ਸੁਰਜੀਤ ਬਰਨਾਲਾ ਤੋਂ ਬਾਅਦ ਇਹ ਰਿਕਾਰਡ ਹੋਇਆ ਭਗਵੰਤ ਮਾਨ ਦੇ ਨਾਮ

  • Share this:
    ਜਿਥੇ ਦੇਸ਼ ਭਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਨਾਮੀ ਚੱਲੀ ਪਰ ਸੰਗਰੂਰ ਦੇ ਵੋਟਰਾਂ ਉਤੇ ਨਾ ਤਾਂ ਇਸ ਦੀ ਸੁਨਾਮੀ ਦਾ ਕੋਈ ਅਸਰ ਹੋਇਆ ਤੇ ਨਾ ਹੀ ਪੰਜਾਬ ਵਿਚ ਕਾਂਗਰਸ ਦੀ ਹਵਾ ਦਾ ਰੁਖ ਬਦਲਿਆ। ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਦੀ ਝੋਲੀ ਵਿਚ ਲਗਾਤਾਰ ਦੂਜੀ ਵਾਰ ਜਿੱਤ ਪਾ ਦਿੱਤੀ।

    ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਹੋਰਨਾਂ ਹਲਕਿਆਂ ਸਣੇ ਦੇਸ਼ ਭਰ ਵਿਚ ਆਪ ਨੂੰ ਕੋਈ ਵੀ ਸੀਟ ਨਸੀਬ ਨਹੀਂ ਹੋਈ। ਭਗਵੰਤ ਮਾਨ ਸੁਰਜੀਤ ਸਿੰਘ ਬਰਨਾਲਾ ਤੋਂ ਬਾਅਦ ਪਹਿਲੇ ਸਾਂਸਦ ਬਣ ਗਏ ਹਨ, ਜਿਨ੍ਹਾਂ ਨੇ ਸੰਗਰੂਰ ਸੀਟ ਉਤੇ ਲਗਾਤਾਰ ਦੂਜੀ ਵਾਰ ਜਿੱਤ ਹਾਸਲ ਕੀਤੀ।

    ਭਗਵੰਤ ਮਾਨ ਨੇ ਜਿੱਤਣ ਤੋਂ ਬਾਅਦ ਮਿਲਿਆ ਸਰਟੀਫਿਕੇਟ ਸੰਗਰੂਰ ਦੇ ਵੋਟਰਾਂ ਨੂੰ ਸਮਰਪਿਤ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਇਸ ਸਰਟੀਫਿਕੇਟ ਨੂੰ ਖਟਕੜ ਕਲਾਂ ਜਾ ਕੇ ਸ਼ਹੀਦ ਭਗਤ ਸਿੰਘ ਦੇ ਕਦਮਾਂ ਵਿਚ ਰੱਖਣਗੇ ਤੇ ਆਸ਼ੀਰਵਾਦ ਹਾਸਲ ਕਰਨਗੇ। ਉੱਥੇ ਹੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ ਆਪਣੇ ਦਮ ਉਤੇ ਲੜੇਗੀ।
    First published: