ਪੰਜਾਬ ਵਿੱਚ ਨਾਬਾਲਗ ਬੱਚਿਆਂ (juvenile turns criminal) ਦਾ ਅਪਰਾਧੀ ਬਣਨ ਦਾ ਸਿਲਸਿਲਾ ਵੱਧਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਬਠਿੰਡਾ ਦੀ ਮਾਨਸਾ ਰੋਡ ਤੇ ਸਥਿਤ ਇੱਕ ਕਲੋਨੀ ਵਿੱਚ ਨਾਬਾਲਗ ਅਪਰਾਧੀ ਵੱਲੋਂ ਪਰਵਾਸੀ ਪਰਿਵਾਰ ਦੀ ਦੋ ਸਾਲਾਂ ਦੀ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ। ਬੱਚੀ ਦੀ ਮਾਂ ਨੂੰ ਜਦੋਂ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਪਹਿਲਾਂ ਤਾਂ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕਰਨ ਤਾਂ ਕੀ ਕਰਨ ਫਿਰ ਆਂਢ-ਗੁਆਂਢ ਦੇ ਲੋਕਾਂ ਨੇ ਬੱਚੀ ਦੀ ਮਾਤਾ ਨੂੰ ਹੌਸਲਾ ਦਿੱਤਾ ਅਤੇ ਪੁਲੀਸ ਨੂੰ ਸ਼ਿਕਾਇਤ ਦੇਣ ਲਈ ਉਸ ਦਾ ਸਾਥ ਦਿੱਤਾ ਉਸ ਤੋਂ ਬਾਅਦ ਪੀੜਤ ਬੱਚੀ ਨੂੰ ਸਰਕਾਰੀ ਹਸਪਤਾਲ ਵਿਚ ਲਿਆ ਕੇ ਇਸ ਦਾ ਮੈਡੀਕਲ ਟੈਸਟ ਕਰਵਾਇਆ ਗਿਆ। ਫਿਲਹਾਲ ਬੱਚੀ ਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਪੁਲਿਸ ਨੇ ਡਾਕਟਰਾਂ ਦੀ ਰਾਇ ਤੋਂ ਬਾਅਦ ਪੁਲੀਸ ਨੇ ਬੱਚੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ ਉਤੇ ਬਲਾਤਕਾਰ ਨੂੰ ਕਰਨ ਵਾਲੇ ਨਾਬਾਲਗ ਲੜਕੇ ਖ਼ਿਲਾਫ਼ ਧਾਰਾ 376 ਅਤੇ ਪਾਸਕੋ ਐਕਟ ਅਧੀਨ ਮਾਮਲਾ ਦਰਜ ਕਰ ਲਿਆ।
ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦੋ ਸਾਲਾ ਬੱਚੀ ਨਾਲ ਬਲਾਤਕਾਰ ਦੀ ਘਟਨਾ ਵਾਪਰੀ ਹੈ। ਉਨ੍ਹਾਂ ਵੱਲੋਂ ਮੌਕੇ ਤੇ ਆ ਕੇ ਮਾਤਾ ਦੇ ਬਿਆਨਾਂ ਦਰਜ ਕੀਤੇ ਗਏ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਜਦਕਿ ਆਰੋਪੀ ਨਬਾਲਿਗ ਅਪਰਾਧੀ ਅਜੇ ਪੁਲਸ ਦੀ ਪਹੁੰਚ ਤੋਂ ਬਾਹਰ ਦੱਸਿਆ ਜਾ ਰਿਹਾ ਹੈ, ਜਿਸ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bathinda, Crime news, Crimes against women, Rape, Rape case