Home /News /punjab /

Bathinda: ਅੰਦਰ ਚੋਰੀ ਦੇ ਕੇਸ ਵਿੱਚ ਫੜੇ ਨੌਜਵਾਨ ਨੇ ਥਾਣੇ ਵਿੱਚ ਲਿਆ ਫਾਹਾ

Bathinda: ਅੰਦਰ ਚੋਰੀ ਦੇ ਕੇਸ ਵਿੱਚ ਫੜੇ ਨੌਜਵਾਨ ਨੇ ਥਾਣੇ ਵਿੱਚ ਲਿਆ ਫਾਹਾ

ਮ੍ਰਿਤਕ ਦੀ ਫਾਇਲ ਫੋਟੋ

ਮ੍ਰਿਤਕ ਦੀ ਫਾਇਲ ਫੋਟੋ

ਮ੍ਰਿਤਕ ਨੌਜਵਾਨ ਦੀ ਮਾਂ ਨੇ ਲਾਏ ਦੋਸ਼, ਚੋਰੀ ਦੇ ਕੇਸ ਵਿੱਚੋਂ ਕੱਢਣ ਲਈ ਪੁਲਿਸ ਮੰਗਦੀ ਸੀ 3 ਲੱਖ ਰੁਪਏ      

  • Share this:

ਬਠਿੰਡਾ- ਥਾਣਾ ਨਥਾਣਾ ਵਿਚ ਬੀਤੀ ਰਾਤ ਚੋਰੀ ਦੇ ਕੇਸ ਵਿਚ  ਗ੍ਰਿਫ਼ਤਾਰ ਕੀਤੇ ਇਕ ਨੌਜਵਾਨ ਵੱਲੋਂ ਹਵਾਲਾਤ ਵਿੱਚ ਰਾਤ ਨੂੰ ਉੱਪਰ ਲੈਣ ਲਈ ਦਿੱਤੀ ਰਜਾਈ ਦੇ ਕਵਰ ਦਾ ਹੀ ਫੰਦਾ ਬਣਾ ਕੇ ਫਾਹਾ ਲੈ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਨੌਜਵਾਨ ਵੱਲੋਂ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਘਟਨਾ ਦਾ ਥਾਣੇ ਦੇ ਮੁਨਸ਼ੀ ਨੂੰ ਸਵੇਰੇ ਪਤਾ ਲੱਗਿਆ ਤਾਂ ਆਨਨ ਫਾਨਨ ਵਿਚ ਪੁਲਿਸ ਨੇ ਤੁਰੰਤ ਮ੍ਰਿਤਕ ਦੀ ਲਾਸ਼ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਵਿਖੇ ਪਹੁੰਚਾਈ, ਜਿੱਥੇ ਜੱਜ ਦੀ ਮੌਜੂਦਗੀ ਵਿਚ ਪੋਸਟਮਾਰਟਮ ਕਰਵਾਇਆ ਗਿਆ । ਮ੍ਰਿਤਕ ਨੌਜਵਾਨ ਜਿਸ ਦੀ ਪਛਾਣ ਸਿਮਰਨਜੀਤ ਸਿੰਘ ਉਰਫ਼ ਗੋਲੀ ਪੁੱਤਰ ਦਰਸ਼ਨ ਸਿੰਘ ਵਾਸੀ ਗਲੀ ਨੰਬਰ 3 ਅਮਰਪੁਰਾ ਬਸਤੀ ਬਠਿੰਡਾ ਦੇ ਤੌਰ ਤੇ ਹੋਈ ਹੈ ।

ਮ੍ਰਿਤਕ ਨੌਜਵਾਨ ਦੀ ਮਾਂ ਸੁਖਵਿੰਦਰ ਕੌਰ ਨੇ ਦੋਸ਼ ਲਾਏ ਕਿ ਬੀਤੇ ਦਿਨ ਨਥਾਣਾ ਦੀ ਪੁਲਿਸ ਉਨ੍ਹਾਂ ਦੇ ਘਰ ਆਈ ਤੇ ਉਨ੍ਹਾਂ ਦੇ ਪੁੱਤਰ ਨੂੰ ਚੋਰੀ ਦੇ ਕੇਸ ਵਿਚ ਗ੍ਰਿਫ਼ਤਾਰ ਕਰਕੇ ਲੈ ਗਈ, ਜਦੋਂ ਉਨ੍ਹਾਂ ਨੇ ਲੜਕੇ ਨੂੰ ਛੱਡਣ ਦੀ ਮੰਗ ਕੀਤੀ ਤਾਂ ਪੁਲੀਸ ਨੇ ਉਨ੍ਹਾਂ ਤੋਂ ਦੋ-ਤੋਂ ਤਿੰਨ ਲੱਖ ਰੁਪਏ ਦੀ ਮੰਗ ਕੀਤੀ ਜੋ ਉਹ ਦੇਣ ਤੋਂ ਅਸਮਰੱਥ ਸਨ ਅਤੇ ਅੱਜ ਸਵੇਰੇ ਕਿਸੇ ਤੀਸਰੇ ਵਿਅਕਤੀ ਤੋਂ ਪਤਾ ਲੱਗਿਆ ਕਿ ਉਨ੍ਹਾਂ ਦੇ ਬੱਚੇ ਨੇ ਥਾਣੇ ਵਿਚ ਹੀ ਆਤਮਾ ਹੱਤਿਆ ਕਰ ਲਈ ਹੈ। ਉਹ ਤੁਰੰਤ ਸਿਵਲ ਹਸਪਤਾਲ ਪਹੁੰਚੇ। ਉਨ੍ਹਾਂ ਦੋਸ਼ ਲਾਇਆ ਕਿ ਹੈਰਾਨਗੀ ਇਸ ਗੱਲ ਦੀ ਹੈ ਕਿ ਇਸ ਘਟਨਾ ਦੀ ਪੁਲੀਸ ਵੱਲੋਂ ਵੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

ਇਸ ਮਾਮਲੇ ਤੇ ਜ਼ਿਲ੍ਹਾ ਪੁਲੀਸ ਮੁਖੀ ਅਮਨੀਤ ਕੌਂਡਲ ਨੇ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਸਾਰੇ ਮਾਮਲੇ ਦੀ ਜੁਡੀਸ਼ੀਅਲ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ । ਇਹ ਵੀ ਤੱਥ ਸਾਹਮਣੇ ਆਏ ਹਨ ਕਿ ਪੁਲੀਸ ਨੇ ਸੁਖਵਿੰਦਰ ਸਿੰਘ ਉਰਫ਼ ਗੋਲੀ ਅਤੇ ਉਸਦੇ ਇਕ ਸਾਥੀ ਹੈਪੀ ਬੇਟਾ ਤੇ ਮੁਕੱਦਮਾ ਨੰਬਰ35 ਮਿਤੀ12/3/22 ਨੂੰ ਉਹ ਧਾਰਾ 454/380 ਆਈ ਪੀ ਸੀ ਤਹਿਤ ਥਾਣਾ ਨਥਾਣਾ ਵਿਚ ਪਰਚਾ ਦਰਜ ਕੀਤਾ ਸੀ ਜਿਸ ਅਧੀਨ ਸਿਮਰਨਜੀਤ ਸਿੰਘ ਦੀ ਨਥਾਣਾ ਪੁਲਿਸ ਵੱਲੋਂ ਗ੍ਰਿਫਤਾਰੀ ਪਾਈ ਗਈ ਸੀ ।

Published by:Ashish Sharma
First published:

Tags: Bathinda, Suicide