• Home
 • »
 • News
 • »
 • punjab
 • »
 • BATHINDA TWO PERSONS ARRESTED IN RAILWAY PROPERTY THEFT CASE

Bathinda : ਰੇਲਵੇ ਸੰਪਤੀ ਚੋਰੀ ਦੇ ਮਾਮਲੇ ’ਚ ਦੋ ਵਿਅਕਤੀ ਸਮਾਨ ਸਮੇਤ ਕਾਬੂ

ਰੇਲਵੇ ਸੰਪਤੀ ਚੋਰੀ ਦੇ ਮਾਮਲੇ ’ਚ ਪੁਲਿਸ ਨੂੰ ਸਫਲਤਾ,ਦੋ ਚੋਰ ਸਮਾਨ ਸਮੇਤ ਕੀਤੇ ਕਾਬੂ

Bathinda : ਰੇਲਵੇ ਸੰਪਤੀ ਚੋਰੀ ਦੇ ਮਾਮਲੇ ’ਚ ਦੋ ਵਿਅਕਤੀ ਸਮਾਨ ਸਮੇਤ ਕਾਬੂ

 • Share this:
  Munish Garg

  ਰਾਮਾਂ ਮੰਡੀ-  ਰਾਮਾਂ-ਕਣਕਵਾਲ ਰੇਲਵੇ ਸਟੇਸ਼ਨਾਂ ਦੇ ਵਿਚਕਾਰੋ ਕਰੀਬ 18 ਦਿਨ ਪਹਿਲਾ ਚੋਰੀ ਹੋਏ ਰੇਲਵੇ ਦੇ ਸਮਾਨ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕਰਨ ਵਿੱਚ ਰੇਲਵੇ ਪੁਲਿਸ ਆਰਪੀਐਫ ਦੇ ਮੁਲਾਜਮਾ ਨੇ ਸਫਲਤਾ ਹਾਸਿਲ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋ ਨੌਜਵਾਨਾਂ ਨੂੰ ਰੇਲਵੇ ਪੁਲਿਸ ਆਰਪੀਐਫ ਦੇ ਨੌਜਵਾਨਾਂ ਨੇ ਚੋਰੀ ਦੇ ਰੇਲਵੇ ਸਮਾਨ ਸਮੇਤ ਕਾਬੂ ਕਰ ਲਿਆ ਜਦਕਿ ਸਮਾਨ ਖਰੀਦਣ ਵਾਲੇ ਕਬਾੜੀਏ ਨੂੰ ਪਹਿਲਾ ਹੀ ਕਾਬੂ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾ ਚੁੱਕਿਆ ਹੈ

  ।ਜਾਣਕਾਰੀ ਅਨੁਸਾਰ ਬੀਤੀ 1 ਮਈ ਨੂੰ ਦੋ ਨੌਜਵਾਨ ਰਾਮਾਂ-ਕਣਕਵਾਲ ਰੇਲਵੇ ਸਟੇਸ਼ਨ ਦੇ ਵਿਚਕਾਰ ਬਣੇ ਆਰ.ਯੂ.ਬੀ. ਦੇ ਉੱਪਰੋ ਇੱਕ ਲੋਹੇ ਦੀ ਪਾਈਪ ਅਤੇ ਸਿਗਨਨ ਦੀ ਕੇਬਲ ਕੱਟ ਕੇ ਚੋਰੀ ਕਰਕੇ ਲੈ ਗਏ ਸਨ।ਇਸ ਮਾਮਲੇ ਵਿੱਚ ਆਰਪੀਐਫ ਰੇਲਵੇ ਚੌਂਕੀ ਦੇ ਇੰਚਾਰਜ ਰਵੀਕੇਸ ਦੀ ਅਗਵਾਈ ਹੇਠ ਰਾਜਕੁਮਾਰ ਏਐਸਆਈ ਅਤੇ ਮਹਿੰਦਰ ਹੈੱਡ ਕਾਂਸਟੇਬਲ ਵੱਲੋਂ ਤਰਸੇਮ ਸਿੰਘ ਅਤੇ ਗੁਰਦੀਪ ਸਿੰਘ ਵਾਸੀ ਰਾਮਾਂ ਮੰਡੀ ਨੂੰ ਕਾਬੂ ਕਰਕੇ ਚੋਰੀ ਦਾ ਸਮਾਨ ਵੀ ਬਰਾਮਦ ਕਰ ਲਿਆ ਹੈ।ਪੁਲਿਸ ਰਿਮਾਂਡ ਦੌਰਾਨ ਉਕਤ ਦੋਵਾਂ ਕਥਿਤ ਦੋਸ਼ੀਆਂ ਨੇ ਆਪਣਾ ਜੁਰਮ ਮੰਨਦੇ ਹੋਏ ਪੁਲਿਸ ਨੂੰ ਦੱਸਿਆ ਕਿ ਉਹਨਾਂ ਚੋਰੀ ਕੀਤਾ ਸਮਾਨ ਕਵਾੜੀਏ ਨੂੰ ਵੇੇਚਿਆ ਸੀ ਜੋ ਕਿ ਕਵਾੜੀਏ ਤੋਂ ਪਹਿਲਾ ਹੀ ਬਰਾਮਦ ਕਰਕੇ ਕਵਾੜੀਏ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਚੁੱਕਿਆ ਹੈ ਅਤੇ ਦੋਵੇਂ ਦੋਸ਼ੀਆਂ ਵਿਰੁੱਧ ਰੇਲਵੇ ਚੌਂਕੀ ਵਿਖੇ ਅਧੀਨ ਧਾਰਾ 3 ਆਰਪੀ [ਯੂਪੀ] ਐਕਟ 174, 147 ਅਧੀਨ ਰੇਲਵੇ ਐਕਟ ਮੁਕੱਦਮਾ ਦਰਜ ਕਰ ਲਿਆ ਹੈ।

  ਰੇਲਵੇ ਸੰਪਤੀ ਚੋਰੀ ਦੇ ਮਾਮਲੇ ’ਚ ਪੁਲਿਸ ਨੂੰ ਸਫਲਤਾ,ਦੋ ਚੋਰ ਸਮਾਨ ਸਮੇਤ ਕੀਤੇ ਕਾਬੂਰੇਲਵੇ ਸੰਪਤੀ ਚੋਰੀ ਦੇ ਮਾਮਲੇ ’ਚ ਪੁਲਿਸ ਨੂੰ ਸਫਲਤਾ,ਦੋ ਚੋਰ ਸਮਾਨ ਸਮੇਤ ਕੀਤੇ ਕਾਬੂਰੇਲਵੇ ਸੰਪਤੀ ਚੋਰੀ ਦੇ ਮਾਮਲੇ ’ਚ ਪੁਲਿਸ ਨੂੰ ਸਫਲਤਾ,ਦੋ ਚੋਰ ਸਮਾਨ ਸਮੇਤ ਕੀਤੇ ਕਾਬੂਰੇਲਵੇ ਸੰਪਤੀ ਚੋਰੀ ਦੇ ਮਾਮਲੇ ’ਚ ਪੁਲਿਸ ਨੂੰ ਸਫਲਤਾ,ਦੋ ਚੋਰ ਸਮਾਨ ਸਮੇਤ ਕੀਤੇ ਕਾਬੂ
  Published by:Ashish Sharma
  First published: