Home /News /punjab /

PM Modi's rally in Jalandhar : ਕਿਸਾਨਾਂ ਨੇ ਮੋਦੀ-ਯੋਗੀ ਤੇ ਕੈਪਟਨ ਦੇ ਫੂਕੇ ਪੁਤਲੇ

PM Modi's rally in Jalandhar : ਕਿਸਾਨਾਂ ਨੇ ਮੋਦੀ-ਯੋਗੀ ਤੇ ਕੈਪਟਨ ਦੇ ਫੂਕੇ ਪੁਤਲੇ

PM Modi's rally in Jalandhar : ਕਿਸਾਨਾਂ ਨੇ ਮੋਦੀ-ਯੋਗੀ ਤੇ ਕੈਪਟਨ ਦੇ ਫੂਕੇ ਪੁਤਲੇ

PM Modi's rally in Jalandhar : ਕਿਸਾਨਾਂ ਨੇ ਮੋਦੀ-ਯੋਗੀ ਤੇ ਕੈਪਟਨ ਦੇ ਫੂਕੇ ਪੁਤਲੇ

Punjab Election 2022-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਹਰਮੇਲ ਸਿੰਘ ਤੁੰਗਾ ਅਤੇ ਮਹਿਲਾ ਕਿਸਾਨ ਆਗੂ ਨੇ ਕਿਹਾ ਕਿ ਪੀਐੱਮ ਨਰਿੰਦਰ ਮੋਦੀ ਦੇ ਅੜੀਅਲ ਰਵੱਈਏ ਕਰਕੇ ਕਿਸਾਨ ਸ਼ਹੀਦ ਹੋਏ ਹਨ, ਜਿਸ ਕਰਕੇ ਅਸੀਂ ਮੋਦੀ ਦਾ ਪੰਜਾਬ ਦੌਰੇ ਨੂੰ ਲੈ ਕੇ ਵਿਰੋਧ ਕਰ ਰਹੇ ਹਾਂ ਅਤੇ ਪਿੰਡ-ਪਿੰਡ ਵਿਚ ਪੁਤਲੇ ਫੂਕ ਰਹੇ ਹਨ ਅਤੇ ਬੀਜੇਪੀ ਨੂੰ ਵੀ ਪਤਾ ਲੱਗੇ ਕਿ ਕਿਸਾਨ ਆਗੂ ਉਨ੍ਹਾਂ ਦਾ ਕਿਉਂ ਵਿਰੋਧ ਕਰ ਰਹੇ ਹਨ।

ਹੋਰ ਪੜ੍ਹੋ ...
 • Share this:
  ਭੁਪਿੰਦਰ ਨਾਭਾ

  ਨਾਭਾ : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰ ਪਾਰਟੀ ਦਾ ਦਿੱਗਜ ਲੀਡਰ ਪੰਜਾਬ ਵੱਲ ਰੁਖ਼ ਕਰ ਰਿਹਾ ਹੈ। ਜਿਸ ਦੇ ਤਹਿਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਵਿਖੇ ਅੱਜ ਬੀਜੇਪੀ ਦੇ  ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਆ ਰਹੇ ਹਨ ਪਰ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪਿੰਡ-ਪਿੰਡ ਵਿਚ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਜਾ ਰਹੇ ਹਨ। ਜਿਸ ਦੇ ਤਹਿਤ ਨਾਭਾ ਬਲਾਕ ਦੇ ਪਿੰਡ ਤੁੰਗਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਵੱਲੋਂ ਨਰੇਂਦਰ ਮੋਦੀ, ਕੈਪਟਨ ਅਮਰਿੰਦਰ ਸਿੰਘ ਅਤੇ ਯੋਗੀ ਆਦਿੱਤਿਆਨਾਥ ਦਾ ਪੁਤਲਾ ਫੂਕਿਆ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਕਿਸਾਨ ਵਿਰੋਧੀ ਹੈ ਜਿਸ ਕਰਕੇ ਅਸੀਂ ਇਹ ਪੁਤਲੇ ਫੂਕ ਰਹੇ ਹਨ।

  ਇਸ ਮੌਕੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਹਰਮੇਲ ਸਿੰਘ ਤੁੰਗਾ ਅਤੇ ਮਹਿਲਾ ਕਿਸਾਨ ਆਗੂ ਨੇ ਕਿਹਾ ਕਿ ਪੀਐੱਮ ਨਰਿੰਦਰ ਮੋਦੀ ਦੇ ਅੜੀਅਲ ਰਵੱਈਏ ਕਰਕੇ ਕਿਸਾਨ ਸ਼ਹੀਦ ਹੋਏ ਹਨ, ਜਿਸ ਕਰਕੇ ਅਸੀਂ ਮੋਦੀ ਦਾ ਪੰਜਾਬ ਦੌਰੇ ਨੂੰ ਲੈ ਕੇ ਵਿਰੋਧ ਕਰ ਰਹੇ ਹਾਂ ਅਤੇ ਪਿੰਡ-ਪਿੰਡ ਵਿਚ ਪੁਤਲੇ ਫੂਕ ਰਹੇ ਹਨ ਅਤੇ ਬੀਜੇਪੀ ਨੂੰ ਵੀ ਪਤਾ ਲੱਗੇ ਕਿ ਕਿਸਾਨ ਆਗੂ ਉਨ੍ਹਾਂ ਦਾ ਕਿਉਂ ਵਿਰੋਧ ਕਰ ਰਹੇ ਹਨ।
  Published by:Sukhwinder Singh
  First published:

  Tags: Farmers Protest, Nabha, Narendra modi, Prime Minister, Punjab Election 2022

  ਅਗਲੀ ਖਬਰ