ਅੱਜ ਫਿਰ ਕੇਂਦਰੀ ਜੇਲ੍ਹ ਬਠਿੰਡਾ ਵਿਚੋਂ 2 ਮੋਬਾਇਲ ਫੋਨ ਲਾਵਾਰਸ ਪਏ ਮਿਲੇ ਹਨ। ਕੇਂਦਰੀ ਜੇਲ੍ਹ ਬਠਿੰਡਾ ਵਿਚੋਂ ਲਾਵਾਰਸ ਮਿਲੇ 2 ਮੋਬਾਈਲਾਂ ਸਬੰਧੀ ਕੇਂਦਰੀ ਜੇਲ੍ਹ ਬਠਿੰਡਾ ਦੇ ਸਹਾਇਕ ਸੁਪਰੀਡੈਂਟ ਬਿੰਦਰ ਸਿੰਘ ਨੇ ਥਾਣਾ ਕੈਂਟ ਨੂੰ ਦਿੱਤੇ ਬਿਆਨ ਰਾਹੀਂ ਦੱਸਿਆ ਕਿ 19ਜੂਨ ਨੂੰ ਜੇਲ੍ਹ ਦੀ ਤਲਾਸ਼ੀ ਦੌਰਾਨ ਇਕ ਟੱਚ ਫੋਨ ਵੀਵੋ ਅਤੇ ਇੱਕ ਕੀ ਪੈਡ ਵਾਲਾ ਮੋਬਾਇਲ ਫੋਨ ਸੈਮਸੰਗ ਲਾਵਾਰਸ ਹਾਲਤ ਵਿੱਚ ਬਰਾਮਦ ਹੋਏ ਹਨ ਜਿਸ ਤੇ ਥਾਣਾ ਕੈਂਟ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਨੰਬਰ 88ਮਿਤੀ 23/6/22ਧਾਰਾ ਸੈਕਸ਼ਨ 52ਏ ਪ੍ਰਵੀਜ਼ਨ ਐਕਟ ਤਹਿਤ ਪਰਚਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ। ਕੇਂਦਰੀ ਜੇਲ੍ਹ ਬਠਿੰਡਾ ਦੇ ਜੇਲ੍ਹ ਸੁਪਰੀਡੈਂਟ ਐੱਨ ਡੀ ਨੇਗੀ ਨੇ ਕਿਹਾ ਕਿ ਇਹ ਪੁਰਾਣੇ ਮੋਬਾਇਲ ਦੱਬੇ ਹੋਏ ਬਰਾਮਦ ਹੋ ਰਹੇ ਹਨ ਕਿਉਂਕਿ ਕੇਂਦਰੀ ਜੇਲ੍ਹ ਬਠਿੰਡਾ ਦਾ ਤਲਾਸ਼ੀ ਅਭਿਆਨ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ ਜਿਸ ਕਰਕੇ ਖ਼ਰਾਬ ਫੋਨਾ ਦੀ ਬਰਾਮਦਗੀ ਹੋ ਰਹੀ ਹੈ ਜੋ ਕਿਸੇ ਕੰਮ ਦੇ ਨਹੀਂ ਹਨ ,ਫਿਰ ਵੀ ਕੇਂਦਰੀ ਜੇਲ੍ਹ ਬਠਿੰਡਾ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਤੇ ਕਿਸੇ ਵੀ ਕੈਦੀ ਜਾਂ ਹਵਾਲਾਤੀ ਨੂੰ ਮਾਹੌਲ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bathinda Central Jail, Mobile phone