Home /News /punjab /

PM ਮੋਦੀ ਦੀ ਪੰਜਾਬ ਫੇਰੀ ਨੂੰ ਲੈਕੇ ਭਾਕਿਯੂ ਸਿੱਧੂਪੁਰ ਨੇ ਕੀਤਾ ਵਿਰੋਧ ਕਰਨ ਦਾ ਐਲਾਨ  

PM ਮੋਦੀ ਦੀ ਪੰਜਾਬ ਫੇਰੀ ਨੂੰ ਲੈਕੇ ਭਾਕਿਯੂ ਸਿੱਧੂਪੁਰ ਨੇ ਕੀਤਾ ਵਿਰੋਧ ਕਰਨ ਦਾ ਐਲਾਨ  

PM ਮੋਦੀ ਦੀ ਪੰਜਾਬ ਫੇਰੀ ਨੂੰ ਲੈਕੇ ਭਾਕਿਯੂ ਸਿੱਧੂਪੁਰ ਨੇ ਕੀਤਾ ਵਿਰੋਧ ਕਰਨ ਦਾ ਐਲਾਨ  

PM ਮੋਦੀ ਦੀ ਪੰਜਾਬ ਫੇਰੀ ਨੂੰ ਲੈਕੇ ਭਾਕਿਯੂ ਸਿੱਧੂਪੁਰ ਨੇ ਕੀਤਾ ਵਿਰੋਧ ਕਰਨ ਦਾ ਐਲਾਨ  

  • Share this:

ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਹਿਮ ਮੀਟਿੰਗ ਬਠਿੰਡਾ ਦੇ ਚਿਲਡਰਨ  ਪਾਰਕ ਵਿਖੇ ਕਾਕਾ ਸਿੰਘ ਕੋਟੜਾ ਸੂਬਾ ਜਨਰਲ ਸਕੱਤਰ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮਾਲਵਾ ਦੇ ਸੱਤ ਜ਼ਿਲਿਆਂ ਦੇ ਪ੍ਰਧਾਨ ਜਾਂ ਸਕੱਤਰ ਸ਼ਾਮਲ ਹੋਏ ਕਿਸਾਨੀ ਦੇ ਅਹਿਮ ਪੱਖ ਦੇ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ l

ਮੀਟਿੰਗ ਵਿੱਚ  ਰੇਸ਼ਮ ਸਿੰਘ ਚੌਧਰੀ ਇੰਦਰਜੀਤ ਸਿੰਘ ਕੰਗ ਨਿਰਮਲ ਸਿੰਘ ਨੇ ਦੱਸਿਆ ਕਿ 5 ਜਨਵਰੀ ਨੂੰ ਮੋਦੀ ਦੀ ਪੰਜਾਬ ਫੇਰੀ ਦਾ ਡੱਟਕੇ ਵਿਰੋਧ ਕੀਤਾ ਜਾਵੇਗਾ l ਭਾਵੇਂ ਤਿੰਨੇ ਕਾਲੇ ਕਾਨੂੰਨ ਰੱਦ ਕਰ ਦਿੱਤੇ ਗਏ ਹਨ l ਪ੍ਰੰਤੂ ਫਿਰ ਵੀ ਕਿਸਾਨਾਂ ਦੀਆਂ ਕਾਫ਼ੀ ਇਸ ਤਰ੍ਹਾਂ ਦੀਆਂ ਮੰਗਾਂ ਹਨ ਜੋ ਅੱਜ ਤੱਕ ਪੂਰੀਆਂ ਨਹੀਂ ਹੋਈਆਂ ,  ਜਿਵੇਂ ਕੇ ਐਮ ਐਸ ਪੀ ਦਾ ਗਰੰਟੀ ਕਾਨੂੰਨ ਬਣਾਉਣਾ ਕਿਸਾਨ - ਮਜ਼ਦੂਰਾਂ ਤੇ ਪਾਏ ਕੇਸ ਵਾਪਸ ਲੈਣਾ ਸੀ  ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ  ਅਤੇ ਮ੍ਰਿਤਕ ਪਰਿਵਾਰ ਨੂੰ ਅਜੇ ਤਕ  ਨੌਕਰੀ ਨਾ ਦੇਣਾ ਲਖੀਮਪੁਰ ਖੀਰੀ ਦੇ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣਾ ਇਨ੍ਹਾਂ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਨ  ਦੇ ਰੋਸ ਵਜੋਂ 5 ਜਨਵਰੀ ਨੂੰ ਮੋਦੀ ਦੇ ਪੁਤਲੇ ਬਣਾ ਕੇ ਹੀ ਸੀ ਹੈਡਕੁਆਟਰਾਂ ਅਤੇ ਐਸ ਡੀ ਐਮ ਦਫਤਰ ਅੱਗੇ ਕਰ ਕੇ ਪੁਤਲੇ ਫੂਕੇ ਜਾਣਗੇ ਲੋਕਾਂ ਨੂੰ ਜਾਗ੍ਰਿਤ ਕਰਨ ਲਈ 2 ਜਨਵਰੀ ਨੂੰ ਪੰਜਾਬ ਦੇ ਸਾਰੇ ਪਿੰਡਾਂ ਕਸਬਿਆਂ ਦੀਆਂ ਸੱਥਾਂ ਆਦ ਵਿੱਚ ਬਜ਼ੁਰਗ ਔਰਤਾਂ ਬੱਚੇ ਨੌਜਵਾਨਾਂ ਵੱਲੋਂ ਵੀ ਪੁਤਲੇ ਫੂਕੇ ਜਾਣਗੇ। ਜੇਕਰ ਇਹ ਮੰਨਿਆਂ ਤੁਰੰਤ ਲਾਗੂ ਨਾ ਕੀਤੀਆਂ ਤਾਂ ਸੰਯੁਕਤ ਮੋਰਚੇ  ਦੀ 15 ਜਨਵਰੀ ਦੀ ਮੀਟਿੰਗ ਵਿੱਚ ਅਗਲੇ ਸੰਘਰਸ਼   ਦਾ ਐਲਾਨ ਕੀਤਾ ਜਾਵੇਗਾ।

ਮੀਟਿੰਗ ਚ ਸ਼ਾਮਲ ਆਗੂ ਬਲਦੇਵ ਸਿੰਘ ਬਠਿੰਡਾ ਪਰਗਟ ਸਿੰਘ ਫ਼ਾਜ਼ਿਲਕਾ ਫ਼ਾਜ਼ਿਲਕਾ ਮੁਕਤਸਰ ਸਾਹਿਬ ਇੰਦਰਜੀਤ ਸਿੰਘ ਫਰੀਦਕੋਟ-ਮੁਕਤਸਰ ਸਿੰਘ ਬਰਨਾਲਾ ਬਠਿੰਡਾ ਕਿਸਾਨ ਆਗੂ ਸ਼ਾਮਲ ਸਨ

Published by:Ashish Sharma
First published:

Tags: Bathinda, Narendra modi, PM