
ਬਠਿੰਡਾ ਥਰਮਲ ਪਲਾਂਟ: ਬੰਦ ਪਈ ਚਿਮਨੀਆਂ ਨੂੰ ਢਾਹਿਆ
ਬਠਿੰਡਾ : ਬਠਿੰਡਾ ਵਿਖੇ ਥਰਮਲ ਪਲਾਂਟ ਨੂੰ ਢਾਹੁਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਅੱਜ ਥਰਮਲ ਪਲਾਂਟ ਦੀਆਂ ਬੰਦ ਪਈਆਂ ਯੂਨਿਟਾਂ ਦੀ ਚਿਮਨੀਆਂ ਨੂੰ ਢਾਹਿਆ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਥਰਮਲ ਪਲਾਂਟ ਦੀ ਥਾਂ ਸਨਅਤੀ ਪਾਰਕ ਬਣਾਉਣ ਦਾ ਐਲਾਨ ਕੀਤਾ ਹੈ ਅਤੇ ਇਸ ਥਾਂ ਉਤੇ ਕਈ ਹੋਰ ਪ੍ਰਾਜੈਕਟ ਬਣਾਉਣ ਦੀ ਯੋਜਨਾ ਹੈ।
ਦੱਸਣਯੋਗ ਹੈ ਕਿ ਮੁਤਾਬਕ ਸਾਲ 1972 ’ਚ ਇਸ ਪ੍ਰਜੈਕਟ ਦਾ ਨੀਂਹ ਪੱਥਰ ਮਰਹੂਮ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਰੱਖਿਆ ਸੀ । ਪੰਜਾਬ ਦਾ ਇਹ ਪਹਿਲਾ ਤਾਪ ਬਿਜਲੀ ਘਰ ਹੈ ਜਿਸ ਦੀ ਉਸਾਰੀ ਲਈ ਰੂਸੀ ਤਕਨੀਕ ਦੀ ਵਰਤੋਂ ਕੀਤੀ ਗਈ ਸੀ। ਇਸ ਪ੍ਰਜੈਕਟ ਦੇ ਹਰ ਯੂਨਿਟ ਦੀ ਸਮਰੱਥਾ 110 ਮੈਗਾਵਾਟ ਸੀ। ਇਸ ਦਾ ਪਹਿਲਾ ਯੂਨਿਟ ਸਤੰਬਰ 1974 ’ਚ ਅਤੇ ਦੂਸਰਾ ਮਈ 1975 ਵਿੱਚ ਚਾਲੂ ਹੋਇਆ ਸੀ।
ਬਠਿੰਡਾ ’ਚ ਬਣਾਇਆ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਯੂਨਿਟ ਨੰਬਰ 3 ਅਤੇ 4 ਦੀਆਂ ਚਿਮਨੀਆਂ ਨੂੰ ਢਾਹ ਦਿੱਤੀਆਂ ਗਈਆਂ ਹਨ। ਚਾਰੇ ਚਿਮਨੀਆ ਡਿਸਮੈਟਲ ਕਰ ਦਿੱਤੀ ਹੈ। ਇਸ ਥਰਮਲ ਨੂੰ ਤੋੜ ਭੰਨ ’ਚ ਜੁਟੀ ਕੰਪਨੀਆਂ ਨੇ ਐਨ ਉਸ ਵਕਤ ਇਹ ਚਿਮਨੀਆਂ ਡਾਈਨਾਮਾਈਟ ਨਾਲ ਉਡਾਈਆਂ। ਬਠਿੰਡਾ ਥਰਮਲ ਦੀਆਂ ਚਿਮਨੀਆਂ ਉਡਾਉਣ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।