• Home
  • »
  • News
  • »
  • punjab
  • »
  • BATHINDA TWO FARMERS COMMIT SUICIDE DUE TO LOW WHEAT YIELD AND DEBT

Bathinda : ਕਣਕ ਦੇ ਘੱਟ ਝਾੜ ਤੇ ਕਰਜ਼ੇ ਤੋਂ ਦੁਖੀ 2 ਕਿਸਾਨਾਂ ਨੇ ਕੀਤੀ ਆਤਮਹੱਤਿਆ 

--ਪਿੰਡ ਮਾਈਸਰਖਾਨਾ ਦੇ ਕਿਸਾਨ ਜਸਪਾਲ ਸਿੰਘ ਨੇ ਰੇਲ ਗੱਡੀ ਹੇਠਾਂ ਆ ਕੇ ਕੀਤੀ ਖੁਦਕੁਸ਼ੀ ਤਾਂ ਪਿੰਡ ਮਾਨਸਾ ਖੁਰਦ ਦੇ ਕਿਸਾਨ ਗੁਰਦੀਪ ਸਿੰਘ ਨੇ ਲਾਈ ਮੌਤ ਗਲੇ                 

ਮ੍ਰਿਤਕਾਂ ਦੀ ਫਾਇਲ ਫੋਟੋ

  • Share this:
ਕਿਸਾਨਾ ਤੇਰੀ ਜੂਨ ਬੁਰੀ ਹੈ, ਤੇਰੇ ਤੇ ਹੀ ਸਿਆਸਤ ਹੁੰਦੀ ਹੈ, ਪਰ ਹਾਲਾਤ ਇਹ ਹਨ ਕਿ ਆਖ਼ਰ ਕਿਹੜੀ ਸਰਕਾਰ ਤੇਰੀ ਬਾਂਹ ਫੜੇਗੀ ਕੇ ਤੂੰ ਕਰਜ਼ੇ ਦੀ ਮਾਰ ਤੋਂ ਉੱਭਰ ਕੇ ਤਰੱਕੀ ਵੱਲ ਵਧੇ ਤੇ ਖ਼ੁਦਕੁਸ਼ੀ  ਕਰਨ ਦੇ ਰੁਝਾਨ ਤੋਂ ਪਾਸੇ ਹੋਵੇ।  ਅੱਜ  ਪਿੰਡ ਮਾਈਸਰਖਾਨਾ ਦੇ ਕਿਸਾਨ ਜਸਪਾਲ ਸਿੰਘ ਅਤੇ ਪਿੰਡ ਮਾਨਸਾ ਖੁਰਦ ਦੇ ਕਿਸਾਨ ਗੁਰਦੀਪ ਸਿੰਘ ਨੇ ਕਣਕ ਦੇ ਨਿਕਲੇ ਘੱਟ ਝਾੜ ਅਤੇ ਕਰਜ਼ੇ ਦੀ ਮਾਰ ਤੋਂ ਪ੍ਰੇਸ਼ਾਨ ਹੋ ਕੇ ਮੌਤ ਗਲੇ ਲਾ ਲਈ ਹੈ ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਹਰਜਿੰਦਰ ਸਿੰਘ ਬੱਗੀ ਅਤੇ ਜਗਸੀਰ ਸਿੰਘ ਝੁੰਬਾ ਨੇ ਦੱਸਿਆ ਕਿ ਕਿਸਾਨ ਜਸਪਾਲ ਸਿੰਘ ਜਿਸ ਉਪਰ ਕਰੀਬ 9 ਲੱਖ ਤੋਂ ਵੱਧ ਦਾ ਕਰਜ਼ਾ ਸੀ ਤੇ ਉਸ ਦੇ ਘਰ ਵਿਚ 17 ਸਾਲ ਦੀ ਲੜਕੀ ਅਤੇ 14 ਸਾਲ ਦਾ ਸਪੁੱਤਰ ਹੈ, ਇਸ ਵਾਰ ਕਣਕ ਦੇ ਘੱਟ ਝਾੜ ਤੋਂ ਪ੍ਰੇਸ਼ਾਨ ਸੀ ਇਸੇ ਕਰਕੇ ਉਸ ਨੇ ਬੀਤੀ ਰਾਤ ਬਠਿੰਡਾ ਅੰਬਾਲਾ ਰੇਲਵੇ ਲਾਈਨ ਤੇ ਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰ ਲਈ ਹੈ ।

ਇਸੇ ਤਰ੍ਹਾਂ ਪਿੰਡ ਮਾਨਸਾ ਖੁਰਦ ਦੇ ਨੌਜਵਾਨ ਕਿਸਾਨ ਉਮਰ ਕਰੀਬ 28 ਸਾਲ ਨੇ ਜ਼ਹਿਰੀਲੀ ਚੀਜ਼ ਪੀ ਕੇ ਮੌਤ ਗਲੇ ਲਾ ਲਈ ਹੈ । ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਮ੍ਰਿਤਕ ਜਸਪਾਲ ਸਿੰਘ ਦੇ ਭਰਾ ਨੇ ਵੀ ਦੱਸ ਸਾਲ ਪਹਿਲਾਂ ਮਾੜੇ ਹਾਲਾਤ ਕਰਕੇ ਖ਼ੁਦਕੁਸ਼ੀ ਕਰ ਲਈ ਸੀ । ਉਨ੍ਹਾਂ ਦੱਸਿਆ ਕਿ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਦੀ ਪੰਡ ਲਗਾਤਾਰ ਭਾਰੀ ਹੋ ਰਹੀ ਹੈ  ਅਤੇ ਇਸ ਵਾਰ ਕਣਕ ਦੇ ਨਿਕਲ ਰਹੇ ਘੱਟ ਝਾੜ ਕਰਕੇ ਵੀ ਕਿਸਾਨਾਂ ਤੇ ਆਰਥਿਕ ਬੋਝ ਵਧਿਆ ਹੈ, ਜਿਸ ਕਰਕੇ ਖ਼ੁਦਕੁਸ਼ੀਆਂ ਵੱਲ ਕਿਸਾਨ ਵਧ ਰਹੇ ਹਨ। 

ਕਿਸਾਨ ਆਗੂਆਂ ਨੇ ਦੋਨੋਂ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਲਈ 10-10 ਲੱਖ ਰੁਪਏ ਆਰਥਿਕ ਮੁਆਵਜ਼ਾ' ਪਰਿਵਾਰਕ ਮੈਂਬਰਾਂ ਨੂੰ ਨੌਕਰੀ ਅਤੇ ਸਾਰਾ ਕਰਜ਼ਾ ਮੁਆਫ਼ ਕਰਨ ਦੀ ਮੰਗ ਕੀਤੀ ਹੈ।
Published by:Ashish Sharma
First published: