Home /News /punjab /

Bathinda : ਨਾਜਾਇਜ਼ ਮਾਈਨਿੰਗ ਦੇ ਦੋਸ਼ 'ਚ 3 ਖਿਲਾਫ ਪਰਚਾ, ਰੇਤੇ ਦੀ ਭਰੀ ਟਰਾਲੀ ਅਤੇ ਜੇਸੀਬੀ ਜ਼ਬਤ

Bathinda : ਨਾਜਾਇਜ਼ ਮਾਈਨਿੰਗ ਦੇ ਦੋਸ਼ 'ਚ 3 ਖਿਲਾਫ ਪਰਚਾ, ਰੇਤੇ ਦੀ ਭਰੀ ਟਰਾਲੀ ਅਤੇ ਜੇਸੀਬੀ ਜ਼ਬਤ

 Bathinda : ਨਾਜਾਇਜ਼ ਮਾਈਨਿੰਗ ਦੇ ਦੋਸ਼ 'ਚ 3 ਖਿਲਾਫ ਪਰਚਾ, ਰੇਤੇ ਦੀ ਭਰੀ ਟਰਾਲੀ ਅਤੇ ਜੇਸੀਬੀ ਜ਼ਬਤ (file photo)

Bathinda : ਨਾਜਾਇਜ਼ ਮਾਈਨਿੰਗ ਦੇ ਦੋਸ਼ 'ਚ 3 ਖਿਲਾਫ ਪਰਚਾ, ਰੇਤੇ ਦੀ ਭਰੀ ਟਰਾਲੀ ਅਤੇ ਜੇਸੀਬੀ ਜ਼ਬਤ (file photo)

  • Share this:

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ  ਇਹ ਦਾਅਵਾ ਕੀਤਾ ਗਿਆ ਸੀ ਕਿ ਸੂਬੇ ਵਿੱਚ ਹੁਣ ਮਾਈਨਿੰਗ ਬਿਲਕੁਲ ਬੰਦ ਹੋ ਜਾਵੇਗੀ ਪਰ ਇਹ ਕਾਰੋਬਾਰ ਹੁਣ ਮਾਲਵਾ ਦੇ ਸ਼ਹਿਰ ਬਠਿੰਡਾ ਵੀ ਪਹੁੰਚ ਗਿਆ ਹੈ। ਇਹ ਖੁਲਾਸਾ ਥਾਣਾ ਸੰਗਤ ਅਧੀਨ ਦਰਜ ਹੋਏ ਇਕ ਮੁਕੱਦਮੇ ਰਾਹੀਂ ਸਾਹਮਣੇ ਆਇਆ ਹੈ।

ਜ਼ਿਲ੍ਹਾ ਮਾਈਨਿੰਗ ਅਫਸਰ ਕਮ ਉਪ ਮੰਡਲ ਅਫ਼ਸਰ ਬਠਿੰਡਾ ਨਵਦੀਪ ਸਿੰਘ ਦੀ ਸ਼ਿਕਾਇਤ ਤੇ ਥਾਣਾ ਕੈਂਟ ਵਿਚ ਗੁਰਤੇਜ ਸਿੰਘ ਵਾਸੀ ਪੱਕਾ ਕਲਾਂ, ਪੋਪਾ ਸਿੰਘ , ਕਰਮਜੀਤ ਸਿੰਘ ਵਾਸੀਆਨ ਜੱਸੀ ਬਾਗਵਾਲੀ ਖ਼ਿਲਾਫ਼ ਦੋਸ਼ੀ ਕਰਮਜੀਤ ਸਿੰਘ ਦੇ ਖੇਤ ਵਿਚੋਂ 10 ਜੂਨ ਨੂੰ ਟਰੈਕਟਰ ਟਰਾਲੀ ਅਤੇ ਜੇ ਸੀ ਬੀ ਨਾਲ ਮਿੱਟੀ ਕੱਢ ਕੇ ਗੈਰਕਾਨੂੰਨੀ ਮਾਈਨਿੰਗ ਕਰਨ ਦਾ ਧਾਰਾ 21 ਮਾਈਨਿੰਗ ਐਂਡ ਮਿਨਰਲ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ । ਇਸ ਦੌਰਾਨ ਮਿੱਟੀ ਨਾਲ ਭਰੀ ਟਰੈਕਟਰ ਟਰਾਲੀ ਅਤੇ ਜੇ ਸੀ ਬੀ ਵੀ ਬਰਾਮਦ ਕੀਤੀ ਗਈ ਹੈ ਜਦੋਂ ਕਿ ਕਿਸੇ ਵੀ ਵਿਅਕਤੀ ਦੀ ਹਾਲੇ ਤੱਕ ਗ੍ਰਿਫ਼ਤਾਰੀ ਨਹੀਂ ਹੋਈ।


ਇਸ ਮਾਮਲੇ ਸਬੰਧੀ ਜਦੋਂ ਸਹਾਇਕ ਥਾਣੇਦਾਰ ਸਵਰਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮਾਈਨਿੰਗ ਅਫਸਰ ਨਵਦੀਪ ਸਿੰਘ ਦੀ ਸ਼ਿਕਾਇਤ ਤੇ ਪਰਚਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ।

Published by:Ashish Sharma
First published:

Tags: Bathinda, ILLEGAL MINING, Punjab Police