ ਦਾ ਕੰਮ ਕਰਦਾ ਸੀ ਤੇ ਇਸਦੀ ਉਮਰ ਲਗਭਗ 34 ਸਾਲ ਸੀ। ਉਸ ਉਤੇ  ਕੰਪਨੀਆਂ ਤੇ ਪ੍ਰਾਈਵੇਟ ਕਰਜ਼ਾ ਸੀ।  ਕਰਜ਼ੇ ਕਾਰਨ ਕਾਫੀ ਸਮੇਂ ਤੋਂ ਤੰਗ ਪ੍ਰੇਸ਼ਾਨ ਰਹਿਦਾ ਸੀ, ਆਮਦਨ ਘੱਟ ਹੋਣ ਕਰਕੇ ਘਰ ਦਾ ਗੁਜਾਰਾ ਮੁਸ਼ਕਿਲ ਨਾਲ ਚਲਦਾ ਸੀ। ਮ੍ਰਿਤਕ ਮਜ਼ਦੂਰ ਦੇ ਪਰਿਵਾਰਕ ਮੈਂਬਰਾਂ ਲਈ ਆਰਥਕ ਵਿੱਤੀ ਸਹਾਇਤਾ ਤੇ ਪਰਿਵਾਰਕ ਮੈਂਬਰ ਦੀ ਨੌਕਰੀ ਲਈ ਪਿੰਡ ਦੀ ਕਿਸਾਨ ਜਥੇਬੰਦੀ ਸਿੱਧੂਪੁਰ, ਮਜ਼ਦੂਰ ਜਥੇਬੰਦੀ ਤੇ ਪਿੰਡ ਦੇ ਮੌਤਵਾਰਾ ਵੱਲੋ ਸਰਕਾਰ ਤੋਂ ਮੰਗ ਕੀਤੀ  ਹੈ । ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪਿੰਡ ਆਗੂ ਪ੍ਰਧਾਨ ਗੁਰਵਿੰਦਰ ਸਿੰਘ ,ਦਾਰਾ ਸਿੰਘ , ਜਰਨੈਲ ਸਿੰਘ ਮਜ਼ਦੂਰ ਯੂਨੀਅਨ ਦੇ ਪਿੰਡ ਪ੍ਰਧਾਨ ਇੰਦਰਜੀਤ ਸਿੰਘ , ਕੇਵਲ ਸਿੰਘ , ਮੈਗਲ ਸਿੰਘ ਤੇ ਭਗਤ ਰਵਿਦਾਸ ਸਮਾਜ ਭਲਾਈ ਕਲੱਬ ਦੇ ਪ੍ਰਧਾਨ ਹਰਬੰਸ ਸਿੰਘ ਬਿੱਟੂ, ਤੇ ਬੂਟਾ ਸਿੰਘ, ਪਿੰਡ ਦੇ ਪੰਚਾਇਤ ਮੈਬਰ ਜਗਤਾਰ ਸਿੰਘ ਤੇ ਕੌਰ ਸਿੰਘ ਸਾਮਿਲ ਸਨ।
Published by:Ashish Sharma
First published: