Home /News /punjab /

ਬਹਿਬਲ ਗੋਲੀਕਾਂਡ : ਜਾਂਚ ਟੀਮ ਵੱਲੋਂ ਗੁਰਦੀਪ ਪੰਧੇਰ ਦਾ ਪੁਲਿਸ ਰਿਮਾਂਡ

ਬਹਿਬਲ ਗੋਲੀਕਾਂਡ : ਜਾਂਚ ਟੀਮ ਵੱਲੋਂ ਗੁਰਦੀਪ ਪੰਧੇਰ ਦਾ ਪੁਲਿਸ ਰਿਮਾਂਡ

ਬਹਿਬਲ ਗੋਲੀਕਾਂਡ : ਜਾਂਚ ਟੀਮ ਵੱਲੋਂ ਗੁਰਦੀਪ ਪੰਧੇਰ ਦਾ ਪੁਲਿਸ ਰਿਮਾਂਡ

ਬਹਿਬਲ ਗੋਲੀਕਾਂਡ : ਜਾਂਚ ਟੀਮ ਵੱਲੋਂ ਗੁਰਦੀਪ ਪੰਧੇਰ ਦਾ ਪੁਲਿਸ ਰਿਮਾਂਡ

  • Share this:
ਨਰੇਸ਼ ਸੇਠੀ

ਬੇਅਦਬੀ ਮਾਮਲੇ ਨਾਲ ਸਬੰਧਤ ਕੋਟਕਪੂਰਾ ਅਤੇ ਬਹਿਬਲ ਗੋਲੀਕਾਂਡ ਵਿੱਚ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੁਆਰਾ ਬਹਿਬਲ ਗੋਲੀਕਾਂਡ ਵਿੱਚ ਨਾਮਜ਼ਦ ਕੀਤੇ ਜਾਣ ਦੇ ਬਾਅਦ ਤਤਕਾਲੀਨ SHO ਕੋਟਕਪੂਰਾ ਗੁਰਦੀਪ ਸਿੰਘ ਨੂੰ ਪੰਧੇਰ ਨੂੰ ਅੱਜ ਫਿਰ ਇੱਕ ਵਾਰ ਦੋ ਦਿਨ ਲਈ ਪੁਲਿਸ ਰਿਮਾਂਡ ਉਤੇ ਲਿਆ ਗਿਆ ਹੈ। ਗੌਰਤਲਬ ਹੈ ਕਿ ਗੁਰਦੀਪ ਸਿੰਘ ਪੰਧੇਰ ਨੂੰ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿਸਦੇ ਬਾਅਦ ਬਹਿਬਲ ਕਲਾਂ ਗੋਲੀਕਾਂਡ ਨਾਲ ਸਬੰੰਧਿਤ ਥਾਨਾ ਬਾਜਖਾਨਾ ਵਿੱਚ ਦਰਜ FIR ਨੰਬਰ 130/15 ਵਿੱਚ ਧਾਰਾ 120 ਦਾ ਵਾਧਾ ਕਰਦੇ ਹੋਏ ਗੁਰਦੀਪ ਸਿੰਘ ਪੰਧੇਰ ਨੂੰ ਬਹਿਬਲ ਕਲਾਂ ਗੋਲੀਕਾਂਡ ਵਿੱਚ ਵੀ ਨਾਮਜਦ ਕੀਤਾ ਗਿਆ ਸੀ,  ਜਿਸ ਨੂੰ ਅੱਜ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ।

SIT ਦੁਆਰਾ ਸੱਤ ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਪਰ ਅਦਾਲਤ ਦੁਆਰਾ ਫੈਸਲਾ ਦਿੰਦੇ ਹੋਏ ਗੁਰਦੀਪ ਪੰਧੇਰ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ । ਗੁਰਦੀਪ ਸਿੰਘ ਪੰਧੇਰ ਇਸ ਤੋਂ ਪਹਿਲਾਂ ਕੋਟਕਪੂਰਾ ਗੋਲੀਕਾਂਡ ਵਿੱਚ ਨਿਆਇਕ ਹਿਰਾਸਤ ਤੇ ਚੱਲ ਰਿਹਾ ਹੈ।  ਉਸ ਵੱਲੋਂ ਬਹਿਬਲ ਕਲਾਂ ਗੋਲੀਕਾਂਡ ਵਿੱਚ ਆਪਣੀ ਅਗਾਉ ਜ਼ਮਾਨਤ ਅਰਜੀ ਵੀ ਦਰਜ ਕੀਤੀ ਗਈ ਸੀ, ਜਿਸ ਦੀ ਤਾਰੀਖ ਅੱਜ ਦੀ ਸੀ ਪਰ ਉਸ ਤੋਂ ਪਹਿਲਾਂ ਹੀ SIT ਦੁਆਰਾ ਅਦਾਲਤ ਵਿੱਚ ਅਰਜੀ ਦੇ ਕੇ ਗੁਰਦੀਪ ਸਿੰਘ ਪੰਧੇਰ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈਣ ਦੀ ਮੰਗ ਰੱਖੀ ਗਈ ਸੀ।
Published by:Ashish Sharma
First published:

Tags: Behbal Kalan, Faridkot

ਅਗਲੀ ਖਬਰ