ਬਠਿੰਡਾ : ਥਰਮਲ ਝੀਲ 'ਚੋਂ ਮਾਂ-ਧੀ ਦੀ ਲਾਸ਼ ਮਿਲੀ

News18 Punjabi | News18 Punjab
Updated: June 15, 2021, 9:05 PM IST
share image
ਬਠਿੰਡਾ : ਥਰਮਲ ਝੀਲ 'ਚੋਂ ਮਾਂ-ਧੀ ਦੀ ਲਾਸ਼ ਮਿਲੀ
ਬਠਿੰਡਾ : ਥਰਮਲ ਝੀਲ 'ਚੋਂ ਮਾਂ-ਧੀ ਦੀ ਲਾਸ਼ ਮਿਲੀ (ਸੰਕੇਤਿਕ ਫੋਟੋ)

ਸਹੁਰੇ ਪਰਿਵਾਰ ਨਾਲ ਚੱਲ ਰਿਹਾ ਸੀ ਮਿਰਤਕ ਦਾ ਕਲੇਸ਼

  • Share this:
  • Facebook share img
  • Twitter share img
  • Linkedin share img
ਬਠਿੰਡਾ -ਗੋਨਿਆਣਾ ਰੋਡ ’ਤੇ ਸਥਿਤ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਝੀਲ ਨੰਬਰ 2 ਵਿੱਚੋਂ ਮਾਂ-ਧੀ ਦੀ ਲਾਸ਼ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਨੌਜਵਾਲ ਵੈਲਫ਼ੇਅਰ ਸੁਸਾਇਟੀ ਵਲੋਂ ਲਾਸ਼ ਨੂੰ ਥਾਣਾ ਥਰਮਲ ਪੁਲਿਸ ਦੀ ਹਾਜ਼ਰੀ ਵਿਚ ਬਾਹਰ ਕੱਢ ਕੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਪਹੁੰਚਾਇਆ ਗਿਆ। ਪੁਲਿਸ ਅਧਿਕਾਰੀਆਂ ਮੁਤਾਬਕ ਮ੍ਰਿਤਕ ਔਰਤ ਦੀ ਪਹਿਚਾਣ ਰਮਨਪ੍ਰੀਤ ਕੌਰ 35 ਸਾਲ ਪਤਨੀ ਸੁਖਪਾਲ ਸਿੰਘ ਵਾਸੀ ਗਿੱਲਪਤੀ ਅਤੇ ਉਸਦੀ ਚਾਰ ਸਾਲਾਂ ਲੜਕੀ ਵਜੋਂ ਹੋਈ ਹੈ।

ਮੁਢਲੀ ਪੜਤਾਲ ਮੁਤਾਬਕ ਮ੍ਰਿਤਕ  ਦਾ ਵਿਆਹ ਕੁੱਝ ਸਾਲ ਪਹਿਲਾਂ ਗਿੱਲਪਤੀ ਵਿਖੇ ਹੋਇਆ ਸੀ ਪ੍ਰੰਤੂ ਸਹੁਰੇ ਪ੍ਰਵਾਰ ਨਾਲ ਅਣਬਣ ਹੋਣ ਕਾਰਨ ਹੁਣ ਉਹ ਲੜਕੀ ਨਾਲ ਅਪਣੇ ਪੇਕੇ ਘਰ ਗੋਨਿਆਣਾ ਵਿਖੇ ਰਹਿ ਰਹੀ ਸੀ। ਜਦੋਂਕਿ ਉਸਦਾ ਪੁੱਤਰ ਸਹੁਰੇ ਘਰ ਵਿਚ ਹੀ ਸੀ। ਥਾਣਾ ਥਰਮਲ ਦੀ ਪੁਲਿਸ ਦਾ ਕਹਿਣਾ ਸੀ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੜਤਾਲ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
Published by: Ashish Sharma
First published: June 15, 2021, 9:05 PM IST
ਹੋਰ ਪੜ੍ਹੋ
ਅਗਲੀ ਖ਼ਬਰ