Home /News /punjab /

ਪਹਿਲਾਂ ਕਾਂਗਰਸੀ ਕਹਿੰਦੇ ਸੀ ਸਾਨੂੰ ਫੜ ਲੋ, ਜੇ ਹੁਣ ਫੜ ਲਏ ਕਹਿੰਦੇ ਕਿਉਂ ਫੜਿਆ: ਭਗਵੰਤ ਮਾਨ

ਪਹਿਲਾਂ ਕਾਂਗਰਸੀ ਕਹਿੰਦੇ ਸੀ ਸਾਨੂੰ ਫੜ ਲੋ, ਜੇ ਹੁਣ ਫੜ ਲਏ ਕਹਿੰਦੇ ਕਿਉਂ ਫੜਿਆ: ਭਗਵੰਤ ਮਾਨ

ਪਹਿਲਾਂ ਕਾਂਗਰਸੀ ਕਹਿੰਦੇ ਸੀ ਸਾਨੂੰ ਫੜ ਲੋ, ਜੇ ਹੁਣ ਫੜ ਲਏ ਕਹਿੰਦੇ ਕਿਉਂ ਫੜਿਆ: ਮਾਨ

ਪਹਿਲਾਂ ਕਾਂਗਰਸੀ ਕਹਿੰਦੇ ਸੀ ਸਾਨੂੰ ਫੜ ਲੋ, ਜੇ ਹੁਣ ਫੜ ਲਏ ਕਹਿੰਦੇ ਕਿਉਂ ਫੜਿਆ: ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਹੈ ਕਿ ਕੋਈ ਵੀ ਲੀਡਰ ਦੀ ਗ੍ਰਿਫ਼ਤਾਰੀ ਸਿਆਸੀ ਬਦਲਾਖੋਰੀ ਕਰਕੇ ਨਹੀਂ ਹੋ ਰਹੀ, ਕਾਨੂੰਨ ਮੁਤਾਬਕ ਹੀ ਸਾਰਾ ਕੰਮ ਹੋ ਰਿਹਾ ਹੈ। ਪਹਿਲਾਂ ਕਾਂਗਰਸੀ ਕਹਿੰਦੇ ਸੀ ਸਾਨੂੰ ਫੜ ਲੋ, ਜੇ ਹੁਣ ਫੜ ਲਏ ਕਹਿੰਦੇ ਕਿਉਂ ਫੜਿਆ।

  • Share this:

    ਦਾਣਾ ਮੰਡੀ ਟੈਂਡਰ ਘੁਟਾਲੇ ’ਚ ਵਿਜੀਲੈਂਸ ਲੁਧਿਆਣਾ ਰੇਂਜ ਦੀ ਟੀਮ ਨੇ ਕੱਲ੍ਹ ਦੇਰ ਸ਼ਾਮ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫ਼ਤਾਰ ਕਰ ਲਿਆ। ਕਾਂਗਰਸ ਆਗੂ ਨੂੰ ਉਸ ਸਮੇਂ ਫੜਿਆ ਜਦੋਂ ਉਹ ਮਾਲ ਰੋਡ ’ਤੇ ਇੱਕ ਸੈਲੂਨ ’ਚ ਵਾਲ ਕਟਵਾ ਰਹੇ ਸਨ। ਇਸ ਦੌਰਾਨ ਕਾਂਗਰਸੀ ਆਗੂਆਂ ਵੱਲੋਂ ਲਗਾਤਾਰ ਇਸ ਕਾਰਵਾਈ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਸ ਨੂੰ ਬਦਲਾਖੋਰੀ ਦੱਸਿਆ ਹੈ।

    ਉਧਰ, ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਹੈ ਕਿ ਕੋਈ ਵੀ ਲੀਡਰ ਦੀ ਗ੍ਰਿਫ਼ਤਾਰੀ ਸਿਆਸੀ ਬਦਲਾਖੋਰੀ ਕਰਕੇ ਨਹੀਂ ਹੋ ਰਹੀ, ਕਾਨੂੰਨ ਮੁਤਾਬਕ ਹੀ ਸਾਰਾ ਕੰਮ ਹੋ ਰਿਹਾ ਹੈ। ਪਹਿਲਾਂ ਕਾਂਗਰਸੀ ਕਹਿੰਦੇ ਸੀ ਸਾਨੂੰ ਫੜ ਲੋ, ਜੇ ਹੁਣ ਫੜ ਲਏ ਕਹਿੰਦੇ ਕਿਉਂ ਫੜਿਆ।

    ਦੱਸ ਦਈਏ ਕਿ ਕੱਲ੍ਹ ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਆਸ਼ੂ ਦੀ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ ਤੇ ਉਨ੍ਹਾਂ ਦੀ ਵਿਜੀਲੈਂਸ ਅਧਿਕਾਰੀਆਂ ਨਾਲ ਬਹਿਸ ਵੀ ਹੋਈ। ਗੁੱਸੇ ’ਚ ਆਏ ਬਿੱਟੂ ਨੇ ਵਿਜੀਲੈਂਸ ਅਧਿਕਾਰੀਆਂ ਨੂੰ ਆਪਣੀ ਪਛਾਣ ਜ਼ਾਹਿਰ ਕਰਨ ਲਈ ਆਈਡੀ ਕਾਰਡ ਵੀ ਮੰਗੇ।

    ਇਸ ਮਗਰੋਂ ਰਵਨੀਤ ਬਿੱਟੂ ਵੀ ਆਸ਼ੂ ਦੇ ਨਾਲ ਹੀ ਵਿਜੀਲੈਂਸ ਦਫ਼ਤਰ ਪੁੱਜੇ। ਉਨ੍ਹਾਂ ਕਾਂਗਰਸ ਵਰਕਰਾਂ ਨੂੰ ਵਿਜੀਲੈਂਸ ਦਫ਼ਤਰ ਦੇ ਬਾਹਰ ਪੁੱਜਣ ਦਾ ਸੱਦਾ ਦਿੱਤਾ ਜਿਸ ਮਗਰੋਂ ਵੱਡੀ ਗਿਣਤੀ ’ਚ ਪਾਰਟੀ ਵਰਕਰਾਂ ਨੇ ਵਿਜੀਲੈਂਸ ਦਫ਼ਤਰ ਦੇ ਬਾਹਰ ਧਰਨਾ ਲਾ ਦਿੱਤਾ। ਇਸ ਦੌਰਾਨ ਜ਼ਿਲ੍ਹਾ ਪੁਲਿਸ ਵੀ ਉਥੇ ਪਹੁੰਚ ਗਈ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਹੰਗਾਮਾ ਨਾ ਹੋਵੇ।

    ਰਵਨੀਤ ਬਿੱਟੂ ਨੇ ਆਮ ਆਦਮੀ ਪਾਰਟੀ ਸਰਕਾਰ ’ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਸੀ ਕਿ ਜਦੋਂ ਮੁਹਾਲੀ ’ਚ ਸਾਰੀ ਕਾਂਗਰਸ ਆਸ਼ੂ ਨੂੰ ਲੈ ਕੇ ਗਈ ਸੀ ਤਾਂ ਉਸ ਸਮੇਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਵਿਜੀਲੈਂਸ ‘ਆਪ’ ਸਰਕਾਰ ਦੇ ਦਬਾਅ ਹੇਠ ਕੰਮ ਰਹੀ ਹੈ। ਇਸ ਮੌਕੇ ਪੁੱਜੇ ਸਾਬਕਾ ਵਿਧਾਇਕ ਸੁਰਿੰਦਰ ਡਾਵਰ ਤੇ ਸੰਜੈ ਤਲਵਾੜ ਨੇ ਕਿਹਾ ਕਿ ਇਹ ਸਰਾਸਰ ਧੱਕਾ ਹੈ ਜਿਸ ਨੂੰ ਕਾਂਗਰਸ ਬਰਦਾਸ਼ਤ ਨਹੀਂ ਕਰੇਗੀ।

    Published by:Gurwinder Singh
    First published:

    Tags: Bhagwant Mann, Bharat Bhushan Ashu, Punjab congess