ਬਠਿੰਡਾ 'ਚ ਪਤਨੀ ਨੇ ਘਰ ਦੇ ਬਾਹਰ ਪਤੀ ਖਿਲਾਫ ਲਾਇਆ ਧਰਨਾ, ਇਹ ਬਣੀ ਵਜ੍ਹਾ..

News18 Punjabi | News18 Punjab
Updated: June 29, 2020, 4:27 PM IST
share image
ਬਠਿੰਡਾ 'ਚ ਪਤਨੀ ਨੇ ਘਰ ਦੇ ਬਾਹਰ ਪਤੀ ਖਿਲਾਫ ਲਾਇਆ ਧਰਨਾ, ਇਹ ਬਣੀ ਵਜ੍ਹਾ..
ਬਠਿੰਡਾ 'ਚ ਪਤਨੀ ਨੇ ਘਰ ਦੇ ਬਾਹਰ ਪਤੀ ਖਿਲਾਫ ਲਾਇਆ ਧਰਨਾ, ਇਹ ਬਣੀ ਵਜ੍ਹਾ..

  • Share this:
  • Facebook share img
  • Twitter share img
  • Linkedin share img
ਬਠਿੰਡਾ ਵਿਚ ਰਹਿਣ ਵਾਲੀ ਰਜਨੀ ਦਾ ਵਿਆਹ 6 ਸਾਲ ਪਹਿਲਾ ਬਠਿੰਡਾ ਵਿਚ ਪੰਜਾਬ ਪੁਲਿਸ ਵਿਚ ਤਾਇਨਾਤ ਸਲੀਮ ਨਾਲ ਹੋਈ ਸੀ। ਉਹਨਾਂ ਦੇ ਘਰ ਇਕ ਬੇਟਾ ਅਤੇ ਬੇਟੀ ਹੈ। ਪਤੀ ਪਤਨੀ ਦੇ ਵਿਚਕਾਰ ਤਕਰਾਰ ਰਹਿਣ ਲੱਗੀ ਜਿਸ ਕਾਰਨ ਇਕ ਦਿਨ ਝਗੜਾ ਵੱਧ ਗਿਆ। ਅਖੀਰ ਪਤਨੀ ਆਪਣੇ ਘਰ ਦੇ ਬਾਹਰ ਧਰਨਾ ਲਗਾ ਕੇ ਬੈਠ ਗਈ ਹੈ। ਪਤਨੀ ਨੇ ਆਪਣੇ ਪਤੀ ਉਤੇ ਕੁੱਟਮਾਰ ਦੇ ਇਲਜਾਮ ਲਗਾਏ ਹਨ ਅਤੇ ਪਤਨੀ ਨੇ ਇਹ ਵੀ ਇਲਜਾਮ ਲਗਾਏ ਹਨ ਕਿ ਇਹਨਾਂ ਦੀ ਪਤੀ ਦੇ ਕਿਸੇ ਹੋਰ ਔਰਤ ਨਾਲ ਨਜਾਇਜ਼ ਸੰਬੰਧ ਵੀ ਹਨ। ਪੁਲਿਸ ਨੇ ਉਸਦੀ ਕੋਈ ਮਦਦ ਨਹੀ ਕੀਤੀ ਹੈ।

ਪਤਨੀ ਦੁੱਖੀ ਹੋਈ ਆਖਰ ਆਪਣੇ ਪਤੀ ਦੇ ਦਰਵਾਜੇ ਉਤੇ ਧਰਨੇ ਉਤੇ ਬੈਠ ਗਈ ਹੈ ਅਤੇ ਇਸ ਮੌਕੇ ਪਤਨੀ ਰਜਨੀ ਨੇ ਦੱਸਿਆ ਹੈ ਕਿ ਉਹਨਾਂ ਦੇ ਦੋ ਬੱਚੇ ਹਨ ਅਤੇ ਇਹ ਵੀ ਪਤੀ ਨੇ ਜਬਰਦਸਤੀ ਆਪਣੇ ਕੋਲ ਰੱਖੇ ਹਨ।
ਰਜਨੀ ਨੇ ਦੱਸਿਆ ਹੈ ਕਿ ਉਹ ਗੁਆਂਢੀ ਦੇ ਘਰੋ ਹੀ ਰੋਟੀ ਖਾਦੀ ਹੈ ਅਤੇ ਜਦੋ ਉਸ ਨੇ ਪੁਲਿਸ ਅਧਿਕਾਰੀ ਕੋਲ ਸ਼ਿਕਾਇਤ ਕੀਤੀ ਸੀ ਤਾਂ ਅਧਿਕਾਰੀ ਮਦਦ ਕਰਨ ਦੀ ਬਜਾਏ ਉਲਟਾ ਆਪਣੇ ਨਾਲ ਸਰੀਰਕ ਸੰਬੰਧ ਬਣਾਉਣ ਨੂੰ ਕਹਿ ਰਹੇ ਹਨ, ਜਿਸਦੀ ਵੀ ਪੁਲਿਸ ਚੌਕੀ ਵਿਚ ਸ਼ਿਕਾਇਤ ਕੀਤੀ ਹੈ।


ਪੁਲਿਸ ਇੰਚਾਰਜ ਨੇ ਕਿਹਾ ਕਿ ਅੱਜ ਸ਼ਾਮ ਤੱਕ ਦੋਨੇ ਪਾਰਟੀਆ ਨੂੰ ਬੁਲਾ ਕੇ ਉਸਦੇ ਬਾਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਪੀੜਤਾ ਰਜਨੀ ਦਾ ਕਹਿਣਾ ਹੈ ਕਿ ਪਿਤਾ ਨਹੀ ਹੈ ਮਾਤਾ ਕਾਫੀ ਬਿਮਾਰ ਰਹਿੰਦੀ ਹੈ ਅਤੇ ਉਸਦਾ  ਭਰਾ ਬਾਰਡਰ ਉਤੇ ਫੌਜ ਵਿਚ ਤਾਇਨਾਤ ਹੈ ਅਤੇ ਉਸਦੀ ਮਦਦ ਕਰਨ ਵਾਲਾ ਕੋਈ ਵੀ ਨਹੀਂ ਹੈ।
First published: June 29, 2020, 4:27 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading