ਬਠਿੰਡਾ: ਪਾਵਰਕਾਮ ਦੇ ਜੇ.ਈ. ਦਾ 'ਖੂਨੀ' ਖੇਡ, ਪਤਨੀ ਤੇ ਪੁੱਤਰ ਨੂੰ ਗੋਲੀਆਂ ਮਾਰ ਕੇ ਹੋਇਆ ਫਰਾਰ


Updated: February 11, 2018, 2:25 PM IST
ਬਠਿੰਡਾ: ਪਾਵਰਕਾਮ ਦੇ ਜੇ.ਈ. ਦਾ 'ਖੂਨੀ' ਖੇਡ, ਪਤਨੀ ਤੇ ਪੁੱਤਰ ਨੂੰ ਗੋਲੀਆਂ ਮਾਰ ਕੇ ਹੋਇਆ ਫਰਾਰ
ਬਠਿੰਡਾ: ਪਾਵਰਕਾਮ ਦੇ ਜੇ.ਈ. ਦਾ 'ਖੂਨੀ' ਖੇਡ, ਪਤਨੀ ਤੇ ਪੁੱਤਰ ਨੂੰ ਗੋਲੀਆਂ ਮਾਰ ਕੇ ਹੋਇਆ ਫਰਾਰ

Updated: February 11, 2018, 2:25 PM IST
ਬਠਿੰਡਾ 'ਚ ਬਿਜਲੀ ਵਿਭਾਗ ਦੇ ਇੱਕ ਜੇ.ਈ ਦੇ ਖੂਨੀ ਖੇਲ ਨਾਲ ਹੜਕੰਪ ਮਚ ਗਿਆ। ਮਾਨਸਿਕ ਤੌਰ ਤੇ ਪਰੇਸ਼ਾਨ ਦੱਸੇ ਜਾ ਰਹੇ ਇਸ ਜੇ.ਈ ਨੇ ਆਪਣੀ ਹੀ ਪਤਨੀ ਅਤੇ ਪੁੱਤ ਨੂੰ ਗੋਲੀ ਮਾਰੀ ਜਿਸ ਤੋਂ ਬਾਅਦ ਉਹ ਫਰਾਰ ਹੋ ਗਿਆ।

ਬਠਿੰਡਾ ਦੇ ਗੋਪਾਲ ਨਗਰ ਦਾ ਇਹ ਘਰ ਐਤਵਾਰ ਚੜਦੀ ਸਵੇਰ ਗੋਲੀਆਂ ਦੀ ਅਵਾਜ਼ ਨਾਲ ਦਹਿਲ ਉਠਿਆ। ਦਰਅਸਲ ਘਰ ਦੇ ਮਾਲਿਕ ਨੇ ਹੀ ਆਪਣੀ ਪਤਨੀ ਅਤੇ ਬੇਟੇ ਨੂੰ ਗੋਲੀ ਮਾਰ ਦਿੱਤੀ। ਫਿਲਹਾਲ ਮਾਂ-ਪੱਤ ਹਸਪਤਾਲ ਚ ਜੇਰੇ ਇਲਾਜ਼ ਹਨ। ਜਾਣਕਾਰੀ ਮੁਤਾਬਕ ਸਵੇਰੇ ਉਠਦਿਆ ਹੀ ਪਤੀ-ਪਤਨੀ 'ਚ ਕਿਸੇ ਗੱਲ ਨੂੰ ਲੈ ਕਿ ਬਹਿਸ ਹੋਈ ਜਿਸ ਤੋਂ ਗੁੱਸੇ 'ਚ ਭੜਕੇ ਪਵਨ ਕੁਮਾਰ ਨੇ ਰਿਵਾਲਰ ਆਪਣੀ ਪਤਨੀ 'ਤੇ ਤਾਣ ਦਿੱਤੀ। ਇਸ ਦੌਰਾਨ ਬਚਾਅ ਲਈ ਉਨਾਂ ਦਾ ਬੇਟਾ ਵੀ ਆ ਗਿਆ ਪਰ ਪਵਨ ਨੇ ਦੋਵਾਂ 'ਤੇ ਗੋਲੀ ਚਲਾ ਦਿੱਤੀ

ਜਾਣਕਾਰੀ ਮੁਤਾਬਕ ਮੁਲਜ਼ਮ ਸਖਸ ਪਵਨ ਕੁਮਾਰ ਬਿਜਲੀ ਵਿਭਾਗ ਚ ਜੇ.ਈ. ਦੇ ਅਹੁਦੇ ਉਤੇ ਤੈਨਾਤ ਹੈ ਅਤੇ ਉਹ ਮਾਂ-ਪੱਤ ਨੂੰ ਗੋਲੀ ਮਾਰਨ ਤੋਂ ਬਾਅਦ ਫਰਾਰ ਹੋ ਗਿਆ।
ਪੁਲਿਸ ਦੀ ਮੁਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਪਵਨ ਕੁਮਾਰ ਮਾਨਸਿਕ ਤੌਰ 'ਤੇ ਪਰੇਸ਼ਾਨ ਹੈ ਜਿਸ ਦੀ ਪੁਲਿਸ ਭਾਲ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਪਵਨ ਕੁਮਾਰ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਸੀ ਪਰ ਉਸ ਹਾਦਸੇ ਚ ਉਹ ਬੱਚ ਗਿਆ ਸੀ। ਇਸ ਦੇ ਬਾਵਜੂਦ ਪੁਲਸ ਨੇ ਉਕਤ ਜੇ. ਈ. 'ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਨਾ ਹੀ ਉਸ ਦੇ ਹਥਿਆਰ ਵਾਪਸ ਕਰਵਾਏ ਗਏ।
First published: February 11, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...