Home /News /punjab /

Bathinda: ਫੂਡ ਅਤੇ ਸਪਲਾਈ ਵਿਭਾਗ ਦੇ ਮੁਲਾਜ਼ਮਾਂ ਨੇ ਸੁਪਰਡੈਂਟ ਦੇ ਮੂੰਹ 'ਤੇ ਮਲੀ ਕਾਲਖ਼

Bathinda: ਫੂਡ ਅਤੇ ਸਪਲਾਈ ਵਿਭਾਗ ਦੇ ਮੁਲਾਜ਼ਮਾਂ ਨੇ ਸੁਪਰਡੈਂਟ ਦੇ ਮੂੰਹ 'ਤੇ ਮਲੀ ਕਾਲਖ਼

Bathinda: ਫੂਡ ਅਤੇ ਸਪਲਾਈ ਵਿਭਾਗ ਦੇ ਮੁਲਾਜ਼ਮਾਂ ਨੇ ਸੁਪਰਡੈਂਟ ਦੇ ਮੂੰਹ 'ਤੇ ਮਲੀ ਕਾਲਖ਼

ਐੱਸਐੱਸਪੀ ਜੇ ਇਲੇਨਚਜੀਆਨ ਨੇ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਐਸਪੀ ਨੂੰ ਦਿੱਤੀ ਗਈ ਹੈ ਅਤੇ ਰਿਪੋਰਟ ਆਉਣ ਤੇ ਹੀ ਕਾਰਵਾਈ ਕੀਤੀ ਜਾਵੇਗੀ।  

  • Share this:

ਬਠਿੰਡਾ- ਫੂਡ ਅਤੇ ਸਪਲਾਈ ਵਿਭਾਗ ਦੇ ਮੁਲਾਜ਼ਮਾਂ ਨੇ ਵਿਭਾਗ ਦੇ ਸੁਪਰੀਡੈਂਟ ਦੇ ਮੂੰਹ ਤੇ ਮਲੀ ਕਾਲਖ਼ ਮੱਲ ਦਿੱਤੀ ਹੈ।  ਜਾਣਕਾਰੀ ਅਨੁਸਾਰ ਜ਼ਿਲ੍ਹਾ ਫੂਡ ਅਤੇ ਸਪਲਾਈ ਵਿਭਾਗ ਸ੍ਰੀ ਮੁਕਤਸਰ ਸਾਹਿਬ ਵਿਖੇ ਤੈਨਾਤ ਸੁਪਰੀਡੈਂਟ ਸ਼ੇਰ ਸਿੰਘ ਜੋ ਪਹਿਲਾਂ ਬਠਿੰਡਾ ਵਿਖੇ ਤੈਨਾਤ ਸੀ,  ਦੀ ਬਦਲੀ ਮੁਕਤਸਰ ਵਿਖੇ ਤਬਦੀਲ ਹੋ ਗਈ  ਹੈ।

ਇਸ ਮਾਮਲੇ ਸਬੰਧੀ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਮੁਲਾਜ਼ਮਾਂ ਨੇ ਕਿਹਾ ਕਿ ਉਕਤ ਸੁਪਰਡੈਂਟ ਸਾਹਿਬ ਨੇ ਗ਼ਲਤ ਆਰਟੀਆਈ ਪਾ ਕੇ , ਸ਼ਿਕਾਇਤਾਂ ਕਰਕੇ ਤੰਗ ਪ੍ਰੇਸ਼ਾਨ ਕਰਦੇ ਆ ਰਹੇ ਸਨ। ਉਨ੍ਹਾਂ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਉਕਤ ਸੁਪਰੀਡੈਂਟ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ । ਮਾਮਲਾ ਪੁਲਿਸ ਦੇ ਦਰਬਾਰ ਵੀ ਪਹੁੰਚ ਚੁੱਕਿਆ ਹੈ ।


ਇਸ ਮਾਮਲੇ ਸਬੰਧੀ ਜਦੋਂ ਜ਼ਿਲ੍ਹਾ ਖੁਰਾਕ ਤੇ ਸਪਲਾਈ ਵਿਭਾਗ ਦੇ ਏਐਫਐਸਓ ਸੰਦੀਪ ਭਾਟੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੁਪਰੀਡੈਂਟ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਕਾਲਖ ਮਲਣ ਬਾਰੇ ਕੋਈ ਜਾਣਕਾਰੀ ਨਹੀਂ। ਐੱਸਐੱਸਪੀ ਜੇ ਇਲੇਨਚਜੀਆਨ ਨੇ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਐਸਪੀ ਨੂੰ ਦਿੱਤੀ ਗਈ ਹੈ ਅਤੇ ਰਿਪੋਰਟ ਆਉਣ ਤੇ ਹੀ ਕਾਰਵਾਈ ਕੀਤੀ ਜਾਵੇਗੀ।

Published by:Ashish Sharma
First published: