ਭਗਵੰਤ ਮਾਨ ਦਾ ਸਵਾਲ- ਖੇਤੀ ਆਰਡੀਨੈਂਸਾਂ ਬਾਰੇ ਅਜੇ ਵੋਟਿੰਗ ਹੋਈ ਹੀ ਨਹੀਂ, ਸੁਖਬੀਰ ਕਿਥੇ ਵੋਟ ਪਾ ਆਏ?

News18 Punjabi | News18 Punjab
Updated: September 16, 2020, 10:23 AM IST
share image
ਭਗਵੰਤ ਮਾਨ ਦਾ ਸਵਾਲ- ਖੇਤੀ ਆਰਡੀਨੈਂਸਾਂ ਬਾਰੇ ਅਜੇ ਵੋਟਿੰਗ ਹੋਈ ਹੀ ਨਹੀਂ, ਸੁਖਬੀਰ ਕਿਥੇ ਵੋਟ ਪਾ ਆਏ?
ਭਗਵੰਤ ਮਾਨ ਦਾ ਸਵਾਲ- ਖੇਤੀ ਆਰਡੀਨੈਂਸਾਂ ਬਾਰੇ ਅਜੇ ਵੋਟਿੰਗ ਹੋਈ ਹੀ ਨਹੀਂ, ਸੁਖਬੀਰ ਕਿਥੇ ਵੋਟ ਪਾ ਆਏ?

  • Share this:
  • Facebook share img
  • Twitter share img
  • Linkedin share img
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਸੰਸਦ ਵਿਚ ਖੇਤੀ ਆਰਡੀਨੈਂਸਾਂ ਦੇ ਖਿਲਾਫ ਵੋਟ ਪਾਉਣ ਵਾਲੇ ਬਿਆਨ ਉਤੇ ਹੈਰਾਨੀ ਪ੍ਰਗਟਾਈ ਹੈ। ਮਾਨ ਨੇ ਕਿਹਾ ਹੈ ਕਿ ਕੱਲ੍ਹ ਤਾਂ ਇਨ੍ਹਾਂ ਬਿੱਲਾਂ ਉਤੇ ਸੰਸਦ ਵਿਚ ਵੋਟਿੰਗ ਹੋਈ ਹੀ ਨਹੀਂ, ਫਿਰ ਸੁਖਬੀਰ ਆਰਡੀਨੈਂਸਾਂ ਦੇ ਵਿਰੋਧ ਵਿਚ ਕਿਥੇ ਵੋਟ ਪਾ ਆਏ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਹੁਣ ਤੱਕ ਇਨ੍ਹਾਂ ਆਰਡੀਨੈਂਸਾਂ ਨੂੰ ਕਿਸਾਨਾਂ ਲਈ ਫਾਇਦੇਮੰਦ ਦੱਸਦੇ ਆਏ ਹਨ ਤੇ ਹੁਣ ਇਕਦਮ ਪਲਟੀ ਮਾਰ ਲਈ। ਉਨ੍ਹਾਂ ਕਿਹਾ ਕਿ ਕੱਲ੍ਹ ਇਨ੍ਹਾਂ ਬਿੱਲਾਂ ਬਾਰੇ ਕੋਈ ਵੋਟਿੰਗ ਨਹੀਂ ਹੋਈ ਤੇ ਸੁਖਬੀਰ ਬਾਦਲ ਆਖ ਰਹੇ ਹਨ ਕਿ ਉਹ ਆਰਡੀਨੈਂਸਾਂ ਦੇ ਖਿਲਾਫ ਵੋਟ ਪਾ ਕੇ ਆਏ ਹਨ। ਆਪਣੇ ਫੇਸਬੁਕ ਲਾਇਵ ਵਿਚ ਮਾਨ ਨੇ ਕਿਹਾ ਕਿ ਸੁਖਬੀਰ ਸਿਰਫ ਗੁੰਮਰਾਹ ਕਰ ਰਹੇ ਹਨ।
ਦੱਸ ਦਈਏ ਕਿ ਕੱਲ੍ਹ ਸੁਖਬੀਰ ਨੇ ਦਾਅਵਾ ਕੀਤਾ ਸੀ ਕਿ ਉਹ ਕਿਸਾਨਾਂ ਦੇ ਹੱਕਾਂ ਵਿਚ ਖੜ੍ਹੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਜ਼ਰੂਰੀ ਵਸਤਾਂ (ਸੋਧ) ਬਿੱਲ 2020 ਦਾ ਜ਼ੋਰਦਾਰ ਵਿਰੋਧ ਕੀਤਾ ਤੇ ਕਿਹਾ ਕਿ ਕਿਸਾਨਾਂ ਦੀ ਪਾਰਟੀ ਹੋਣ ਦੇ ਨਾਅਤੇ ਉਹ ਅਜਿਹੀ ਕਿਸੇ ਵੀ ਚੀਜ਼ ਦੀ ਹਮਾਇਤ ਨਹੀਂ ਕਰ ਸਕਦੀ ਜੋ ਦੇਸ਼ ਖਾਸ ਤੌਰ 'ਤੇ ਪੰਜਾਬ ਦੇ ਅੰਨਦਾਤਾ ਦੇ ਹਿੱਤਾਂ ਦੇ ਖਿਲਾਫ ਹੋਵੇ।

ਸ੍ਰੀ ਬਾਦਲ ਨੇ ਲੋਕ ਸਭਾ ਵਿਚ ਜ਼ੋਰਦਾਰ ਤਕਰੀਰ ਵਿਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦਾ ਹੀ ਸੰਗਠਨ ਹੈ। ਹਰ ਅਕਾਲੀ ਇਕ ਕਿਸਾਨ ਹੈ ਤੇ ਹਰ ਕਿਸਾਨ ਦਿਲੋਂ ਇਕ ਅਕਾਲੀ ਹੈ। ਉਹਨਾਂ ਕਿਹਾ ਕਿ ਪਾਰਟੀ ਨੇ ਹਮੇਸ਼ਾ ਕਿਸਾਨਾਂ ਵਾਸਤੇ ਲੜਾਈ ਲੜੀ ਹੈ ਤੇ ਉਹਨਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਸਰਵਉਚ ਕੁਰਬਾਨੀਆਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਇਸ ਵਿਰਾਸਤ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ ਭਾਵੇਂ ਸਾਨੂੰ ਕੋਈ ਵੀ ਕੀਮਤ ਅਦਾ ਕਰਨੀ ਪਵੇ।
Published by: Gurwinder Singh
First published: September 16, 2020, 10:16 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading