Poisoned Lassi: ਜ਼ਿਲ੍ਹਾ ਬਠਿੰਡਾ (Bathinda News) ਦੇ ਪਿੰਡ ਗਹਿਰੀ ਬੁੱਟਰ ਵਿਖੇ ਅੱਜ ਉਸ ਸਮੇਂ ਹਾਹਾਕਾਰ ਮੱਚ ਗਈ ਜਦੋਂ ਜ਼ਹਿਰੀਲੀ ਲੱਸੀ ਪੀਣ ਨਾਲ ਟਾਈਲਾਂ ਦੀ ਫੈਕਟਰੀ ਵਿੱਚ ਕੰਮ ਕਰਨ ਵਾਲੇ 2 ਮਿਸਤਰੀ 3 ਮਜ਼ਦੂਰ ਅਤੇ ਪਰਿਵਾਰ ਦੇ ਮੈਂਬਰਾਂ ਸਮੇਤ ਕੁੱਲ 9 ਤੋਂ ਵੱਧ ਵਿਅਕਤੀ ਅਚਾਨਕ ਬਿਮਾਰ ਹੋ ਗਏ, ਜਿਨ੍ਹਾਂ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜਾਣਕਾਰੀ ਅਨੁਸਾਰ ਪਿੰਡ ਗਹਿਰੀ ਬੁੱਟਰ (Gehri Butter Village) ਵਿਖੇ ਦਸਮੇਸ਼ ਇੰਡਸਟਰੀ (ਇੰਟਰਲਾਕ ਟਾਇਲ ਫੈਕਟਰੀ) ਵਿਖੇ ਕਮਰੇ ਬਣਾਉਣ ਦਾ ਕੰਮ ਚੱਲ ਰਿਹਾ ਸੀ ਕਿ ਮਿਸਤਰੀ ਬਲਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਗਹਿਰੀ ਬੁੱਟਰ ਦੀ ਅਗਵਾਈ ਵਿੱਚ ਦੁਪਿਹਰ ਸਮੇਂ ਕੁਆਟਰ ਬਣਾ ਰਹੀ ਲੇਬਰ ਵੱਲੋਂ ਬਲਰਾਜ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਗਹਿਰੀ ਬੁੱਟਰ ਦੇ ਘਰ ਤੋਂ ਲੱਸੀ ਲਿਆ ਕੇ ਪੀਤੀ ਗਈ, ਲੱਸੀ ਪੀਣ ਤੋਂ ਬਾਅਦ ਰਾਜ ਸਿੰਘ ਪੁੱਤਰ ਬਲਵੀਰ ਸਿੰਘ, ਗੁਰਜੰਟ ਸਿੰਘ ਪੁੱਤਰ ਬਲਵੀਰ ਸਿੰਘ, ਰਾਮ ਸਿੰਘ ਪੁੱਤਰ ਭਿੰਦਰ ਸਿੰਘ ਵਾਸੀਅਨ ਮਸਾਣਾ ਲੇਬਰ ਬਿਮਾਰ ਹੋ ਗਈ। ਇਸ ਤੋਂ ਇਲਾਵਾ ਪ੍ਰੀਤਮ ਕੌਰ ਪਤਨੀ ਹਰਬੰਸ ਸਿੰਘ ਵਾਸੀ ਗਹਿਰੀ ਬੁੱਟਰ (ਜਿਨ੍ਹਾਂ ਦੇ ਘਰ ਤੋਂ ਲੱਸੀ ਲਿਆ ਕੇ ਪੀਤੀ ਗਈ) ਵੀ ਬਿਮਾਰ ਹੋ ਗਈ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਵਿਖੇ ਲਿਜਾਇਆ ਗਿਆ ਹੈ।
ਮੌਕੇ 'ਤੇ ਡਿਊਟੀ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਲੱਸੀ ਵਿੱਚ ਕੋਈ ਜ਼ਹਿਰੀਲਾ ਜਾਨਵਰ ਡਿੱਗਣ ਕਰਕੇ ਜ਼ਹਿਰ ਫੈਲ ਗਈ ਹੋਵੇ ਜਿਸ ਕਰਕੇ ਲੱਸੀ ਪੀਣ ਨਾਲ ਉਕਤ ਮਰੀਜ਼ਾਂ ਨੂੰ ਉਲਟੀਆਂ ਲੱਗੀਆਂ ਹਨ ਅਤੇ ਹਾਲਤ ਗੰਭੀਰ ਹੋਈ ਹੈ ਫਿਰ ਵੀ ਮੁੱਢਲਾ ਇਲਾਜ ਕੀਤਾ ਜਾ ਰਿਹਾ ਹੈ। ਹੁਣ ਸਿਹਤ ਵਿੱਚ ਵੀ ਕੁਝ ਸੁਧਾਰ ਨਜ਼ਰ ਆ ਰਿਹਾ ਹੈ। ਵੱਡੀ ਗਿਣਤੀ ਵਿੱਚ ਵਿਅਕਤੀਆਂ ਦੇ ਅਚਾਨਕ ਇਸ ਤਰ੍ਹਾਂ ਬਿਮਾਰ ਹੋਣ ਕਰਕੇ ਪਿੰਡਾਂ ਵਿੱਚ ਵੀ ਹਾਹਾਕਾਰ ਮੱਚੀ ਹੋਈ ਨਜ਼ਰ ਆਈ ਫਿਲਹਾਲ ਪੁਲਿਸ (Bathinda Police) ਵੀ ਮਾਮਲੇ ਦੀ ਜਾਂਚ ਕਰ ਰਹੀ ਹੈ ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bathinda, Lassi, Poison