Home /News /punjab /

ਰਿਵਾਇਤੀ ਪਾਰਟੀਆਂ ਤੋਂ ਮੁਕਤੀ ਦਿਵਾਉਣ ਲਈ ਆਪ ਦੀ ਸਰਕਾਰ ਬਣਾਉਣਾ ਬੇਹੱਦ ਜ਼ਰੂਰੀ - ਭਗਵੰਤ ਮਾਨ

ਰਿਵਾਇਤੀ ਪਾਰਟੀਆਂ ਤੋਂ ਮੁਕਤੀ ਦਿਵਾਉਣ ਲਈ ਆਪ ਦੀ ਸਰਕਾਰ ਬਣਾਉਣਾ ਬੇਹੱਦ ਜ਼ਰੂਰੀ - ਭਗਵੰਤ ਮਾਨ

2022 ਵਿਚ ਵੱਡਾ ਇਨਕਲਾਬ ਆਵੇਗਾ : ਭਗਵੰਤ ਮਾਨ

2022 ਵਿਚ ਵੱਡਾ ਇਨਕਲਾਬ ਆਵੇਗਾ : ਭਗਵੰਤ ਮਾਨ

ਮਾਝੇ ਦੇ ਵਿਚ ਜਿਲਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਤੋਂ ਆਮ ਆਦਮੀ ਪਾਰਟੀ ਨੇ ਕੀਤਾ ਚੋਣ ਮੁਹਿੰਮ ਦਾ ਅਗਾਜ਼

  • Share this:

Sidharth Arora

ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪ ਆਦਮੀ ਪਾਰਟੀ ਵੱਲੋ ਮਾਝੇ ਦੇ ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਤੋਂ ਚੌਣ ਮੁਹਿੰਮ ਦੀ ਸ਼ੁਰੂਆਤ ਕੀਤੀ। ਮਿਸ਼ਨ 2022 ਮੁਹਿੰਮ ਤਹਿਤ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਨ ਮਾਨ ਪੱਟੀ ਦੇ ਮਾਹੀ ਰਿਜ਼ੋਰਟ ਵਿਖੇ ਹਲਕਾ ਇੰਚਾਰਜ ਲਾਲਜੀਤ ਸਿੰਘ ਭੁੱਲਰ ਵੱਲੋ ਕਰਵਾਏ ਸਮਾਗਮ ਮੌਕੇ ਵਰਕਰਾਂ ਨਾਲ ਮੁਲਾਕਾਤ ਕਰਨ ਪੁੱਜੇ।

ਇਸ ਮੌਕੇ ਭਗਵੰਤ ਮਾਨ ਨੇ ਪੱਟੀ ਹਲਕੇ ਅੰਦਰ ਆਪ ਪਾਰਟੀ ਦੀ ਸਥਿਤੀ ਸਬੰਧੀ ਆਗੂਆਂ ਤੋਂ ਜਾਣਕਾਰੀ ਪ੍ਰਾਪਤ ਕੀਤੀ ਅਤੇ ਸਾਰਿਆਂ ਨੂੰ ਚੋਣਾਂ ਲਈ ਤਿਆਰ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਰਿਵਾਇਤੀ ਪਾਰਟੀਆਂ ਤੋਂ ਮੁਕਤ ਕਰਵਾਉਣ ਲਈ ਆਪ ਦੀ ਸਰਕਾਰ ਬਣਾਉਨਾ ਬੇਹੱਦ ਜ਼ਰੂਰੀ ਹੈ ਤਾਂ ਜੋ ਪੰਜਾਬ ਨੂੰ ਤਰੱਕੀ ਅਤੇ ਖੁਸ਼ਹਾਲੀ ਵੱਲ ਵਧਾਇਆ ਜਾ ਸਕੇ । ਨਾਲ ਹੀ ਭਗਵੰਤ ਮਾਨ ਨੇ  ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਐਲਾਨ ਮੰਤਰੀ ਦੱਸਦਿਆ ਕਿਹਾ ਕਿ ਚੋਣਾਂ ਨੂੰ ਲੈ ਕੇ ਝੂਠੇ ਵਾਅਦੇ ਕਰ ਰਿਹਾ ਹੈ। ਪਰ ਲੋਕ ਰਵਾਇਤੀ ਪਾਰਟੀਆਂ ਨੂੰ ਮੁੰਹ ਨਹੀਂ ਲਗਾਉਣਗੇ। ਇਸ ਮੌਕੇ ਆਪ ਦੇ ਪੰਜਾਬ ਬੁਲਾਰੇ ਅਤੇ ਪੱਟੀ ਹਲਕੇ ਦੇ ਇੰਚਾਰਜ਼ ਲਾਲਜੀਤ ਭੁੱਲਰ ਨੇ ਕਿਹਾ ਕਿ ਜਨਤਾ ਅਕਾਲੀ ਦਲ ਅਤੇ ਕਾਂਗਰਸ ਤੋਂ ਕਿਨਾਰਾ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਆਪ ਦੀ ਸਮੁੱਚੀ ਲੀਡਰਸ਼ਿਪ ਪੰਜਾਬ ਅਤੇ ਪੰਜਾਬੀਅਤ ਦੀ ਹਿਮਾਇਤੀ ਹੈ।

ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਨ ਮਾਨ ਨੇ ਕਿਹਾ ਕਿ ਨੇ ਕਿਹਾ ਕਿ 29 ਨੂੰ ਪਾਰਲੀਮੈਂਟ ਜਾਵਾਗੇ ਜਿੱਥੇ ਕਿਸਾਨੀ ਬਿੱਲ ਰਪੀਡ ਹੋਣਗੇਸ ਇਸ ਮੌਕੇ ਐਮਐਸਪੀ ਦੀ ਗਰੰਟੀ ਦੀ ਮੰਗ ਕਰਾਗੇ। ਦਿੱਲੀ ਅੰਦੋਲਣ ’ਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਾਗੇ। ਲਖਮੀਰਪੁਰਾ ਬੇਹੱਦ ਨਿੰਦਣੋਸਗ ਹੈ। ਮਾਨ ਨੈ ਕਿਹਾ ਕਿ ਬਿੱਲ ਵਾਪਸ ਲੈਣ ਦਾ ਮਤਲਬ ਆਪਣੀ ਗਲਤੀ ਮੰਨ ਲੈਣੀ, ਪਰ ਜੇ ਬਿੱਲ ਪਹਿਲਾਂ ਹੀ ਵਾਪਸ ਲਏ ਹੁੰਦੇ ਤਾ ਸੈਕੜੈ ਕਿਸਾਨ ਆਪਣੀ ਜਾਨ ਨਾ ਗਵਾਉਦੇ। ਮਾਨ ਨੇ ਕਿਹਾ ਕਿ ਸਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਮੁਆਵਜ਼ਾ ਦਿੱਤਾ ਜਾਵੇ। ਰਹਿਣ ਬਸੇਰ ਲਈ ਨੋਕਰੀ ਦਿੱਤੀ ਜਾਵੇ। ਇਸ ਮੌਕੇ ਮਾਨ ਨੇ ਕਿਹਾ ਕਿ ਕਾਂਗਰਸ ਪਿਛਲੀਆਂ ਚੋਣਾਂ ’ਚ 129 ਪੰਨਿਆ ਵਿਚ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸਨ ਪਰ ਪੂਰੇ ਨਹੀਂ ਕੀਤੇ। ਲੋਕ ਬੇਅਦਬੀਆਂ ਭੁੱਲੇ ਨਹੀਂ ਹਨ ਅਤੇ ਨਾ ਹੀ ਬੇਅਦਬੀਆਂ ਕਰਵਾਉਣ ਵਾਲੇ ਮੁਲਜਮਾਂ ਦੇ ਲੋਕਾ ਨੂੰ ਜਿਨ੍ਹਾਂ ਸਜਾ ਨਹੀਂ ਦਿੱਤੀ।  ਉਨ੍ਹਾਂ ਦੱਸਿਆ ਕਿ ਲੋਕ ਆਪ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਪ ਨਾਲ ਧੜਾਧੜ ਜੁੜ ਰਹੇ। ਜੋ ਇਸ ਗੱਲ ਦਾ ਸੰਕੇਤ ਹੈ ਕਿ 2022 ਵਿਚ ਵੱਡਾ ਇਨਕਲਾਬ ਆਵੇਗਾ।

ਇਸ ਮੌਕੇ ਆਪ ਦੇ ਪੰਜਾਬ ਬੁਲਾਰੇ ਅਤੇ ਪੱਟੀ ਹਲਕੇ ਦੇ ਇੰਚਾਰਜ਼ ਲਾਲਜੀਤ ਭੁੱਲਰ ਨੇ ਕਿਹਾ ਕਿ ਜਨਤਾ ਅਕਾਲੀ ਦਲ ਅਤੇ ਕਾਂਗਰਸ ਤੋਂ ਕਿਨਾਰਾ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਆਪ ਦੀ ਸਮੁੱਚੀ ਲੀਡਰਸ਼ਿਪ ਪੰਜਾਬ ਅਤੇ ਪੰਜਾਬੀਅਤ ਦੀ ਹਿਮਾਇਤੀ ਹੈ।

Published by:Ashish Sharma
First published:

Tags: AAP Punjab, Bhagwant Mann, Tarn taran