Home /News /punjab /

Bathinda: ਕਾਂਗਰਸ ਦੀ ਮੀਟਿੰਗ 'ਚ ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਦੇ ਸਮਰਥਕ ਭਿੜੇ

Bathinda: ਕਾਂਗਰਸ ਦੀ ਮੀਟਿੰਗ 'ਚ ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਦੇ ਸਮਰਥਕ ਭਿੜੇ

Bathinda: ਕਾਂਗਰਸ ਦੀ ਮੀਟਿੰਗ 'ਚ ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਦੇ ਸਮਰਥਕ ਭਿੜੇ

 • Share this:
  ਬਠਿੰਡਾ ਵਿੱਚ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਸਾਬਕਾ ਵਿੱਤ ਮੰਤਰੀ ਦੇ ਸਮਰਥੱਕ ਆਪਸ ਵਿਚ ਭਿੜ ਗਏ। ਅੱਜ  ਬਠਿੰਡਾ ਦੇ ਕਾਂਗਰਸ ਦਫ਼ਤਰ ਵਿੱਚ ਅੱਜ ਸਥਾਨਕ ਮੀਟਿੰਗ ਦੌਰਾਨ ਹੰਗਾਮਾ ਹੋਇਆ। ਦਰਅਸਲ ਅੱਜ ਰਾਜਸਥਾਨ ਤੋਂ ਕਾਂਗਰਸ ਦੇ ਡੀਆਰਓ ਬਠਿੰਡਾ ਪਹੁੰਚੇ। ਜਿਸ ਵਿੱਚ ਬਠਿੰਡਾ ਦੇ ਸਾਰੇ ਕਾਂਗਰਸੀ ਆਗੂ ਸ਼ਾਮਲ ਸਨ।  ਜਿਵੇਂ ਹੀ ਮੀਟਿੰਗ ਵਿੱਚ ਡੀਆਰਓ ਨੇ ਬੋਲਣਾ ਸ਼ੁਰੂ ਕੀਤਾ ਤਾਂ ਰਾਜਾ ਵੜਿੰਗ ਅਤੇ ਮਨਪ੍ਰੀਤ ਬਾਦਲ ਦੇ ਸਮਰਥਕ  ਆਪਸ ਵਿੱਚ ਉਲਝ ਗਏ।

  ਸਥਾਨਕ ਲੀਡਰਸ਼ਿਪ ਦਾ ਕਹਿਣਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਦੇ ਸੀਨੀਅਰ ਡਿਪਟੀ ਮੇਅਰ, ਕਾਂਗਰਸੀ ਆਗੂ ਕਹਿ ਰਹੇ ਹਨ ਕਿ ਚੋਣ ਪ੍ਰਕਿਰਿਆ ਕਾਂਗਰਸ ਵੱਲੋਂ ਚਲਾਈ ਗਈ ਹੈ, ਉਹ ਨਹੀਂ ਮੰਨਦੇ। ਦੂਜੇ ਪਾਸੇ ਬਠਿੰਡਾ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਰਾਜਾ ਵੜਿੰਗ ਨੂੰ ਬਠਿੰਡਾ ਲੀਡਰਸ਼ਿਪ ਵੱਲੋਂ ਨਹੀਂ ਸਗੋਂ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਵੱਲੋਂ ਸਵਾਲ ਕੀਤੇ ਗਏ ਸਨ, ਜਿਸ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ।

  ਦੂਜੇ ਪਾਸੇ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ ਟਵੀਟ ਕਰਕੇ ਕਿਹਾ ਕਿ ਪਾਰਟੀ ਵਰਕਰਾਂ ਨਾਲ ਹੁੰਦੀ ਹੈ। ਜਦੋਂ  ਲੀਡਰ ਇਕ ਦੂਜੇ ਖਿਲਾਫ ਬੋਲਦੇ ਹਨ ਤਾਂ ਹਾਈਕਮਾਂਡ ਨੂੰ ਉਨ੍ਹਾਂ ਖਿਲਾਫ ਵੀ ਸਖਤ ਫੈਸਲੇ ਲੈਣੇ ਚਾਹੀਦੇ ਹਨ।

  ਕਾਬਲੇਗੌਰ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਰਾਜਾ ਵੜਿੰਗ ਨੇ ਖੁੱਲ੍ਹ ਮਨਪ੍ਰੀਤ ਬਾਦਲ ਖਿਲਾਫ ਬੋਲਦੇ ਸੀ, ਫਿਰ ਕਾਰਵਾਈ ਕਿਉਂ ਨਹੀਂ ਕੀਤੀ ਗਈ, ਪਰ ਹਾਈਕਮਾਂਡ ਨੇ ਉਸ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ। ਇਸ ਤੋਂ ਪਹਿਲਾਂ ਵੀ ਜਦੋਂ ਬਠਿੰਡਾ ਦੇ ਇੱਕ ਨਿਜੀ ਪੈਲੇਸ ਵਿੱਚ ਪ੍ਰੋਗਰਾਮ ਕਰਵਾਇਆ ਸੀ, ਉਸ ਵੇਲੇ ਵੀ ਦਿਹਾਤੀ ਇਲਾਕੇ ਵਿੱਚ ਮਨਪ੍ਰੀਤ ਬਾਦਲ ਖਿਲਾਫ ਜੰਮ ਕੇ ਨਾਹਰੇਬਾਜ਼ੀ ਹੋਈ ਸੀ।
  Published by:Ashish Sharma
  First published:

  Tags: Amarinder Raja Warring, Manpreet Badal, Punjab congess

  ਅਗਲੀ ਖਬਰ