Home /News /punjab /

Bathinda: ਤੇਜ਼ ਰਫਤਾਰ ਕਾਰ ਨੇ ਦਰੜੇ ਸ਼ਰਧਾਲੂ, ਇਕ ਦੀ ਮੌਤ, ਕਈ ਗੰਭੀਰ ਜ਼ਖ਼ਮੀ

Bathinda: ਤੇਜ਼ ਰਫਤਾਰ ਕਾਰ ਨੇ ਦਰੜੇ ਸ਼ਰਧਾਲੂ, ਇਕ ਦੀ ਮੌਤ, ਕਈ ਗੰਭੀਰ ਜ਼ਖ਼ਮੀ

Bathinda: ਤੇਜ਼ ਰਫਤਾਰ ਕਾਰਾਂ ਨੇ ਦਰੜੇ ਸ਼ਰਧਾਲੂ, ਇਕ ਦੀ ਮੌਤ, ਕਈ ਗੰਭੀਰ ਜ਼ਖ਼ਮੀ

Bathinda: ਤੇਜ਼ ਰਫਤਾਰ ਕਾਰਾਂ ਨੇ ਦਰੜੇ ਸ਼ਰਧਾਲੂ, ਇਕ ਦੀ ਮੌਤ, ਕਈ ਗੰਭੀਰ ਜ਼ਖ਼ਮੀ

ਤੇਜ਼ ਰਫਤਾਰ ਕਾਰਾਂ ਨੇ ਦਰੜੇ ਮਾਤਾ ਸ਼ੀਤਲਾ ਮੰਦਰ ਚ ਮੱਥਾ ਟੇਕਣ ਆਏ ਸ਼ਰਧਾਲੂ, ਕਈ ਮੋਟਰਸਾਈਕਲ ਸਵਾਰ ਆਏ ਚਪੇਟ ਵਿੱਚ ,ਇਕ ਦੀ ਮੌਤ ਕਈ ਗੰਭੀਰ ਜ਼ਖ਼ਮੀ  

  • Share this:

ਬਠਿੰਡਾ  ਤੋਂ ਸ੍ਰੀ ਮੁਕਤਸਰ ਸਾਹਿਬ ਰੋਡ ਤੇ ਸਥਿਤ ਪਿੰਡ ਬੁਰਜ ਮਹਿਮਾ ਦੇ ਬੱਸ ਸਟੈਂਡ ਤੇ ਅੱਜ ਦੁਪਹਿਰ ਵੇਲੇ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ ,ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਹੈ, ਜਦੋਂਕਿ ਕਈ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਸਥਾਨਕ ਲੋਕਾਂ ਵੱਲੋਂ ਐਂਬੂਲੈਂਸ ਰਾਹੀਂ ਵੱਖ ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ।

ਪ੍ਰਤੱਖਦਰਸ਼ੀ ਅਮਰੀਕ ਸਿੰਘ, ਸੁਜਾਨ ਸਿੰਘ ਨੇ ਦੱਸਿਆ ਕਿ ਤੇਜ਼ ਰਫਤਾਰ ਕਾਰ ਨੰਬਰ ਪੀ ਬੀ 30 ਵੀ 6249 ਅਤੇ ਇੱਕ ਹੋਰ ਕਾਰ ਤੇਜ਼ ਰਫ਼ਤਾਰ ਨਾਲ ਆ ਰਹੀਆਂ ਸਨ।  ਬੱਸ ਸਟੈਂਡ ਤੇ ਭੀੜ ਹੋਣ ਕਰਕੇ ਇੱਕ ਦੂਜੀ ਨੂੰ ਓਵਰਟੇਕ ਕਰਨ ਲੱਗਿਆ ਤਾਂ ਅਚਾਨਕ ਅੱਗੋਂ ਮੋਟਰ ਸਾਈਕਲ ਨੰਬਰ ਪੀ ਬੀ  69ਏ 6243 ਇੱਥੇ ਇੱਕ ਹੋਰ ਮੋਟਰਸਾਈਕਲ ਸਵਾਰ ਆ ਗਏ, ਜਿਸ ਕਰਕੇ ਤੇਜ਼ ਰਫ਼ਤਾਰ ਕਾਰਾਂ ਬੱਸ ਸਟੈਂਡ ਤੇ ਖੜ੍ਹੇ ਲੋਕਾਂ ਨੂੰ ਦਰੜਦੀਆਂ ਹੋਈਆਂ ਦਰੱਖ਼ਤਾਂ ਵਿੱਚ ਵੱਜੀਆਂ। ਇਕ ਕਾਰ ਬੁਰੀ ਤਰ੍ਹਾਂ ਪਲਟ ਗਈ ਅਤੇ ਮੋਟਰਸਾਈਕਲ ਵੀ ਚਕਨਾਚੂਰ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਇਕ ਕਾਰ ਅਤੇ ਦੋ ਮੋਟਰਸਾਈਕਲਾਂ ਦੇ ਪਰਖੱਚੇ ਉੱਡ ਗਏ । ਕਾਰ ਸਵਾਰਾਂ ਨੂੰ ਬਾਹਰ ਕੱਢ ਕੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ।

ਪਿੰਡ ਵਾਸੀਆਂ ਨੇ ਰੋਸ ਜ਼ਾਹਰ ਕੀਤਾ ਕਿ ਇਸ ਮੰਦਰ ਕਰਕੇ ਕਈ ਵਾਰ ਹਾਦਸੇ ਵਾਪਰੇ ਹਨ ਪਰ ਟ੍ਰੈਫਿਕ ਪੁਲੀਸ ਵੱਲੋਂ ਮੇਲੇ ਦੇ ਦਿਨਾਂ ਵਿੱਚ ਕੋਈ ਪ੍ਰਬੰਧ ਨਹੀਂ ਕੀਤੇ ਜਾਂਦੇ। ਪੁਲਿਸ ਵੱਲੋਂ ਮੌਕੇ ਉਤੇ ਪਹੁੰਚ  ਕੇ ਕਾਰਵਾਈ ਆਰੰਭ ਦਿੱਤੀ ਹੈ।

Published by:Ashish Sharma
First published:

Tags: Bathinda, Road accident