Home /News /punjab /

Punjab Election Result 2022: ਭਗਵੰਤ ਮਾਨ ਦਾ ਵੱਡਾ ਦਾਅਵਾ, ਆਪ 100 ਤੋਂ ਪਾਰ ਵੀ ਜਾ ਸਕਦੀ ਹੈ...

Punjab Election Result 2022: ਭਗਵੰਤ ਮਾਨ ਦਾ ਵੱਡਾ ਦਾਅਵਾ, ਆਪ 100 ਤੋਂ ਪਾਰ ਵੀ ਜਾ ਸਕਦੀ ਹੈ...

Bhagwant Mann (file photo)

Bhagwant Mann (file photo)

 • Share this:
  ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਕੱਲ੍ਹ ਵੀਰਵਾਰ ਨੂੰ ਵੋਟਾਂ ਦੀ ਗਿਣਤੀ ਹੋ ਰਹੀ ਹੈ। ਸੱਤਾ ਲਈ ਜਿਥੇ 'ਆਪ' ਪ੍ਰਮੁੱਖ ਦਾਅਵੇਦਾਰ ਵਜੋਂ ਉਭਰੀ ਹੈ, ਜਦੋਂ ਕਿ ਕਾਂਗਰਸ ਬਹੁ-ਕੋਣੀ ਮੁਕਾਬਲੇ 'ਚ ਸੱਤਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਵੱਖ-ਵੱਖ ਐਗਜ਼ਿਟ ਪੋਲਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਆਮ ਆਦਮੀ ਪਾਰਟੀ (ਆਪ) ਪੰਜਾਬ ਵਿੱਚ ਅਗਲੀ ਸਰਕਾਰ ਬਣਾਏਗੀ।

  ਇਸ ਦੌਰਾਨ ਆਪ ਦੇ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ 100 ਤੋਂ ਵੱਧ ਸੀਟਾਂ ਵੀ ਜਿੱਤ ਸਕਦੀ ਹੈ। ਉਨ੍ਹਾਂ ਕਿਹਾ ਕਿ ਮੈਂ ਕੋਈ ਜੋਤਸ਼ੀ ਤਾਂ ਨਹੀਂ ਪਰ ਇੰਨਾ ਜਰੂਰ ਹੈ ਕਿ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਸਨ ਤੇ ਬਦਲਾਅ ਉਨ੍ਹਾਂ ਨੇ ਵੋਟਿੰਗ ਮਸ਼ੀਨਾਂ ਵਿਚ ਕੈਦ ਕਰ ਦਿੱਤਾ ਹੈ।

  ਸਾਡੇ ਵਰਕਰਾਂ ਨੇ ਦਿਨ ਰਾਤ ਇਕ ਕਰਕੇ ਪ੍ਰਚਾਰ ਕੀਤਾ, ਮਿਹਨਤ ਕੀਤੀ, ਇਸ ਲਈ ਮਿਹਨਤ ਦਾ ਨਤੀਜਾ ਚੰਗਾ ਆਵੇਗਾ। ਉਨ੍ਹਾਂ ਕਿਹਾ ਕਿ ਸੀਟਾਂ 80, 90 ਤੇ 100 ਤੋਂ ਵੀ ਪਾਰ ਹੋ ਸਕਦੀਆਂ ਹਨ।

  ਲੋਕਾਂ ਨੇ ਬਦਲਾਅ ਲਈ ਵੋਟਾਂ ਪਾਈਆਂ ਹਨ।
  Published by:Gurwinder Singh
  First published:

  Tags: Aam Aadmi Party, AAP Punjab, Assembly Elections 2022, Bhagwant Mann, Election Results 2022, Punjab Assembly Polls 2022

  ਅਗਲੀ ਖਬਰ