ਭਗਵੰਤ ਮਾਨ ਨੇ ਮੁੱਖ ਮੰਤਰੀ ਤੇ ਸੁਖਬੀਰ ਬਾਦਲ ਨੂੰ ਲਾਈਵ ਡਿਬੇਟ 'ਚ ਬੈਠਣ ਦੀ ਦਿੱਤੀ ਚੁਣੌਤੀ 

News18 Punjabi | News18 Punjab
Updated: October 2, 2020, 8:54 PM IST
share image
ਭਗਵੰਤ ਮਾਨ ਨੇ ਮੁੱਖ ਮੰਤਰੀ ਤੇ ਸੁਖਬੀਰ ਬਾਦਲ ਨੂੰ ਲਾਈਵ ਡਿਬੇਟ 'ਚ ਬੈਠਣ ਦੀ ਦਿੱਤੀ ਚੁਣੌਤੀ 
ਪ੍ਰੈਸ ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਭਗਵੰਤ ਮਾਨ

ਰਾਹੁਲ ਗਾਂਧੀ ਕਿਸ ਮੂੰਹ ਨਾਲ ਪੰਜਾਬ ਵਿਚ ਕਰੇਗਾ ਰੋਡ ਸ਼ੋਅ, ਸੰਸਦ ‘ਚ ਜਿਸ ਦਿਨ ਖੇਤੀ ਬਿੱਲਾਂ ਨੂੰ ਲੈ ਕੇ ਬਹਿਸ ਸੀ ਉਸ ਦਿਨ ਰਾਹੁਲ ਗਾਂਧੀ ਸੀ ਗੈਰ ਹਾਜ਼ਰ  

  • Share this:
  • Facebook share img
  • Twitter share img
  • Linkedin share img
ਰੋਹਿਤ ਬਾਂਸਲ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਾਂਗਰਸ ਅਤੇ ਸ਼੍ਰੋਮਣੀ  ਅਕਾਲੀ ਦਲ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਇਨਾਂ ਦੋਵਾਂ ਪਾਰਟੀਆਂ ਨੂੰ ਤੱਥਾਂ ਸਮੇਤ ਪੰਜ ਸਵਾਲ ਪੁੱਛਣਾ ਚਾਹੁੰਦੇ ਹਨ ਕਿ ਅੱਜ ਤੱਕ ਕੈਪਟਨ ਅਤੇ ਬਾਦਲਾਂ ਦੀ ਜੋੜੀ ਨੇ ਪੰਜਾਬ ਦੀ ਭਲਾਈ ਲਈ ਕੀਤਾ ਹੀ ਕੀ ਹੈ?

ਇਨਾਂ ਸਵਾਲਾਂ ਦੇ ਜਵਾਬ ਦੇਣ ਲਈ ਬੇਸ਼ੱਕ ਉਹ ਗੂਗਲ ਦਾ ਸਹਾਰਾ ਲੈ ਲੈਣ, ਖ਼ਜ਼ਾਨੇ ‘ਤੇ ਬੋਝ ਬਣੇ ਸਲਾਹਕਾਰਾਂ ਦੀ ਫ਼ੌਜਾਂ ਤੋਂ ਲਿਖਵਾ ਲੈਣ, ਵੱਡੇ-ਵੱਡੇ ਰਜਿਸਟਰ ਲੈ ਆਉਣ ਜਾਂ ਮੇਰੇ (ਭਗਵੰਤ ਮਾਨ) ਨਾਲ ਲਾਈਵ ਡਿਬੇਟ ਵਿਚ ਕੈਪਟਨ ਅਮਰਿੰਦਰ ਅਤੇ ਸੁਖਬੀਰ ਸਿੰਘ ਬਾਦਲ ਬੈਠਣ। ਉਸੇ ਸਮੇਂ ਕੈਪਟਨ ਅਤੇ ਬਾਦਲਾਂ ਦਾ ਪੰਜਾਬ ਵਿਰੋਧੀ ਚਿਹਰਾ ਜਨਤਕ ਹੋ ਜਾਵੇਗਾ ਜੋ ਅੱਜ ਧਰਨੇ ਪ੍ਰਦਰਸ਼ਨ ਕਰਕੇ ਆਪਣੇ ਆਪ ਨੂੰ ਕਿਸਾਨ ਅਤੇ ਪੰਜਾਬ ਹਿਤੈਸ਼ੀ ਕਹਾਉਣ ਦੀ ਨਾਕਾਮ ਕੋਸ਼ਿਸ਼ਾਂ ਕਰ ਰਹੇ ਹਨ।
ਭਗਵੰਤ ਮਾਨ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਪੰਜਾਬ ਵਿਚ ਆ ਰਿਹਾ ਹੈ ਅਤੇ ਕਾਂਗਰਸ ਪਾਰਟੀ ਦਾ ਇਹ ਕਹਿਣਾ ਹੈ ਕਿ ਰਾਹੁਲ ਗਾਂਧੀ ਪੰਜਾਬ ਦੇ ਕਿਸਾਨਾਂ ਦੇ ਹਿਤਾਂ ਦਾ ਰਾਖੀ ਲਈ ਪੰਜਾਬ ਵਿਚ ਰੋਡ ਸ਼ੋਅ ਕਰਨਗੇ। ਇੱਥੇ ਇਹ ਸਵਾਲ ਖੜਾ ਹੁੰਦਾ ਹੈ ਕਿ ਰਾਹੁਲ ਗਾਂਧੀ ਕਿਹੜੇ ਮੂੰਹ ਨਾਲ ਪੰਜਾਬ ਵਿਚ ਰੋਡ ਸ਼ੋਅ ਕੱਢਣਗੇ, ਕਿਉਂਕਿ ਜਦੋਂ ਸੰਸਦ ਵਿਚ ਖੇਤੀ ਬਿੱਲਾਂ ਨੂੰ ਲੈ ਕੇ ਬਹਿਸ ਹੋ ਰਹੀ ਸੀ ਤਾਂ ਉਸ ਸਮੇਂ ਰਾਹੁਲ ਗਾਂਧੀ ਸੰਸਦ ਵਿਚੋਂ ਹੀ ਗੈਰ ਹਾਜ਼ਰ ਸਨ, ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਰਾਹੁਲ ਗਾਂਧੀ ਲਈ ਕਿਸਾਨ ਕੋਈ ਮਾਇਨੇ ਨਹੀਂ ਰੱਖਦਾ।  ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ 51 ਸੰਸਦ ਮੈਂਬਰ ਲੋਕ ਸਭਾ ਵਿਚ ਹਨ ਅਤੇ 40 ਸੰਸਦ ਮੈਂਬਰ ਰਾਜ ਸਭਾ ਵਿਚ ਹਨ, ਇਸ ਦੇ ਬਾਵਜੂਦ ਵੀ ਕਾਂਗਰਸ ਪਾਰਟੀ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਪਾਸ ਹੋਣ ਤੋਂ ਨਹੀਂ ਰੋਕ ਸਕੀ। ਮਾਨ ਨੇ ਕਿਹਾ ਕਿ 28 ਅਗਸਤ 2020 ਨੂੰ ਜਦੋਂ ਵਿਧਾਨ ਸਭਾ ਸੈਸ਼ਨ ਬੁਲਾਈ ਗਈ ਸੀ ਤਾਂ ਪੰਜਾਬ ਸਰਕਾਰ ਨੇ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਨ ਲਈ ਇੱਕ ਮਤਾ ਪਾਸ ਕੀਤਾ ਸੀ ਅਤੇ ਇਸ ਮਤੇ ਨੂੰ ਕੇਂਦਰ ਸਰਕਾਰ ਕੋਲ ਭੇਜਣਾ ਸੀ, ਪਰੰਤੂ ਕਿਸਾਨ ਵਿਰੋਧੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਤੇ ਨੂੰ 28 ਅਗਸਤ ਤੋਂ ਲੈ ਕੇ 14 ਸਤੰਬਰ ਤੱਕ ਕੁੱਲ 18 ਦਿਨ ਵਿਧਾਨ ਸਭਾ ਦੇ ਦਫ਼ਤਰ ਵਿਚ ਹੀ ਰੱਖਿਆ ਅਤੇ ਕੇਂਦਰ ਸਰਕਾਰ ਨੂੰ ਨਹੀਂ ਭੇਜਿਆ। ਜਿਸ ਦਿਨ 14 ਸਤੰਬਰ 2020 ਨੂੰ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਈ ਸੀ, ਉਸ ਦਿਨ ਹੀ ਇਹ ਮਤਾ ਕੇਂਦਰ ਸਰਕਾਰ ਨੂੰ ਭੇਜਿਆ ਜਾਣਾ ਚਾਹੀਦਾ ਸੀ ਪਰੰਤੂ ਅਜਿਹਾ ਨਹੀਂ ਹੋਇਆ, ਜਿਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਖੇਤੀ ਵਿਰੋਧੀ ਆਰਡੀਨੈਂਸਾਂ ਦੇ ਮੁੱਦੇ ਨੂੰ ਲੈ ਕੇ ਬਿਲਕੁਲ ਵੀ ਗੰਭੀਰ ਨਹੀਂ ਹੈ।

ਐਸ.ਏ.ਡੀ ਦਾ ਮਤਲਬ ਸੁਖਬੀਰ ਅਕਾਲੀ ਦਲ ਦੱਸਦਿਆਂ ਭਗਵੰਤ ਮਾਨ ਨੇ ਕਿਹਾ ਕਿ ਅੱਜ ਜਿਹੜਾ ਬਾਦਲ ਪਰਿਵਾਰ ਆਪਣੇ ਆਪ ਨੂੰ ਕਿਸਾਨ ਅਤੇ ਪੰਜਾਬ ਹਿਤੈਸ਼ੀ ਸਾਬਤ ਕਰਨ ਲਈ ਸੜਕਾਂ ‘ਤੇ ਟਰੈਕਟਰ ਰੈਲੀਆਂ ਕਰਕੇ ਇਹ ਕਹਿ ਰਿਹਾ ਹੈ ਕਿ ਅਸੀਂ ਕੈਬਨਿਟ ਮੀਟਿੰਗ ਵਿਚ ਖੇਤੀ ਆਰਡੀਨੈਂਸ ਬਿੱਲਾਂ ਦਾ ਵਿਰੋਧ ਕੀਤਾ ਸੀ, ਤਾਂ ਉਹ ਵਿਰੋਧ ਵਾਲੇ ਮਿਨਟਸ ਜਨਤਕ ਕਿਉਂ ਨਹੀਂ ਕਰਦੇ ਇਨਾਂ ਦੀ ਅਸਲੀਅਤ ਉਸ ਸਮੇਂ ਸਾਹਮਣੇ ਆ ਜਾਵੇਗੀ। ਬਾਦਲ ਜੋੜੀ ਨੇ ਕੈਬਿਨਟ ਮੀਟਿੰਗ ਵਿਚ ਖੇਤੀ ਬਿੱਲਾਂ ਨੂੰ ਪਾਸ ਕਰਵਾਉਣ ਵਿਚ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹੋਏ ਬਿੱਲਾਂ ਦਾ ਸਮਰਥਨ ਕੀਤਾ ਸੀ ਅਤੇ ਬਾਦਲਾਂ ਦੀ ਜੋੜੀ ਨੇ ਇਹ ਯੋਜਨਾ ਬਣਾਈ ਕਿ ਹਮੇਸ਼ਾ ਦੀ ਤਰਾਂ ਇਸ ਵਾਰ ਵੀ ਪੰਜਾਬ ਦੇ ਕਿਸਾਨਾਂ ਨੂੰ ਗੁਮਰਾਹ ਕਰ ਦਿੱਤਾ ਜਾਵੇਗਾ, ਪਰੰਤੂ ਅਫ਼ਸੋਸ ਹੁਣ ਪੰਜਾਬ ਦਾ ਕਿਸਾਨ ਅਤੇ ਸਮੂਹ ਵਰਗ ਇਨਾਂ ਬਾਦਲਾਂ ਦੀਆਂ ਕੁਝੀਆਂ ਚਾਲਾਂ ਤੋਂ ਪੂਰੀ ਤਰਾਂ ਵਾਕਫ਼ ਹੈ ਅਤੇ ਹੁਣ ਇਨਾਂ ਦੀ ਚਾਲਾਂ ਵਿਚ ਨਹੀਂ ਫਸੇਗੀ।

ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਪੰਜਾਬ ਭਰ ਵਿਚ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਧਰਨਾ ਪ੍ਰਦਰਸ਼ਨ ਕੋਈ ਧਾਰਮਿਕ ਪ੍ਰੋਗਰਾਮ ਨਹੀਂ ਹੈ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਧਾਰਮਿਕ ਗੁਰਦਵਾਰਿਆਂ ਵਿਚ ਹੀ ਕਿਉਂ ਰਾਜਨੀਤਿਕ ਮੀਟਿੰਗਾਂ ਕਰਦੇ ਹਨ, ਜੇ ਬਾਦਲਾਂ ‘ਚ ਹਿੰਮਤ ਹੈ ਤਾਂ ਇਹ ਕਿਸਾਨਾਂ ‘ਚ ਜਾ ਕੇ ਧਰਨਾ ਕਿਉਂ ਨਹੀਂ ਲਗਾਉਂਦੇ।  ਭਗਵੰਤ ਮਾਨ ਨੇ ਕਿਹਾ ਕਿ ਜੋ ਬੀਤੇ ਦਿਨ ਤਿੰਨੋਂ ਤਖ਼ਤ ਸਾਹਿਬਾਨਾਂ ਤੋਂ ਰੈਲੀਆਂ ਕੱਢੀਆਂ ਗਈਆਂ ਅਤੇ ਇਨਾਂ ਰੈਲੀਆਂ ਨੇ ਜਿਸ ਰਸਤੇ ਤੋਂ ਗੁਜ਼ਰਨਾ ਸੀ ਉਸ ਰਸਤੇ ਵਿਚ ਐਸਜੀਪੀਸੀ ਵੱਲੋਂ ਲੰਗਰ ਲਗਾਏ ਜਾਂਦੇ ਹਨ ਕਿ ਐਸਜੀਪੀਸੀ ਇਹ ਦੱਸੇਗੀ ਕਿ ਉਸ ਨੇ ਕਿਸਾਨਾਂ ਵੱਲੋਂ ਜਿੱਥੇ ਵੀ ਧਰਨੇ ਲਗਾਏ ਗਏ ਹਨ ਕਿ ਉੱਥੇ ਕਿੰਨੀ ਵਾਰ ਲੰਗਰ ਲਗਾਇਆ ਹੈ? ਭਗਵੰਤ ਮਾਨ ਨੇ ਕਿਹਾ ਕਿ ਜਦੋਂ ਵੀ ਬਾਦਲ ਪਰਿਵਾਰ ‘ਤੇ ਕਿਸੇ ਤਰਾਂ ਦਾ ਵੀ ਸੰਕਟ ਆਇਆ ਹੈ ਤਾਂ ਉਸ ਨੇ ਧਰਮ ਦਾ ਸਹਾਰਾ ਲੈ ਕੇ ਪੰਜਾਬ ਦੀ ਜਨਤਾ ਨੂੰ ਗੁਮਰਾਹ ਹੀ ਕੀਤਾ ਹੈ।

ਅੰਤ ਵਿਚ ਭਗਵੰਤ ਮਾਨ ਨੇ ਸਮੂਹ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਪਿੰਡਾਂ ਵਿਚ ਗ੍ਰਾਮ ਸਭਾਵਾਂ ਬੁਲਾ ਕੇ ਇਨਾਂ ਬਿਲਾਂ ਖਿਲਾਫ ਮਤਾ ਪਾਵਾਉਣ ਤਾਂਕਿ ਇਨਾਂ ਬਿਲਾਂ ਨੂੰ ਵਾਪਸ ਕਰਵਾਇਆ ਜਾ ਸਕੇ। ਇਸਦੇ ਨਾਲ ਹੀ ਮਾਨ ਨੇ ‘ਆਪ’ ਦੇ ਸਮੂਹ ਵਲੰਟੀਅਰਾਂ ਅਤੇ ਅਹੁਦੇਦਾਰਾਂ ਨੂੰ ਇਹ ਵੀ ਸੰਦੇਸ਼ ਦਿੱਤਾ ਕਿ ਉਹ ਜਿੱਥੇ ਵੀ ਕਿਸਾਨਾਂ ਦਾ ਕੋਈ ਸੰਘਰਸ਼ ਹੋ ਰਿਹਾ ਹੈ, ਉਸ ਸੰਘਰਸ਼ ਵਿਚ ਹਿੱਸਾ ਲੈਣ ਅਤੇ ਸੰਘਰਸ਼ ਵਿਚ ਨਾ ਤਾਂ ਪਾਰਟੀ ਦਾ ਕੋਈ ਝੰਡਾ ਲੈ ਕੇ ਜਾਣ, ਨਾ ਕੋਈ ਪਾਰਟੀ ਨਿਸ਼ਾਨ ਅਤੇ ਨਾ ਹੀ ਪਾਰਟੀ ਦੇ ਹੱਕ ‘ਚ ਕੋਈ ਨਾਅਰਾ ਲਗਾਉਣ ਬਲਕਿ ਕਿਸਾਨਾਂ ਦੇ ਹੱਕ ਵਿਚ ਜ਼ੋਰਦਾਰ ਇੱਕਜੁੱਟ ਹੋ ਕੇ ਇਨਾਂ ਜ਼ਾਲਮ ਸਰਕਾਰਾਂ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਨ।
Published by: Ashish Sharma
First published: October 2, 2020, 8:54 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading