ਸਾਵਧਾਨ! ਬੱਚੇ ਦੇ ਜਨਮ ਦਿਨ 'ਤੇ 20 ਹਜ਼ਾਰ ਦੀ ਆਨਲਾਇਨ ਘਡ਼ੀ ਮੰਗਵਾਈ, ਖੋਲ੍ਹਿਆ ਤਾਂ...

News18 Punjabi | News18 Punjab
Updated: November 21, 2020, 8:39 AM IST
share image
ਸਾਵਧਾਨ! ਬੱਚੇ ਦੇ ਜਨਮ ਦਿਨ 'ਤੇ 20 ਹਜ਼ਾਰ ਦੀ ਆਨਲਾਇਨ ਘਡ਼ੀ ਮੰਗਵਾਈ, ਖੋਲ੍ਹਿਆ ਤਾਂ...
ਆਨ-ਲਾਇਨ ਸ਼ਾਪਿੰਗ ਕਰਨ ਵਾਲੇ ਹੋ ਜਾਣ ਸਾਵਧਾਨ!

  • Share this:
  • Facebook share img
  • Twitter share img
  • Linkedin share img
ਨਰੇਸ਼ ਸੇਠੀ

ਫ਼ਰੀਦਕੋਟ: ਇਨ੍ਹੀ ਦਿਨਾਂ ਲੋਕਾਂ ਵਿਚ ਆਨ-ਲਾਇਨ ਸ਼ਾਪਿੰਗ ਕਰਨ ਦਾ ਕਾਫ਼ੀ ਜ਼ਿਆਦਾ ਰੁਝਾਨ ਵਧਦਾ ਜਾ ਰਿਹਾ ਹੈ ਪਰ ਕੁਝ ਆਨ-ਲਾਇਨ ਕੰਪਨੀਆਂ ਵੱਲੋਂ ਲੋਕਾਂ ਨੂੰ ਹਜਾਰਾਂ ਰੁਪਏ ਦੀ ਆਏ ਦਿਨ ਚੰਪਤ ਲਗਾਈ ਜਾ ਰਹੀ ਹੈ, ਜਿਸ ਦੀ ਤਾਜ਼ਾ ਮਿਸਾਲ ਮਿਲੀ ਫਰਦਿਕੋਟ ਸ਼ਹਿਰ ਅੰਦਰ ਜਿੱਥੇ ਇੱਕ ਪਤੀ ਪਤਨੀ ਨੇ ਆਪਣੇ ਬੇਟੇ ਦੇ ਜਨਮ ਦਿਨ ਦੀ ਖੁਸ਼ੀ ਵਿਚ ਇਕ ਸਾਈਟ ਤੋਂ ਏਪਲ ਕੰਪਨੀ ਦੀ ਘੜੀ ਜਿਸ ਉਤੇ 5000 ਰੁਪਏ ਦਾ ਡਿਸਕਾਉਂਟ ਚੱਲ ਸੀ ਅਤੇ ਕਰੀਬ 20 ਹਜ਼ਾਰ ਰੁਪਏ ਆਨਲਾਇਨ ਭੁਗਤਾਨ ਕਰਕੇ ਮੰਗਵਾਈ ਸੀ ਜਿਸ ਦੀ ਕੁੱਝ ਦਿਨ ਪਹਿਲਾਂ ਡਿਲਵਰੀ ਹੋ ਗਈ ਸੀ ਪਰ ਜਦੋਂ ਪਰਿਵਾਰ ਨੇ ਜਨਮ ਦਿਨ ਵਾਲੇ ਦਿਨ ਇਸ ਘੜੀ ਦੀ ਪੈਕਿੰਗ ਖੋਲੀ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ।

ਪੈਕਿੰਗ ਵਿੱਚੋਂ ਘੜੀ ਨਿਕਲੀ ਹੀ ਨਹੀਂ। ਪਰਿਵਾਰ ਦੀਆ ਬੱਚੇ ਦਾ ਜਨਮ ਦਿਨ ਮਨਾਉਣ ਦੀਆਂ ਖੁਸ਼ੀਆਂ ਵੀ ਫਿੱਕੀਆਂ ਪੈ ਗਈਆ। ਜਦੋਂ ਪਰਿਵਾਰ ਨੇ ਕੰਪਨੀ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਵੀ ਕੋਈ ਸੰਤੋਸ਼ਜਨਕ ਜਵਾਬ ਨਹੀਂ ਦਿੱਤਾ। ਹੁਣ ਪਰਿਵਾਰ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਅਤੇ ਲੋਕਾਂ ਨੂੰ ਆਨਲਾਇਨ ਖਰੀਦੋ ਫਰੋਖਤ ਨਾ ਕਰਨ ਦੀ ਸਲਾਹ ਦੇ ਰਿਹਾ ਹੈ।
ਇਸ ਮੌਕੇ ਗੱਲਬਾਤ ਕਰਦੇ ਹੋਏ ਪੀੜਤ ਪਤੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦੇ ਮੁੰਡੇ ਦਾ ਜਨਮ ਦਿਨ ਸੀ ਅਤੇ ਇਸ ਲਈ ਉਨ੍ਹਾਂ ਨੇ ਇੱਕ ਸਰਪ੍ਰਾਇਜ ਗਿਫਟ ਦੇ ਤੌਰ ਉਤੇ ਸਾਇਟ ਤੋਂ ਏਪਲ ਕੰਪਨੀ ਦੀ ਕਰੀਬ 25 ਹਜ਼ਾਰ ਰੁਪਏ ਦੀ ਕੀਮਤ ਵਾਲੀ ਇੱਕ ਸਮਾਰਟ ਘੜੀ ਜਿਸ ਉੱਤੇ ਆਫਰ 5 ਹਜ਼ਾਰ ਰੁਪਏ ਲੈਸ ਸੀ, ਅਸੀਂ 20,000 ਰੁਪਏ ਆਨਲਾਇਨ ਪੇਮੈਂਟ ਕਰਕੇ ਆਰਡਰ ਦਿੱਤਾ ਸੀ ਜਿਸ ਦੀ ਡਿਲਵਰੀ 3 ਨਵੰਬਰ ਨੂੰ ਹੋਈ ਸੀ ਪਰ ਉਨ੍ਹਾਂ ਨੇ ਇਸ ਘੜੀ ਦੀ ਪੈਕਿੰਗ ਨੂੰ ਸਰਪ੍ਰਾਇਜ ਗਿਫਟ ਦੇ ਤੌਰ ਉਤੇ ਸੰਭਾਲ ਦੇ ਰੱਖ ਦਿੱਤਾ ਖੋਲਿਆ ਨਹੀਂ । ਪਰ ਜਦੋਂ ਬੇਟੇ ਦੇ ਜਨਮ ਦਿਨ ਮੌਕੇ ਉਨ੍ਹਾਂ ਨੇ ਇਸ ਘੜੀ ਦੀ ਪੈਕਿੰਗ ਨੂੰ ਖੋਲਿਆ ਤਾਂ ਪੈਕਿੰਗ ਵਿੱਚੋਂ ਘੜੀ ਦੇ ਸਿਰਫ਼ ਪਟੇ ਹੀ ਨਿਕਲੇ ਘੜੀ ਨਹੀਂ ਨਿਕਲੀ। ਉਨ੍ਹਾਂ ਨੇ ਕਿਹਾ ਕਿ ਕੰਪਨੀ ਨੇ ਉਨ੍ਹਾਂ ਦੇ ਨਾਲ ਕਰੀਬ 20000 ਰੁਪਏ ਦੀ ਠਗੀ ਮਾਰੀ ਹੈ।
Published by: Gurwinder Singh
First published: November 21, 2020, 8:33 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading