Home /News /punjab /

Election Results 2022: ਭਗਵੰਤ ਮਾਨ ਦੀ ਮਾਂ ਨੇ ਕੀਤਾ ਪੰਜਾਬੀਆਂ ਦਾ ਧੰਨਵਾਦ, ਜਸ਼ਨਾਂ ਦਾ ਮਾਹੌਲ

  • Share this:
    ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ। ਇਸ ਨਾਲ 1304 ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਹੋ ਜਾਵੇਗਾ। ਇਸ ਦੌਰਾਨ ਭਗਵੰਤ ਮਾਨ ਦੇ ਘਰ ਜਸ਼ਨਾਂ ਦਾ ਮਾਹੌਲ ਹੈ। ਆਮ ਆਦਮੀ ਪਾਰਟੀ ਨੇ ਜਸ਼ਨਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

    ਭਗਵੰਤ ਮਾਨ ਦੀ ਮਾਂ ਨੇ ਆਪਣੇ ਪੁੱਤ ਦੀ ਜਿੱਤ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਪੰਜਾਬੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਮਿਹਰ ਕਰੇਗਾ।

    ਉਨ੍ਹਾਂ ਕਿਹਾ ਕਿ ਮੇਰਾ ਅਸ਼ੀਰਵਾਦ ਪੁੱਤ ਦੇ ਨਾਲ ਹੈ। ਮੈਂ ਸਾਰੇ ਪੰਜਾਬੀਆਂ ਦਾ ਧੰਨਵਾਦ ਕਰਦੀਆਂ ਹਨ। ਮੇਰੇ ਮਾਨ ਨੂੰ ਪੂਰਾ  ਸਾਥ ਹੈ। ਉਨ੍ਹਾਂ ਕਿਹਾ ਕਿ ਮੈਂ ਭਗਵੰਤ ਲਈ ਸਾਗ ਬਣਾਇਆ ਹੈ ।

    ਭਗਵੰਤ ਮਾਨ ਦੇ ਘਰ ਜਲੇਬੀਆਂ ਬਣਾਈਆਂ ਜਾ ਰਹੀਆਂ ਹਨ। ਭਗਵੰਤ ਮਾਨ ਆਪ ਦੇ ਮੁੱਖ ਮੰਤਰੀ ਉਮੀਦਵਾਰ ਹਨ ਤੇ ਧੂਰੀ ਤੋਂ ਚੋਣ ਲੜ ਰਹੇ ਹਨ।

    ਵਾਲੰਟੀਅਰ ਵੀ ਭਗਵੰਤ ਮਾਨ ਦੀ ਕੋਠੀ ’ਤੇ ਪੁੱਜ ਰਹੇ ਹਨ। ਪਿੰਡ ਵਾਸੀਆਂ ਵੱਲੋਂ ਜਸ਼ਨ ਮਨਾਉਣ ਦੀਆਂ ਤਿਆਰੀਆਂ ਵੱਡੇ ਪੱਧਰ ’ਤੇ ਚੱਲ ਰਹੀਆਂ ਹਨ। ਵੱਡੀ ਸਕਰੀਨ ’ਤੇ ਪਿੰਡ ਦੇ ਸਾਰੇ ਲੋਕ ਇਕੱਠੇ ਬੈਠ ਕੇ ਨਤੀਜੇ ਵੇਖਣਗੇ।

    ਇਕੱਠ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਠੀ ਨੇੜਲੇ ਇੱਕ ਪਲਾਟ ਵਿੱਚ ਵੱਡਾ ਪੰਡਾਲ ਲਗਾਇਆ ਜਾ ਰਿਹਾ ਹੈ। ਪੰਡਾਲ ਦੇ ਨੇੜੇ ਹੀ ਇੱਕ ਕੋਠੀ ’ਤੇ ਕਰੀਬ ਅੱਧੀ ਦਰਜਨ ਸਪੀਕਰ ਫਿੱਟ ਕੀਤੇ ਗਏ ਹਨ ਤੇ ਦੀਵਾਰ ’ਤੇ ਵੱਡੀ ਸਕਰੀਨ ਲਗਾਈ ਜਾ ਰਹੀ ਸੀ।
    Published by:Gurwinder Singh
    First published:

    Tags: Assembly Elections 2022, Election Results 2022, Punjab Assembly election 2022, Punjab Assembly Polls 2022, Punjab Election Results 2022

    ਅਗਲੀ ਖਬਰ