Home /News /punjab /

ਭਗਵੰਤ ਮਾਨ ਸਿਰਫ਼ ਨਾਂਅ ਦਾ ਮੁੱਖ ਮੰਤਰੀ ਐ; ਅਸਲੀ ਤਾਕਤ ਤਾਂ ਚੱਢਾ ਤੇ ਕੇਜਰੀਵਾਲ ਦੇ ਹੱਥ - ਬਾਜਵਾ

ਭਗਵੰਤ ਮਾਨ ਸਿਰਫ਼ ਨਾਂਅ ਦਾ ਮੁੱਖ ਮੰਤਰੀ ਐ; ਅਸਲੀ ਤਾਕਤ ਤਾਂ ਚੱਢਾ ਤੇ ਕੇਜਰੀਵਾਲ ਦੇ ਹੱਥ - ਬਾਜਵਾ

ਭਗਵੰਤ ਮਾਨ ਸਿਰਫ਼ ਨਾਂਅ ਦਾ ਮੁੱਖ ਮੰਤਰੀ ਐ; ਅਸਲੀ ਤਾਕਤ ਤਾਂ ਚੱਢਾ ਤੇ ਕੇਜਰੀਵਾਲ ਦੇ ਹੱਥ - ਬਾਜਵਾ

ਭਗਵੰਤ ਮਾਨ ਸਿਰਫ਼ ਨਾਂਅ ਦਾ ਮੁੱਖ ਮੰਤਰੀ ਐ; ਅਸਲੀ ਤਾਕਤ ਤਾਂ ਚੱਢਾ ਤੇ ਕੇਜਰੀਵਾਲ ਦੇ ਹੱਥ - ਬਾਜਵਾ

ਕਿਹੜੇ ਭਾਜਪਾ ਦੇ ਆਗੂ ਨੇ ਕਿੰਨੇ ਪੈਸ ਦੀ ਆਫਰ ਦਿੱਤੀ, ਇਸ ਨੂੰ ਜਨਤਕ ਕੀਤਾ ਜਾਣਾ ਚਾਹੀਦਾ ਹੈ।

  • Share this:

     ਚੰਡੀਗੜ੍ਹ- ਬੀਤੇ ਦਿਨੀਂ ਪੰਜਾਬ ਦੀ ਸੱਤਾਧਾਰੀ ਪਾਰਟੀ ਆਪ ਨੇ ਆਪ੍ਰੇਸ਼ਨ ਲੋਟਸ ਬੀਜੇਪੀ ਉਤੇ ਤਹਿਤ ਕੁਝ ਉਨ੍ਹਾਂ ਦੀ ਪਾਰਟੀ ਦੇ ਵਿਧਾਇਕਾਂ ਦੀ ਖਰੀਦੋ-ਫਰੋਖਤ ਦੇ ਦੋਸ਼ ਲਾਏ ਹਨ। ਇਸ ਬਾਬਤ ਕੱਲ ਆਪ ਵਿਧਾਇਕਾਂ ਦੇ ਵਫਦ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਪੰਜਾਬ ਦੇ ਡੀਜੀਪੀ ਨੂੰ ਸ਼ਿਕਾਇਤ ਕੀਤੀ ਸੀ, ਜਿਸ ਉਤੇ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਐਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਹੈ। ਆਪ੍ਰੇਸ਼ਨ ਲੋਟਸ ਬਾਰੇ ਗੱਲ ਕਰਦਿਆਂ ਵਿਰੋਧੀ ਧਿਰ ਦੇ ਨੇਤਾ   ਪ੍ਰਤਾਪ ਸਿੰਘ ਬਾਜਵਾ (partap singh bajwa) ਨੇ ਕਿਹਾ ਹੈ ਕਿ ਸਿਆਸਤ 'ਚ ਬਹੁਤ ਕੁਝ ਸੰਭਵ ਹੈ, ਭਾਜਪਾ ਪੂਰੇ ਦੇਸ਼ 'ਚ ਅਜਿਹਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਰਪਾਲ ਸਿੰਘ ਚੀਮਾ ਦੇ ਦੋਸ਼ਾਂ 'ਚ ਮੈਨੂੰ ਕੋਈ ਦਮ ਨਜ਼ਰ ਨਹੀਂ ਆਉਂਦਾ ਹੈ। ਉਨ੍ਹਾਂ ਕਿਹਾ ਕਿ 117 ਵਿਚੋਂ 2 ਮੈਂਬਰ ਬੀਜੇਪੀ ਦੇ ਹਨ। ਇਸ ਵੇਲੇ ਗੁਜਰਾਤ ਅਤੇ ਹਿਮਾਚਲ ਵਿੱਚ ਚੋਣਾਂ ਹੋਣ ਵਾਲੀਆਂ ਹਨ, ਇਸ ਦਾ ਵੱਡਾ ਅਸਰ ਪੈ ਸਕਦਾ ਹੈ। ਮੈਂ ਵਿਧਾਨ ਸਭਾ 'ਚ ਕਿਹਾ ਸੀ ਕਿ ਆਪ ਵਾਲਿਆਂ ਲਈ ਮਹਾਰਾਸ਼ਟਰ ਦਾ ਜਹਾਜ਼ ਕਿਸੇ ਵੇਲੇ ਵੀ ਚੰਡੀਗੜ੍ਹ ਉਤਰ ਸਕਦਾ ਹੈ।

    ਸ. ਬਾਜਵਾ ਨੇ ਕਿਹਾ ਕਿ ਕਿਹੜੇ ਭਾਜਪਾ ਦੇ ਆਗੂ ਨੇ ਕਿੰਨੇ ਪੈਸ ਦੀ ਆਫਰ ਦਿੱਤੀ, ਇਸ ਨੂੰ ਜਨਤਕ ਕੀਤਾ ਜਾਣਾ ਚਾਹੀਦਾ ਹੈ। ਆਪ ਵਾਲੇ 10 ਵਿਧਾਇਕ ਕਿਉਂ ਲੈਕੇ ਆਏ ਹਨ। ਮੈਨੂੰ ਇੰਨਾਂ ਦੀ ਗੱਲਾਂ ਵਿੱਚ ਦਮ ਨਹੀਂ ਲਗਦਾ। ਕੁਝ ਸਾਲ ਬਾਅਦ ਇਹ ਕੰਮ ਹੋ ਸਕਦਾ ਸੀ, ਇਸ ਵਿੱਚ ਕਈ ਸੰਭਾਵਨਾਵਾਂ ਹਨ। ਲਹਾਲ ਉਨ੍ਹਾਂ ਕੋਲ ਗੁਜਰਾਤ ਅਤੇ ਹਿਮਾਚਲ ਦੀਆਂ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਇਹ ਸੰਦੇਸ਼ ਦੇਣ ਦੀ ਤਾਕਤ ਨਹੀਂ ਹੈ, ਭਾਜਪਾ 'ਚ ਕਾਫੀ ਦਹਿਸ਼ਤ ਹੈ, ਸਾਡੀ ਲੋਕਪ੍ਰਿਅਤਾ ਵਧੀ ਹੈ, ਅਸੀਂ ਗੁਜਰਾਤ ਦੇ ਹਿਮਾਚਲ 'ਚ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ।

    ਬਾਜਵਾ ਨੇ ਅਗਨੀਪਥ ਯੋਜਨਾ ਨੂੰ ਲੈ ਕੇ ਕਿਹਾ ਕਿ, ਕਾਂਗਰਸ ਦਾ ਸਟੈਂਡ ਅਗਨੀਪਥ 'ਤੇ ਸਪੱਸ਼ਟ ਹੈ, ਜਿਸ ਸਰਕਾਰ ਨੇ ਆਪਣੇ ਸੈਨਿਕਾਂ ਨੂੰ ਕੁਝ ਸਹੂਲਤਾਂ ਦੇਣ ਤੋਂ ਇਨਕਾਰ ਕਰ ਦਿੱਤਾ, ਉਹ ਸਰਕਾਰ ਕਹਿਣ ਯੋਗ ਨਹੀਂ ਹੈ।

    ਭਗਵੰਤ ਮਾਨ ਦੇ ਜਰਮਨੀ ਦੌਰੇ ਉਤੇ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਬਿਆਨ ਦੇ ਰਿਹਾ ਹੈ, ਉਹ ਛੁੱਟੀ 'ਤੇ ਗਏ ਹੋਏ ਹਨ। ਉਨ੍ਹਾਂ ਦਾ ਟਵਿੱਟਰ ਹੈਂਡਲ ਵੀ ਉਨ੍ਹਾਂ ਦੇ ਹੱਥਾਂ 'ਚ ਨਹੀਂ ਹੈ, ਉਨ੍ਹਾਂ ਦਾ ਟਵਿਟਰ ਹੈਂਡਲ ਕੇਜਰੀਵਾਲ ਦੇ ਦਫਤਰ 'ਚ ਹੈ। ਭਗਵੰਤ ਮਾਨ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਪੰਜਾਬ 'ਚ ਕੀ ਚੱਲ ਰਿਹਾ ਹੈ, ਕਿਉਂਕਿ ਸਾਰੀ ਤਾਕਤ ਤਾਂ ਰਾਘਵ ਚੱਢਾ ਕੋਲ ਹੈ। ਪੰਜਾਬ ਵਿੱਚ ਭਗਵੰਤ ਮਾਨ ਕੋਲ ਵੱਡੇ ਘਰ ਹਨ, ਜਦੋਂ ਅਸੀਂ RTI ਤੋਂ ਰਿਪੋਰਟ ਮੰਗਦੇ ਹਾਂ ਤਾਂ ਸੁਰੱਖਿਆ ਕਾਰਨ ਦਾ ਹਵਾਲਾ ਦੇ ਕੇ ਸਾਨੂੰ ਕੁਝ ਨਹੀਂ ਦੱਸਦੇ। ਇੱਕ ਹੈਲੀਕਾਪਟਰ ਦੇ ਖਰਚੇ ਬਾਰੇ ਪੁੱਛਦੇ ਹਾਂ ਤਾਂ ਇਨਕਾਰ ਕਰ ਦਿੱਤਾ ਜਾਂਦਾ ਹੈ।

    Published by:Ashish Sharma
    First published:

    Tags: AAP Punjab, Bhagwant Mann, BJP, BMW car, Congress, Harpal cheema, Partap Singh Bajwa