Home /News /punjab /

ਸਿੰਘ ਸਾਹਿਬ Z ਸਕਿਓਰਿਟੀ ਨਾ ਲੈਣ, ਖਾਲਸਾ ਪੰਥ ਖੁਦ ਜਥੇਦਾਰ ਦੀ ਰਾਖੀ ਕਰ ਰਿਹੈ-ਭਾਈ ਮਨਜੀਤ ਸਿੰਘ

ਸਿੰਘ ਸਾਹਿਬ Z ਸਕਿਓਰਿਟੀ ਨਾ ਲੈਣ, ਖਾਲਸਾ ਪੰਥ ਖੁਦ ਜਥੇਦਾਰ ਦੀ ਰਾਖੀ ਕਰ ਰਿਹੈ-ਭਾਈ ਮਨਜੀਤ ਸਿੰਘ

ਸਿੰਘ ਸਾਹਿਬ Z ਸਕਿਓਰਿਟੀ ਨਾ ਲੈਣ, ਖਾਲਸਾ ਪੰਥ ਖੁਦ ਜਥੇਦਾਰ ਦੀ ਰਾਖੀ ਕਰ ਰਿਹੈ-ਭਾਈ ਮਨਜੀਤ ਸਿੰਘ

ਸਿੰਘ ਸਾਹਿਬ Z ਸਕਿਓਰਿਟੀ ਨਾ ਲੈਣ, ਖਾਲਸਾ ਪੰਥ ਖੁਦ ਜਥੇਦਾਰ ਦੀ ਰਾਖੀ ਕਰ ਰਿਹੈ-ਭਾਈ ਮਨਜੀਤ ਸਿੰਘ

Giani Harpreet Singh Gets Z Category Security: ਸ਼੍ਰੋਮਣੀ ਅਕਾਲੀ ਦਾਲ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਮਨਜੀਤ ਸਿੰਘ ਪਾਰਟੀ ਨੇ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜ਼ੈੱਡ ਪਲੱਸ ਸੁਰੱਖਿਆ ਨਾ ਲੈਣ, ਕਿਉਂਕਿ ਖਾਲਸਾ ਪੰਥ ਖੁਦ ਅਕਾਲ ਤਖਤ ਦੇ ਜਥੇਦਾਰ ਦੀ ਰਾਖੀ ਕਰ ਰਿਹਾ ਹੈ।

ਹੋਰ ਪੜ੍ਹੋ ...
  • Share this:
    ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ(Akal Takht Sahib) ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Akal Takht chief Giani Harpreet Singh) ਨੂੰ ਕੇਂਦਰ ਸਰਕਾਰ ਤੋਂ ਜੈੱਡ ਸ੍ਰੇਣੀ ਦੀ ਸਕਿਓਰਿਟੀ (z security) ਮਿਲੀ ਹੈ। ਹੁਣ ਮਾਮਲੇ ਨੂੰ ਲੈ ਕੇ ਵੱਖ ਆਗੂਆਂ ਦੀ ਪ੍ਰਤੀਕਿਰਿਆ ਆਉਣ ਲੱਗੀ ਹੈ। ਸ਼੍ਰੋਮਣੀ ਅਕਾਲੀ ਦਾਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ( SGPC) ਦੇ ਮੈਂਬਰ ਭਾਈ ਮਨਜੀਤ ਸਿੰਘ ਪਾਰਟੀ ਨੇ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜ਼ੈੱਡ ਪਲੱਸ ਸੁਰੱਖਿਆ ਨਾ ਲੈਣ, ਕਿਉਂਕਿ ਖਾਲਸਾ ਪੰਥ ਖੁਦ ਅਕਾਲ ਤਖਤ ਦੇ ਜਥੇਦਾਰ ਦੀ ਰਾਖੀ ਕਰ ਰਿਹਾ ਹੈ

     ਜਥੇਦਾਰ ਨੂੰ ਕੇਂਦਰ ਵੱਲੋਂ Z ਸਕਿਓਰਿਟੀ ਸਵੀਕਾਰ ਕਰਨੀ ਚਾਹੀਦੀ -ਵਿਰਸਾ ਸਿੰਘ ਵਲਟੋਹਾ

    ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ (Virsa Singh Valtoha) ਨੇ ਜਥੇਦਾਰ ਨੂੰ Z ਸਕਿਓਰਿਟੀ ਦੇਣ ਤੇ ਕਿਹਾ ਕਿ ਸਕਿਓਰਿਟੀ ਲੈਣੀ ਜਾ ਨਹੀਂ ਇਹ ਜਥੇਦਾਰ ਦਾ ਫੈਸਲਾ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਪਤਾ ਲੱਗ ਗਿਆ ਕਿ ਜਥੇਦਾਰ ਨੂੰ ਸਕਿਓਰਿਟੀ ਚਾਹੀਦੀ ਹੈ ਪਰ ਸੂਬਾ ਸਰਕਾਰ ਉਨ੍ਹਾਂ ਦੀ ਸਕਿਓਰਿਟੀ ਵਾਪਸ ਲੈ ਰਹੇ।

    ਸਕਿਓਰਿਟੀ ਰੱਖਣ ਦਾ ਫ਼ੈਸਲਾ ਜਥੇਦਾਰ ਸਾਹਿਬ ਹੀ ਲੈਣਗੇ-ਗੁਰਚਰਨ ਸਿੰਘ ਗਰੇਵਾਲ

    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ( SGPC) ਮੈਂਬਰ ਗੁਰਚਰਨ ਸਿੰਘ ਗਰੇਵਾਲ (Gurcharan Grewal) ਨੇ ਜਥੇਦਾਰ ਨੂੰ Z ਸਕਿਓਰਿਟੀ ਦੇਣ ਤੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਦੇ ਫੈਸਲੇ ਦਾ ਸਤਿਕਾਰ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸਕਿਓਰਿਟੀ ਰੱਖਣ ਦਾ ਫੈਸਲਾ ਜਥੇਦਾਰ ਸਾਹਿਬ ਹੀ ਲੈਣਗੇ।

    ਇਹ ਵੀ ਪੜ੍ਹੋ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੇਂਦਰ ਸਰਕਾਰ ਤੋਂ ਮਿਲੀ Z ਸਕਿਓਰਿਟੀ

    ਜਥੇਦਾਰ ਨੂੰ ਸਕਿਓਰਿਟੀ ਦੀ ਜ਼ਰੂਰਤ -ਮਨਜਿੰਦਰ ਸਿੰਘ ਸਿਰਸਾ

    ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ( Manjinder Sirsa) ਨੇ ਸ਼੍ਰੀ ਅਕਾਲ ਅਕਾਲ ਤਖਤ ਦੇ ਜਥੇਦਾਰ ਨੂੰ Z ਸਕਿਓਰਿਟੀ ਦੇਣ ਤੇ ਕਿਹਾ ਕਿ ਸਕਿਓਰਿਟੀ ਬਹੁਤ ਸੰਵੇਦਨਸ਼ੀਲ ਮੁੱਦਾ ਹੈ ਤੇ ਜਥੇਦਾਰ ਇਸ ਗੱਲ ਨੂੰ ਸਮਝਣਗੇ ਤੇ ਜਥੇਦਾਰ ਨੂੰ ਸਕਿਓਰਿਟੀ ਦੀ ਜ਼ਰੂਰਤ ਹੈ।

    ਹਾਲ ਹੀ ਵਿੱਚ ਪੰਜਾਬ ਸਰਕਾਰ ਨੇ ਜਥੇਦਾਰ ਦੀ ਅੱਧੀ ਸੁਰੱਖਿਆ ਵਾਪਸ ਲੈ ਲਈ ਸੀ। ਇਸ 'ਤੇ ਜਥੇਦਾਰ ਵੱਲੋਂ  ਜਵਾਬ ਵਿੱਚ ਬਾਕੀ ਅਧਿਕਾਰੀਆਂ ਨੂੰ ਵੀ ਵਾਪਸ ਕਰਨ ਲਈ ਸਵੈ-ਇੱਛਾ ਨਾਲ ਕਿਹਾ ਸੀ। ਘੰਟਿਆਂ ਬਾਅਦ ਸੁਨੇਹਾ ਆਇਆ ਕਿ ਉਨ੍ਹਾਂ ਦੀ ਸੁਰੱਖਿਆ ਬਹਾਲ ਕਰ ਦਿੱਤੀ ਗਈ ਹੈ ਪਰ ਜਥੇਦਾਰ ਨੇ ਉਨ੍ਹਾਂ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਹਰਪ੍ਰੀਤ ਸਿੰਘ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦੇ ਛੇ ਅਧਿਕਾਰੀ ਤਾਇਨਾਤ ਸਨ।
    Published by:Sukhwinder Singh
    First published:

    Tags: Akal takht, Amritsar, Central government, Giani harpreet singh

    ਅਗਲੀ ਖਬਰ