Chetan Bhura
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮਲੋਟ ਵੱਲੋਂ ਸੂਬਾ ਕਮੇਟੀ ਦੇ ਸੱਦੇ ਉਤੇ ਪਿੰਡ ਕਰਮਗੜ੍ਹ ਵਿਖੇ ਧਰਨਾ ਦਿੱਤਾ ਗਿਆ। ਇਸ ਮੌਕੇ ਬੋਲਦਿਆਂ ਕਿਸਾਨ ਆਗੂਆਂ ਕੁਲਦੀਪ ਸਿੰਘ ਕਰਮਗੜ੍ਹ ਪ੍ਰਧਾਨ ਨੇ ਕਿਹਾ ਕਿ ਛੇ ਜੂਨ ਤੋਂ ਲੈ ਕੇ ਦਸ ਜੂਨ ਤੱਕ ਹੋ ਉਹ ਹੋਰ ਪਿੰਡਾਂ ਵਿਚ ਵੀ ਜਾਣਗੇ।
ਉਹ ਇਸ ਵਿਚਾਰ ਦੇ ਧਾਰਨੀ ਹਨ ਕਿ ਝੋਨਾ ਨਾ ਤਾਂ ਪੰਜਾਬ ਦੀ ਫ਼ਸਲ ਸੀ ਅਤੇ ਨਾ ਹੀ ਮੌਜੂਦਾ ਇਸ ਦੀ ਬਿਜਾਈ ਨੂੰ ਜਾਰੀ ਰੱਖਣਾ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਦੇ ਭਵਿੱਖ ਲਈ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਫ਼ਸਲੀ ਚੱਕਰ ਦੀ ਤਬਦੀਲੀ ਲਈ ਘੱਟ ਪਾਣੀ ਦੀ ਖਪਤ ਵਾਲੀਆਂ ਫ਼ਸਲਾਂ ਜਿਵੇਂ ਦਾਲਾਂ, ਮੱਕੀ ,ਤੇਲ ਬੀਜ ਅਤੇ ਨਰਮੇ, ਆਲੂ ਦੀ ਬਿਜਾਂਦ ਵੱਲ ਮੋੜਾ ਕੱਟਣ ਅਤੇ ਇਸ ਮਕਸਦ ਲਈ ਕਿਸਾਨ ਜਨਤਾ ਨੂੰ ਪ੍ਰੇਰਨ ਵਾਲੀ ਮੁਹਿੰਮ ਲੈਣ ਲਈ ਤਿਆਰ ਹਾਂ।
ਪ੍ਰਧਾਨ ਨੇ ਕਿਹਾ ਕਿ ਪਰ ਪੰਜਾਬ ਸਰਕਾਰ ਇਸ ਤੱਥ ਤੋਂ ਭਲੀਭਾਂਤ ਜਾਣੂ ਹੈ ਕਿ ਮੁਲਕ ਭਰ ਦੇ ਕਿਸਾਨ ਤੇਈ ਫ਼ਸਲਾਂ ਦੇ ਭਾਅ ਦੇ ਫਾਰਮੂਲੇ ਮੁਤਾਬਕ ਤੈਅ ਕਰਨ ਅਤੇ ਸਰਕਾਰੀ ਖ਼ਰੀਦ ਦੀ ਕਾਨੂੰਨੀ ਗਰੰਟੀ ਕਰਨ ਦੀ ਮੰਗ ਲਈ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਦੀ ਅਜਿਹੀ ਗਾਰੰਟੀ ਤੋਂ ਬਿਨਾਂ ਕਿਸਾਨਾਂ ਦੀ ਸਹਿਮਤੀ ਹਾਸਲ ਕਰਨ ਬਾਰੇ ਸੋਚਣਾ ਗ਼ੈਰ ਹਕੀਕੀ ਲੱਗਦਾ ਹੈ ।
ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਭੂ ਜਲ ਭੰਡਾਰ ਦੀ ਮੁੜ ਭਰਾਈ ਦੇ ਪੁਖਤਾ ਪ੍ਰਬੰਧਾਂ ਅਤੇ ਵਿਗਿਆਨਕ ਆਧਾਰ ਵਾਲਾ ਵਿਆਪਕ ਆਧਾਰ ਵਾਲਾ ਪਸਾਰ ਢਾਂਚਾ ਉਸਾਰਨਾ ਲੋੜ ਹੈ। ਬਰਸਾਤ ਦੇ ਪਾਣੀ ਰਾਹੀਂ ਭੂ ਜਲ ਭੰਡਾਰ ਤੇ ਮੁੜ ਭਰਾਈ ਕਰਨਾ ਪੇਂਡੂ ਤੇ ਸ਼ਹਿਰੀ ਆਬਾਦੀਆਂ ਵੱਲੋਂ ਵਰਤੇ ਪਾਣੀ ਨੂੰ ਸੋਧ ਕੇ ਮੁੜ ਵਰਤੋਂ ਵਿਚ ਲਿਆਉਣਾ ਆਦਿ ਅਜਿਹੇ ਪਾਤਰ ਹਨ, ਕਿਸਾਨਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਮਕਸਦ ਲਈ ਬਜਟ ਰਾਸ਼ੀ ਦਾ ਪ੍ਰਬੰਧ ਕਰੇ ਅਤੇ ਦਰਿਆਵਾਂ ਨਹਿਰਾਂ ਵਿਚਲੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਦਾ ਸਿਲਸਿਲਾ ਪਿਛਲੀਆਂ ਸਾਰੀਆਂ ਸੂਬਾ ਸਰਕਾਰਾਂ ਦੇ ਨੱਕ ਹੇਠਾਂ ਨਿਸ਼ੰਗ ਹੋ ਕੇ ਚਲਦਾ ਆ ਰਿਹਾ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Farmers, Kisan andolan, Punjab farmers