ਪਿਛਲੇ ਦਿਨੀਂ ਮਲੂਕਾ ਪਿੰਡ ਦਾ ਵਿਅਕਤੀ ਰਘਵੀਰ ਸਿੰਘ ਜੋ ਆਈ ਏ ਐਸ ਕੋਚਿੰਗ ਸੈਂਟਰ ਚਲਾਉਂਦਾ ਹੈ, ਵੱਲੋਂ ਤੀਆਂ ਦਾ ਤਿਉਹਾਰ ਮਨਾਉਣ ਲਈ ਸਮਾਗਮ ਕੀਤਾ। ਸਮਾਗਮ ਵਿੱਚ ਦਲਿਤ ਭਾਈਚਾਰੇ ਦੀਆਂ ਔਰਤਾਂ ਅਤੇ ਮਰਦਾਂ ਨਾਲ ਜਾਤੀ ਭੇਦਭਾਵ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ।
ਪੀੜਤ ਔਰਤ ਸੁਖਦੀਪ ਕੌਰ ਸੰਦੀਪ ਕੌਰ ਅਤੇ ਹੋਰ ਦਲਿਤ ਬੀਬੀਆਂ ਨਾਲ ਲੰਗਰ ਅਤੇ ਸਟੇਜ ਉੱਪਰ ਜਾਤੀ ਭੇਦਭਾਵ ਕੀਤਾ ਗਿਆ। ਇਸ ਦੇ ਰੋਸ ਵਜੋਂ ਪਿਛਲੇ ਦਿਨੀਂ ਦਲਿਤ ਭਾਈਚਾਰੇ ਨੇ ਰਘਬੀਰ ਸਿੰਘ ਦਾ ਪੁਤਲਾ ਸਾੜਿਆ। ਦਲਿਤ ਨੇਤਾ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਦਲਿਤ ਮਹਾਂ ਪੰਚਾਇਤ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਮਲੂਕਾ ਪਿੰਡ ਪਹੁੰਚੇ ਅਤੇ ਪੀੜਤ ਪਰਿਵਾਰਾਂ ਦੀ 13 ਮੈਂਬਰੀ ਕਮੇਟੀ ਦਾ ਗਠਨ ਕੀਤਾ। ਆਈ ਜੀ ਬਠਿੰਡਾ ਅਤੇ ਐੱਸਐੱਸਪੀ ਬਠਿੰਡਾ ਦੇ ਦਖਲ ਤੋਂ ਬਾਅਦ ਐਫਆਈਆਰ ਨੰਬਰ ਇੱਕ ਸੌ ਚਾਰ ਥਾਣਾ ਦਿਆਲਪੁਰਾ ਦਰਜ ਹੋ ਗਿਆ। ਪਰਚੇ ਵਿੱਚ ਦਰਜ ਵਿਅਕਤੀਆਂ ਵੱਲੋਂ ਪੀੜਤ ਪਰਿਵਾਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ।
ਇਸ ਮਾਮਲੇ ਨੂੰ ਲੈ ਕੇ ਉੱਘੇ ਦਲਿਤ ਨੇਤਾ ਕਿਰਨਜੀਤ ਸਿੰਘ ਗਹਿਰੀ ਅਤੇ ਮਲੂਕਾ ਪਿੰਡ ਦੀ ਕਮੇਟੀ ਆਈਜੀ ਬਠਿੰਡਾ ਨੂੰ ਮਿਲੇ ਗਹਿਰੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਆਈਜੀ ਤੇ ਐਸਐਸਪੀ ਬਠਿੰਡਾ ਨੇ ਦੋਸ਼ੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਹੈ। ਗਹਿਰੀ ਅਤੇ ਤੇਰਾਂ ਮੈਂਬਰੀ ਕਮੇਟੀ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਪੰਥਕ ਆਗੂਆਂ ਤੋਂ ਇਸ ਮਾਮਲੇ ਵਿਚ ਦਖਲ ਦਿੱਤੇ ਜਾਣ ਦੀ ਗੱਲ ਵੀ ਕਹੀ । ਗਹਿਰੀ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇੰਨੇ ਦਿਨ ਬੀਤ ਜਾਣ ਦੇ ਬਾਅਦ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਪੰਥਕ ਆਗੂਆਂ ਵੱਲੋਂ ਕੋਈ ਨੋਟਿਸ ਨਾ ਲੈਣਾ ਆਪਣੇ ਆਪ ਦੇ ਵਿੱਚ ਦਰਸਾਉਂਦਾ ਹੈ ਕਿ ਇਹ ਲੋਕ ਵੀ ਜਾਤ ਪਾਤ ਨੂੰ ਬੜਾਵਾ ਦਿੰਦੇ ਹਨ। ਗਹਿਰੀ ਨੇ ਕਿਹਾ ਰਘਬੀਰ ਸਿੰਘ ਨੇ ਕਿਰਪਾਨ ਪਹਿਨੀ ਹੋਈ ਹੈ ਤੇ ਸ਼ਰੇਆਮ ਸਟੇਜ ਤੋਂ ਅਨਾਊਂਸਮੈਂਟ ਕਰ ਰਿਹਾ ਹੈ ਕਿ ਮਜ਼੍ਹਬੀ ਸਿੱਖਾਂ ਦੀਆਂ ਬੀਬੀਆਂ ਪਿਛੇ ਚਲੀਆਂ ਜਾਓ ਤੇ ਜ਼ਿਮੀਂਦਾਰਾਂ ਦੀਆਂ ਬੀਬੀਆਂ ਅੱਗੇ ਆ ਜਾਣ । ਇਹ ਧਾਰਮਿਕ ਮਾਮਲਾ ਵੀ ਬਣਦਾ ਹੈ ਇਸ ਕਰਕੇ ਇਨ੍ਹਾਂ ਨੂੰ ਧਾਰਮਿਕ ਸਜ਼ਾ ਲਾਈ ਜਾਣੀ ਚਾਹੀਦੀ ਹੈ ਗਹਿਰੀ ਅਤੇ ਪੀੜਤ ਪਰਿਵਾਰਾਂ ਦੀ ਤੇਰਾਂ ਮੈਂਬਰੀ ਕਮੇਟੀ ਨੇ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾ ਕੀਤੀ ਅਤੇ ਪੰਥਕ ਆਗੂਆਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਕੋਈ ਨੋਟਿਸ ਨਾ ਲਿਆ ਗਿਆ ਤਾਂ ਦਲਿਤ ਮਹਾਂ ਪੰਚਾਇਤ ਅਤੇ ਹੋਰ ਦਲਿਤ ਜਥੇਬੰਦੀਆਂ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਇਸ ਮੌਕੇ ਭੀਮ ਸਿੰਘ ਐਮਸੀ ਸੁਖਦੇਵ ਸਿੰਘ ਸਾਬਕਾ ਐਮ ਸੀ ਗੁਰਦੇਵ ਸਿੰਘ ਬੂਟਾ ਖਾਨ ਬੋਗੜ ਸਿੰਘ ਮੱਖਣ ਸਿੰਘ ਗੁਰਤੇਜ ਸਿੰਘ ਬੋਗੜ ਸਿੰਘ ਜਸਬੀਰ ਸਿੰਘ ਗੋਬਿੰਦਪੁਰਾ ਗ਼ਲਤ ਮਹਾਂਪੰਚਾਇਤ ਤੇ ਹੋਰ ਆਗੂ ਵੀ ਹਾਜ਼ਰ ਸਨ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bathinda