• Home
  • »
  • News
  • »
  • punjab
  • »
  • BHAGWANT MANN LASHES OUT ON FORMER UNION MINISTER HARSIMRAT KAUR BADAL

ਹੈਲੀਕਾਪਟਰਾਂ ਦੇ ਮਾਲਕਾਂ ਦਾ ਧਰਤੀ ਉਤੇ ਨਿੱਘਾ ਸਵਾਗਤ, ਵਕਤ ਬਹੁਤ ਵੱਡੀ ਚੀਜ਼ ਹੈ: ਭਗਵੰਤ ਮਾਨ

''ਹੈਲੀਕਾਪਟਰਾਂ ਦੇ ਮਾਲਕਾਂ ਦਾ ਧਰਤੀ ਉਤੇ ਨਿੱਘਾ ਸਵਾਗਤ, ਵਕਤ ਬਹੁਤ ਵੱਡੀ ਚੀਜ਼ ਹੈ' (ਫੋਟੋ ਕੈ. ਭਗਵੰਤ ਮਾਨ ਟਵਿੱਟਰ)

  • Share this:
    ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪਿਛਲੇ ਦਿਨੀਂ ਨਰਮਾ ਚੁਗਦਿਆਂ ਔਰਤਾਂ ਨਾਲ ਫੋਟੋਆਂ ਸਾਂਝੀਆਂ ਕੀਤੀਆਂ ਸਨ। ਹੁਣ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਇਨ੍ਹਾਂ ਤਸਵੀਰਾਂ ਨੂੂੰ ਟਵੀਟ ਕਰਕੇ ਤੰਜ ਕੱਸਿਆ ਹੈ।

    ਭਗਵੰਤ ਮਾਨ ਨੇ ਲਿਖਿਆ ਹੈ ਕਿ ਹੈਲੀਕਾਪਟਰਾਂ ਦੇ ਮਾਲਕਾਂ ਦਾ ਧਰਤੀ ਉਤੇ ਨਿੱਘਾ ਸਵਾਗਤ ਹੈ, ਵਕਤ ਬਹੁਤ ਵੱਡੀ ਚੀਜ਼ ਹੈ.... ਡਰ ਕੇ ਰਹਿਣਾ ਚਾਹੀਦੈ''।



    ਭਗਵੰਤ ਮਾਨ ਦਾ ਇਸ਼ਾਰਾ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਅਕਾਲੀ ਦਲ, ਖਾਸ ਕਰਕੇ ਬਾਦਲ ਪਰਿਵਾਰ ਵੱਲੋਂ ਵਿੱਢੀਆਂ ਸਰਗਰਮੀਆਂ ਵੱਲ ਜਾਪਦਾ। ਪਿਛਲੇ ਪੰਜ ਸਾਲਾਂ ਵਿਚ ਅਕਾਲੀ ਦਲ ਕੋਲੋਂ 10 ਸਾਲ ਪੁਰਾਣੀ ਪੰਜਾਬ ਦੀ ਸੱਤਾ ਵੀ ਚਲੀ ਗਈ ਤੇ ਕੇਂਦਰੀ ਮੰਤਰੀ ਬੀਬਾ ਬਾਦਲ ਕੋਲੋਂ ਕੇਂਦਰੀ ਮੰਤਰੀ ਦੀ ਕੁਰਸੀ ਵੀ ਜਾਂਦੀ ਰਹੀ।
    Published by:Gurwinder Singh
    First published:
    Advertisement
    Advertisement